
ਘੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ |
ਕਈ ਕੁੜੀਆਂ ਦੇ ਵਾਲ ਬਹੁਤ ਘੁੰਗਰਾਲੇ ਹੁੰਦੇ ਹਨ | ਜਿਨ੍ਹਾਂ ਨੂੰ ਉਹ ਸੰਭਾਲ ਨਹੀਂ ਸਕਦੀਆਂ ਅਤੇ ਹੌਲੀ-ਹੌਲੀ ਉਨ੍ਹਾਂ ਦੇ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ | ਘੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ | ਜੇਕਰ ਤੁਸੀ ਅਪਣੇ ਘੁੰਗਰਾਲੇ ਵਾਲਾਂ ਉਤੇ ਧਿਆਨ ਦੇਵੋਗੇ ਤਾਂ ਉਹ ਮੁਲਾਇਮ ਅਤੇ ਚਮਕਦਾਰ ਬਣ ਜਾਣਗੇ |
Make curly hair soft and shiny this way
ਵਾਲਾਂ ਵਿਚ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਜ਼ਿਆਦਾ ਨਾ ਧੋਵੋ ਨਹੀਂ ਤਾਂ ਉਹ ਰੁੱਖੇ ਹੋ ਜਾਣਗੇ | ਵਾਲਾਂ ਨੂੰ ਰੁੱਖਾ ਨਾ ਹੋਣ ਦਿਉ | ਨਹਾਉਣ ਤੋਂ ਬਾਅਦ ਵਾਲਾਂ ਵਿਚੋਂ ਪਾਣੀ ਨੂੰ ਨਿਚੋੜ ਕੇ ਕੱਢ ਦਿਉ | ਫਿਰ ਵਾਲਾਂ ਵਿਚ ਅਪਣੀ ਇੱਛਾ ਨਾਲ ਸਟਾਇਲ ਬਣਾਉ ਅਤੇ ਫਿਰ ਵਾਲਾਂ ਦੇ ਸੁਕਣ ਦਾ ਇੰਤਜ਼ਾਰ ਕਰੋ | ਇਸ ਨਾਲ ਵਾਲਾਂ ਵਿਚ ਚੰਗੀ ਤਰ੍ਹਾਂ ਨਮੀ ਸਮਾ ਜਾਵੇਗੀ ਅਤੇ ਉਹ ਲੰਬੇ ਸਮੇਂ ਤਕ ਕੋਮਲ ਰਹਿਣਗੇ |
Make curly hair soft and shiny this way
ਅਜਿਹੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦੇ ਟੈਕਸਚਰ ਨੂੰ ਸੂਟ ਕਰੇ | ਅਜਿਹੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀਆਂ ਸਮੱਸਿਆ ਨੂੰ ਵਧਾ ਸਕਦੇ ਹਨ | ਇਕ ਕੱਪ ਵਿਚ ਗਰਮ ਪਾਣੀ ਲਉ ਅਤੇ ਉਸ ਵਿਚ 1 ਚਮਚ ਐਪਲ ਸਾਇਡਰ ਵੀਨੇਗਰ ਮਿਲਾਉ | ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉਤੇ ਇਸ ਨੂੰ ਪਾ ਕੇ ਬਿਨਾਂ ਧੋਏ ਇਸ ਉਤੇ ਕੰਡੀਸ਼ਨਰ ਲਗਾਉ |
Make curly hair soft and shiny this way
ਵਾਲਾਂ ਨੂੰ ਕੁਦਰਤੀ ਰੂਪ ਤੋਂ ਹੀ ਸੁਕਣ ਦਿਉ ਕਿਉਂਕਿ ਹੇਅਰ ਡਰਾਇਰ ਨਾਲ ਸੁਖਾਏ ਹੋਏ ਵਾਲਾਂ ਨਾਲ ਸਿਰ ਦੀ ਚਮੜੀ ਸਖ਼ਤ ਹੋ ਜਾਂਦੀ ਹੈ ਅਤੇ ਵਾਲ ਸੜ ਜਾਂਦੇ ਹਨ | ਘੁੰਗਰਾਲੇ ਵਾਲ ਛੇਤੀ ਹੀ ਰੁਖੇ ਦਿਖਦੇ ਹਨ | ਇਸ ਲਈ ਇਨ੍ਹਾਂ ਨੂੰ ਨਿਯਮਤ ਰੂਪ ਤੋਂ ਕਰਵਾਉਂਦੇ ਰਹੋ | ਜੇਕਰ ਤੁਸੀ ਅਜਿਹਾ ਨਹੀਂ ਕਰੋਗੇ ਤਾਂ ਵਾਲਾਂ ਦੇ ਅਗਲੇ ਸਿਰੇ ਕਮਜ਼ੋਰ ਹੋ ਸਕਦੇ ਹਨ | ਇਸ ਨਾਲ ਵਾਲ ਕਮਜ਼ੋਰ ਹੋ ਕੇ ਟੁਟਣ ਲਗਦੇ ਹਨ |