
ਡਿਜ਼ਾਈਨਦਾਰ ਕਪੜੇ ਬਣ ਰਹੇ ਹਨ ਚੰਡੀਗੜ੍ਹ ਦੀਆਂ ਔਰਤਾਂ ਦੀ ਪਹਿਲੀ ਪਸੰਦ
ਚੰਡੀਗੜ੍ਹ (ਸਰਬਜੀਤ ਢਿੱਲੋਂ) : ਪਾਰੰਪਰਿਕ ਤੇ ਸਮਕਾਲੀਨ ਡਿਜ਼ਾਈਨਰ ਵੀਅਰ, ਹੱਥ ਦੀ ਕਾਰੀਗਾਰੀ ਨਾਲ ਤਿਆਰ ਲਾਈਫਸਟਾਈਲ ਉਤਪਾਦ, ਅਸੈਸਰੀਜ਼, ਘਰੇਲੂ ਸਜਾਵਟ ਦੀਆਂ ਚੀਜ਼ਾਂ ਅਤੇ ਅਸਲੀ ਕਾਰੀਗਰਾਂ ਵਲੋਂ ਤਿਆਰ ਹਸਤਕਲਾ ਦੀ ਅਨੌਖੀ ਤਿੰਨ ਰੋਜ਼ਾ ਪ੍ਰਦਰਸ਼ਨੀ ਹਿਮਾਚਲ ਭਵਨ, ਸੈਕਟਰ 28, ਚੰਡੀਗੜ੍ਹ 'ਚ ਸ਼ੁਰੂ ਹੋ ਗਈ। ਪ੍ਰਦਰਸ਼ਨੀ ਦੇ ਆਯੋਜਕ ਤੇ ਰਾਯਲ ਡੇ ਈਵੈਂਟਸ ਦੇ ਸੰਚਾਲਕ - ਯੋਗੇਸ਼ ਚੌਧਰੀ ਤੇ ਪੂਜਾ ਚੌਧਰੀ ਨੇ ਸੁਨਿਸ਼ਚਿਤ ਕੀਤਾ ਹੈ ਕਿ ਇਸ ਸ਼ੋਅਕੇਸ਼ 'ਚ ਰੱਖੜੀ ਦੇ ਤਿਉਹਾਰ ਦੀ ਝਲਕ ਦੇਖਣ ਨੂੰ ਮਿਲੇ, ਇਸ ਲਈ ਸੋਹਣੀਆਂ ਰੱਖੜੀਆਂ ਤੇ ਤੋਹਫਿਆਂ ਦੇ ਅਨੇਕ ਵਿਕਲਪ ਮੌਜ਼ੂਦ ਕਰਵਾਏ ਗਏ ਹਨ। ਪ੍ਰਦਰਸ਼ਨੀ 12 ਅਗੱਸਤ (ਸੋਮਵਾਰ) ਤਕ ਚੱਲੇਗੀ। ਇਸ 'ਚ ਦੇਸ਼ ਭਰ ਤੋਂ ਆਏ 60 ਨਾਲੋਂ ਜ਼ਿਆਦਾ ਸਟਾਲ ਲੱਗੇ ਹਨ।
Jutti
ਪੂਜਾ ਯੋਗੇਸ਼ ਚੌਧਰੀ, ਨਿਰਦੇਸ਼ਕ, ਰਾਯਲ ਡੇ ਈਵੈਂਟਸ ਨੇ ਕਿਹਾ, 'ਅਸੀਂ ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਧਿਆਨ 'ਚ ਰੱਖਦੇ ਹੋਏ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ, ਜਿਸ 'ਚ ਚਾਂਦੀ ਦੀਆਂ ਤੇ ਹੱਥਾਂ ਨਾਲ ਬਣੀਆਂ ਰੱਖੜੀਆਂ ਦੀ ਬਹਾਰ ਹੈ। ਇੱਥੇ ਦੇਸ਼ ਭਰ ਤੋਂ ਆਏ ਸਟਾਲ ਮੌਜ਼ੂਦ ਹਨ, ਜਿਨ੍ਹਾਂ 'ਚ ਪਾਰੰਪਰਿਕ ਪਹਿਰਾਵੇ, ਹਸਤਕਲਾ, ਕੱਪੜੇ, ਅਸੈਸਰੀਜ਼, ਜੁੱਤੀਆਂ ਆਦਿ ਦੇ ਨਵੀਨਤਮ ਅਤੇ ਸਭ ਤੋਂ ਟਰੈਂਡੀ ਸੰਗ੍ਰਹਿ ਮੌਜ਼ੂਦ ਹਨ। ਸਭ ਕੁਝ ਇਕ ਹੀ ਛੱਤ ਦੇ ਹੇਠਾਂ ਉਪਲਬਧ ਕਰਵਾਇਆ ਗਿਆ ਹੈ।'
craze of lumba
ਪ੍ਰਦਰਸ਼ਨੀ ਦੇ ਉਦਘਾਟਨ ਦੇ ਦਿਨ, ਭਾਰੀ ਭੀੜ੍ਹ ਦੇਖੀ ਗਈ। ਵਿਜੀਟਰਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ 'ਲੂੰਬਾਜ' ਨੇ, ਜਿਸਨੂੰ 'ਭਾਬੀ ਰਾਖੀਜ' ਵੀ ਕਿਹਾ ਜਾਂਦਾ ਹੈ। 'ਲੂੰਬਜਾ' ਨੂੰ ਕੁੰਦਨ ਨਾਲ ਬਹੁਤ ਚੰਗੀ ਤਰ੍ਹਾਂ ਦੇ ਨਾਲ ਸਜਾਇਆ ਗਿਆ ਹੈ। ਅੱਜ ਕੱਲ੍ਹ ਲੂੰਬਾ ਦਾ ਕ੍ਰੇਜ ਵਧ ਰਿਹਾ ਹੈ, ਜਿਸ 'ਚ ਇੱਕ ਭੈਣ ਅਪਣੇ ਭਰਾ ਦੀ ਬਾਂਹ ਤੇ ਰੱਖੜੀ ਬੰਨ੍ਹਣ ਤੋਂ ਇਲਾਵਾ, ਆਪਣੀ ਭਾਬੀ ਦੀ ਬਾਂਹ ਤੇ ਲੂੰਬਾ ਰਖੜੀ ਬੰਨ੍ਹਦੀ ਹੈ। ਜਿੱਥੋਂ ਤਕ ਡਿਜ਼ਾਈਨਰ ਵੀਅਰ ਦੀ ਗੱਲ ਹੈ, ਤਾਂ ਮਸਕਕਲੀ ਲੇਬਲ ਦੇ ਸੂਟ, ਗਾਊਨ ਤੇ ਲਹਿੰਗਿਆਂ 'ਤੇ ਸਾਰਿਆਂ ਦਾ ਧਿਆਨ ਜਾ ਰਿਹਾ ਹੈ।
Mahira Creations by Ritu Lamba
ਦਿੱਲੀ ਦੀ ਡਿਜ਼ਾਈਨਰ ਰਿਤੂ ਲਾਂਬਾ ਦੇ ਸਟਾਲ - ਮਾਹਿਰਾਂ ਕ੍ਰਿਏਸ਼ਨ ਤੇ ਅਨੇਕ ਤਰ੍ਹਾਂ ਦੀਆਂ ਪੁਸ਼ਾਕਾਂ ਤੇ ਪ੍ਰਿੰਟਡ ਸੂਟ ਮੌਜ਼ੂਦ ਹਨ। ਮੋਹਾਲੀ ਸਥਿੱਤ ਲੇਬਲ - ਆਈਜਾਹ ਬੁਟੀਕ ਤੇ ਵਿਆਹਾਂ ਦੇ ਲਈ ਕਪੜੇ ਤੇ ਲਹਿੰਗੇ ਪ੍ਰਦਰਸ਼ਿਤ ਕੀਤੇ ਗਏ ਹਨ। ਬਲਾਕ ਪ੍ਰਿੰਟਿੰਗ ਦੇ ਨਾਲ ਪਾਰੰਪਰਿਕ ਕੱਪੜਿਆਂ ਦੇ ਕਲੈਕਸ਼ਨ ਸਜੀਲੀ ਡਿਜ਼ਾਈਨਸ 'ਤੇ ਮਿਲ ਰਹੇ ਹਨ। ਇਸ ਲੇਬਲ ਦੇ ਤਹਿਤ ਅਜਰਕ, ਮੁਗਲ, ਕਲਮਕਾਰੀ ਤੇ ਜੋਹੋਟਾ ਫ਼ੈਬਰਿਕ ਤੇ ਖੂਬਸੂਰਤ ਹੈਂਡ ਬਲਾਕ ਪ੍ਰਿੰਟਿੰਗ ਕੀਤੀ ਹੋਈ ਹੈ। ਐਨਾ ਹੀ ਨਹੀਂ, ਸ਼ੁੱਧ ਕਾਟਨ, ਚੰਦੇਰੀ ਤੇ ਲਿਨਨ ਦੇ ਸੂਟ ਤੇ ਡਰੈਸ ਮਟੀਰੀਅਲ ਵੀ ਇੱਥੇ ਉਪਲਬਧ ਹਨ। ਡਿਜ਼ਾਈਨਰ ਲੇਬਲ ਸ਼ੁੱਧੀ ਦੇ ਤਹਿਤ ਔਰਤਾਂ ਦੇ ਕਪੜਿਆਂ ਦਾ ਲੁਭਾਵਣਾ ਸੰਗ੍ਰਹਿ ਦੇਖਿਆ ਜਾ ਸਕਦਾ ਹੈ।
Footwear Horaj Exports of Jodhpur
ਅੰਤਰਰਾਸ਼ਟਰੀ ਭਾਗੀਦਾਰੀ ਵੀ ਇੱਥੇ ਦੇਖੀ ਜਾ ਸਕਦੀ ਹੈ। ਯੂਨੀਕਾਰਨ ਸ਼ਾਪ ਦੁਬਈ ਤੇ ਬੈਗਾਂ ਤੇ ਸੂਟਕੇਸ ਦੀ ਇਕ ਵਧੀਆ ਰੇਂਜ ਪੇਸ਼ ਕੀਤੀ ਜਾ ਰਹੀ ਹੈ। ਜੋਧਪੁਰ ਦੇ ਫ਼ੁੱਟਵੀਅਰ ਹੋਰਾਜ ਐਕਸਪੋਰਟਸ 'ਤੇ ਔਰਤਾਂ ਦੇ ਲਈ ਪਾਰੰਪਰਿਕ ਪੰਜਾਬੀ ਜੁੱਤੀਆਂ ਦੇ ਰੰਗੀਨ ਕਲੈਕਸ਼ਨ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ। ਰਾਯਲ ਡੇ ਈਵੈਂਟਸ ਦੇ ਨਿਰਦੇਸ਼ਕ, ਯੋਗੇਸ ਚੌਧਰੀ ਨੇ ਕਿਹਾ, 'ਅਸੀਂ ਇਕ ਅਜਿਹੀ ਪ੍ਰਦਰਸ਼ਨੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ,
ਜਿਹੜੀ ਕਿਸੇ ਦੇ ਵਿਆਹ ਤੇ ਜੀਵਨਸ਼ੈਲੀ ਦੀਆਂ ਸਾਰੀਆਂ ਜ਼ਰੂਰਤਾਂ ਦੇ ਲਈ ਵਨ ਸਟਾਪ ਸ਼ਾਪ ਸਾਬਿਤ ਹੋਵੇ। ਫ਼ੈਸ਼ਨੇਬਲ ਕਪੜਿਆਂ ਤੋਂ ਇਲਾਵਾ ਇੱਥੇ ਗਹਿਣਿਆਂ ਦੀ ਵੀ ਇੱਕ ਵਧੀਆ ਰੇਂਜ ਹੈ। ਫ਼ੈਸ਼ਨ ਡਿਜ਼ਾਈਨਰ ਦਿੱਲੀ, ਆਗਰਾ, ਲਖਨਊ, ਜੈਪੁਰ ਆਦਿ ਸਥਾਨਾਂ ਤੋਂ ਅਪਣੇ ਸੰਗ੍ਰਹਿ ਦੇ ਨਾਲ ਆ ਰਹੇ ਹਨ। ਲਖਨਊ ਦੀ ਮਸ਼ਹੂਰ ਚਿਕਨਕਾਰੀ ਤੇ ਅਧਾਰਿਤ ਕਪੜਿਆਂ ਦੀ ਵੱਡੀ ਰੇਂਜ ਮਿਲ ਰਹੀ ਹੈ।' ਤਿੰਨ ਰੋਜ਼ਾ ਪ੍ਰਦਰਸ਼ਨੀ 12 ਅਗੱਸਤ, 2019 ਤੱਕ, ਹਰ ਰੋਜ਼ ਸਵੇਰੇ 10 ਤੋਂ ਰਾਤੀ 8:30 ਵਜੇ ਤਕ ਚੱਲੇਗੀ।