ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦਸਾਂਗੇ ਜਿਸ ਨਾਲ ਤੁਹਾਡਾ ਪੁਰਾਣਾ ਫ਼ਰਨੀਚਰ ਵੀ ਨਵਾਂ ਦਿਖਾਈ ਦੇਣ ਲੱਗੇਗਾ
ਫ਼ਰਨੀਚਰ ਹਮੇਸ਼ਾ ਹੀ ਨਵੇਂ ਦੀ ਤਰ੍ਹਾਂ ਦਿਖੇ, ਇਹ ਬਹੁਤ ਹੀ ਮੁਸ਼ਕਲ ਹੈ। ਤੁਸੀਂ ਚਾਹੇ ਫ਼ਰਨੀਚਰ ਦੀ ਕਿੰਨੀ ਵੀ ਦੇਖਭਾਲ ਕਰ ਲਉ ਪਰ ਉਹ ਹਮੇਸ਼ਾ ਨਵਾਂ ਨਹੀਂ ਦਿਖ ਸਕਦਾ। ਪਰ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦਸਾਂਗੇ ਜਿਸ ਨਾਲ ਤੁਹਾਡਾ ਪੁਰਾਣਾ ਫ਼ਰਨੀਚਰ ਵੀ ਨਵਾਂ ਦਿਖਾਈ ਦੇਣ ਲੱਗੇਗਾ। ਆਉ ਜਾਣਦੇ ਹਾਂ ਅਜਿਹੇ ਕੁੱਝ ਤਰੀਕੇ, ਜਿਨ੍ਹਾਂ ਨਾਲ ਤੁਸੀਂ ਅਪਣੇ ਫ਼ਰਨੀਚਰ ਨੂੰ ਨਵੀਂ ਲੁਕ ਦੇ ਸਕਦੇ ਹੋ।
ਲਕੜੀ ਦੇ ਫ਼ਰਨੀਚਰ ਉਤੇ ਖਰੋਚ ਲੱਗਣ ਕਾਰਨ ਉਹ ਪੁਰਾਣਾ ਲੱਗਣ ਲਗਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਨਵਾਂ ਦਿਖਾਉਣ ਲਈ ਪਹਿਲਾਂ ਉਨ੍ਹਾਂ ਦੀ ਖਰੋਚ ਭਰੋ। ਫ਼ਰਨੀਚਰ ਦੀ ਖਰੋਚ ਭਰਨ ਲਈ ਤੁਸੀ ਕੌਫ਼ੀ ਪਾਊਡਰ ਲਗਾ ਕੇ 10 ਮਿੰਟ ਲਈ ਛੱਡ ਦਿਉ। ਇਸ ਤੋਂ ਬਾਅਦ ਉਸ ਨੂੰ ਨਰਮ ਅਤੇ ਸੁੱਕੇ ਕਪੜੇ ਨਾਲ ਸਾਫ਼ ਕਰੋ। ਜੇਕਰ ਤੁਹਾਡਾ ਫ਼ਰਨੀਚਰ ਹਲਕੇ ਰੰਗ ਦਾ ਹੈ ਤਾਂ ਉਸ ਲਈ ਤੁਸੀਂ ਅਖ਼ਰੋਟ ਦੇ ਚੂਰਨ ਦਾ ਇਸਤੇਮਾਲ ਵੀ ਕਰ ਸਕਦੇ ਹੋ।
ਫ਼ਰਨੀਚਰ ਨੂੰ ਨਵੀਂ ਦਿਖ ਦੇਣ ਲਈ ਤੁਸੀਂ ਉਸ ਨੂੰ ਪੇਂਟ ਵੀ ਕਰ ਸਕਦੇ ਹੋ। ਤੁਸੀਂ ਕੁਰਸੀਆਂ ਜਾਂ ਟੇਬਲ ਨੂੰ ਵੀ ਰੰਗ ਕਰ ਕੇ ਉਸ ਨੂੰ ਨਵੀਂ ਦਿਖ ਦੇ ਸਕਦੇ ਹੋ। ਫ਼ਰਨੀਚਰ ਤੋਂ ਦਾਗ਼- ਧੱਬੇ ਹਟਾਉਣ ਲਈ ਤੁਸੀ ਕੈਨੋਲਾ ਆਇਲ ਜਾਂ ਵਿਨੇਗਰ ਨੂੰ ਮਿਕਸ ਕਰ ਲਉ। ਇਸ ਤੋਂ ਬਾਅਦ ਕਪੜੇ ਦੀ ਮਦਦ ਨਾਲ ਉਸ ਨੂੰ ਸਾਫ਼ ਕਰੋ। ਇਸ ਨਾਲ ਤੁਹਾਡੇ ਫ਼ਰਨੀਚਰ ਦੇ ਦਾਗ਼-ਧੱਬੇ ਦੂਰ ਹੋ ਜਾਣਗੇ ਅਤੇ ਉਹ ਫਿਰ ਤੋਂ ਨਵਾਂ ਲੱਗਣ ਲੱਗੇਗਾ।
ਫ਼ਰਨੀਚਰ ਦੀਆਂ ਦਰਾੜਾਂ ਨੂੰ ਦੂਰ ਕਰਨ ਲਈ ਤੁਸੀਂ ਨੇਲ ਪੇਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ। ਨੇਲ ਪੇਂਟ ਨੂੰ ਫ਼ਰਨੀਚਰ ’ਤੇ ਆਈ ਦਰਾੜ ਉਤੇ ਲਗਾ ਕੇ 10 ਮਿੰਟ ਲਈ ਛੱਡ ਦਿਉ। ਇਸ ਤੋਂ ਬਾਅਦ ਇਸ ਨੂੰ ਸਮੂਦ ਕਰਨ ਲਈ ਸੈਂਡ ਪੇਪਰ ਨਾਲ ਘਿਸਾਉ। ਇਸ ਨਾਲ ਤੁਹਾਡਾ ਫ਼ਰਨੀਚਰ ਬਿਲਕੁਲ ਨਵਾਂ ਲੱਗੇਗਾ।