ਪਲਾਸਟਿਕ ਦੀ ਥਾਂ ਇਨ੍ਹਾਂ ਭਾਂਡਿਆਂ ਵਿਚ ਪੀਉਗੇ ਪਾਣੀ ਤਾਂ ਤੁਹਾਡੀ ਸਿਹਤ ਰਹੇਗੀ ਕਮਾਲ ਦੀ
Published : Aug 22, 2020, 12:56 pm IST
Updated : Aug 22, 2020, 12:56 pm IST
SHARE ARTICLE
Drink Water
Drink Water

ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਬਾਖ਼ੂਬੀ ਜਾਣਦੇ ਹਨ ਪਰ ਕਿਹੜੇ ਬਰਤਨ ਵਿਚ ਪਾਣੀ ਪੀਣਾ ਚਾਹੀਦਾ ਹੈ ਇਸ ਗੱਲ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ

ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ ਇਹ ਤਾਂ ਸਾਰੇ ਬਾਖ਼ੂਬੀ ਜਾਣਦੇ ਹਨ ਪਰ ਕਿਹੜੇ ਬਰਤਨ ਵਿਚ ਪਾਣੀ ਪੀਣਾ ਚਾਹੀਦਾ ਹੈ ਇਸ ਗੱਲ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਆਮ ਤੌਰ 'ਤੇ ਸਾਰੇ ਘਰਾਂ ਵਿਚ ਪਲਾਸਟਿਕ ਦੀ ਬੋਤਲ ਨਾਲ ਹੀ ਪਾਣੀ ਪੀਂਦੇ ਹਨ ਅਤੇ ਉਸੇ ਭਾਂਡੇ ਵਿਚ ਪਾਣੀ ਭਰ ਕੇ ਵੀ ਰਖਦੇ ਹਨ। ਇਥੋਂ ਤਕ ਕਿ ਆਫ਼ਿਸ ਵਿਚ ਵੀ ਪਾਣੀ ਪਲਾਸਿਟਕ ਦੀ ਬੋਤਲ ਨਾਲ ਹੀ ਪੀਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਪਲਾਸਟਿਕ ਦੀ ਬੋਤਲ ਨਾਲ ਪਾਣੀ ਪੀਣਾ ਚਾਹੀਦਾ ਹੈ ਜਾਂ ਕਿਸੇ ਹੋਰ ਭਾਂਡੇ ਨਾਲ? ਕਿਸ ਭਾਂਡੇ ਨਾਲ ਪਾਣੀ ਪੀਣਾ ਸਿਹਤ ਲਈ ਸਹੀ ਹੈ ਤੇ ਕਿਹੜੀ ਨਾਲ ਨਹੀਂ? ਜੇਕਰ ਨਹੀਂ ਜਾਣਦੇ ਤਾਂ ਅੱਜ ਅਸੀ ਇਸੇ ਗੱਲ ਦੀ ਚਰਚਾ ਕਰਾਂਗੇ ਕਿ ਕਿਹੜੇ ਭਾਂਡੇ ਨਾਲ ਪਾਣੀ ਪੀਣਾ ਚਾਹੀਦਾ ਹੈ ਤੇ ਕਿਹੜੇ ਨਾਲ ਨਹੀਂ।

 Pottery Pottery

ਮਿੱਟੀ ਦੇ ਭਾਂਡੇ: ਮਿੱਟੀ ਕੁਦਰਤ ਦੀ ਦੇਣ ਹੈ। ਇਹੀ ਵਜ੍ਹਾ ਹੈ ਕਿ ਮਿੱਟੀ ਦੇ ਭਾਂਡੇ ਵਿਚ ਪਾਣੀ ਕੁਦਰਤੀ ਤੌਰ 'ਤੇ ਠੰਢਾ ਰਹਿੰਦਾ ਹੈ। ਵੈਸੇ ਤਾਂ ਸਾਰੇ ਘਰਾਂ ਵਿਚ ਮਿੱਟੀ ਦੇ ਘੜੇ ਮਿਲ ਜਾਂਦੇ ਹਨ। ਘੜੇ ਦੀ ਪੱਕੀ ਹੋਈ ਮਿੱਟੀ ਵਿਚ ਜੋ ਮਿਨਰਲ ਹੁੰਦੇ ਹਨ, ਉਹ ਸਰੀਰ ਦੇ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰ ਕੇ ਸਰੀਰ ਨੂੰ ਫ਼ਾਇਦੇਮੰਦ ਗੁਣ ਪਹੁੰਚਾਉਂਦੇ ਹਨ। ਘੜੇ ਦੇ ਪਾਣੀ ਨਾਲ ਗੈਸ, ਐਸੀਡਿਟੀ, ਕਬਜ਼ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਘੜੇ ਦਾ ਪਾਣੀ ਸਰੀਰ ਲਈ ਠੀਕ ਹੁੰਦਾ ਹੈ। ਇਕ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਮਿੱਟੀ ਦੇ ਭਾਂਡੇ ਸਾਫ਼-ਸੁਥਰੇ ਹੋਣੇ ਚਾਹੀਦੇ ਹਨ।

Copper UtensilsCopper Utensils

ਤਾਂਬੇ ਦੇ ਭਾਂਡੇ: ਤਾਂਬੇ ਦੇ ਭਾਂਡੇ ਨਾਲ ਪਾਣੀ ਪੀਣਾ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ ਹੈ। ਬਲੱਡ ਪ੍ਰੈਸ਼ਰ ਤੇ ਐਨੀਮੀਆ ਵਰਗੀਆਂ ਬੀਮਾਰੀਆਂ ਹੋਣ 'ਤੇ ਤਾਂਬੇ ਦੇ ਭਾਂਡੇ ਵਿਚ ਰਾਤ ਨੂੰ ਪਾਣੀ ਰੱਖ ਕੇ ਉਸ ਨੂੰ ਸਵੇਰੇ ਪੀਣ ਦੀ ਸਲਾਹ ਵੀ ਦਿਤੀ ਜਾਂਦੀ ਹੈ। ਤਾਂਬੇ ਦੇ ਬਰਤਨ ਨਾਲ ਪਾਣੀ ਪੀਣ 'ਤੇ ਸਰੀਰ ਵਿਚ ਮੌਜੂਦ ਬੈਕਟੀਰੀਆ ਦੂਰ ਕਰਨ ਵਿਚ ਮਦਦ ਮਿਲਦੀ ਹੈ।

Glass Glass

ਕੱਚ ਦੇ ਭਾਂਡੇ : ਪਲਾਸਟਿਕ ਦੇ ਮੁਕਾਬਲੇ ਕੱਚ ਨੂੰ ਵਧੀਆ ਮੰਨਿਆ ਜਾਂਦਾ ਹੈ। ਕੱਚ ਦਾ ਗਲਾਸ ਜਾਂ ਬੋਤਲ ਬਣਾਉਣ ਵਿਚ ਕੈਮੀਕਲ ਦਾ ਇਸਤੇਮਾਲ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਕੱਚ ਦੇ ਬਰਤਨ ਵਿਚ ਰੱਖੇ ਪਦਾਰਥ ਸੁਰੱਖਿਅਤ ਰਹਿੰਦੇ ਹਨ। ਇਹ ਤੁਹਾਡੇ ਸਰੀਰ ਨੂੰ ਕੈਂਸਰ ਵਰਗੀ ਬਿਮਾਰੀ ਨਾਲ ਲੜਨ ਵਿਚ ਵੀ ਮਦਦ ਕਰਦੇ ਹਨ। ਕੁੱਝ ਕੱਚ ਦੇ ਬਰਤਨ ਰੰਗੇ ਹੋਏ ਮਿਲਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਰੰਗੇ ਹੋਏ ਕੱਚ ਦੇ ਬਰਤਨਾਂ ਵਿਚ ਕੈਮੀਕਲ ਦੀ ਵਰਤੋਂ ਹੁੰਦੀ ਹੈ ਜੋ ਸਰੀਰ ਲਈ ਹਾਨੀਕਾਰਕ ਹੁੰਦਾ ਹੈ।

Plastic UtensilsPlastic Utensils

ਪਲਾਸਟਿਕ ਦੇ ਭਾਂਡੇ : ਪਲਾਸਟਿਕ ਦੀ ਬੋਤਲ ਵੀ ਇਸੇ ਲੜੀ ਵਿਚ ਆਉਂਦੀ ਹੈ। ਪਾਣੀ ਪੀਣ ਦੀ ਸਾਨੂੰ ਇੰਨੀ ਜਲਦੀ ਰਹਿੰਦੀ ਹੈ ਕਿ ਅਸੀਂ ਅਕਸਰ ਭੁਲ ਜਾਂਦੇ ਹਾਂ ਕਿ ਜਿਸ ਪਲਾਸਟਿਕ ਦੀ ਬੋਤਲ ਵਿਚ ਪਾਣੀ ਪੀ ਰਹੇ ਹਾਂ, ਉਸ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ। ਪਲਾਸਟਿਕ ਦੀਆਂ ਬੋਤਲਾਂ ਵਿਚ ਇਕ ਦਿਨ ਤੋਂ ਜ਼ਿਆਦਾ ਰਖਿਆ ਹੋਇਆ ਪਾਣੀ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਸਾਧਾਰਣ ਪਲਾਸਟਿਕ ਦੀਆਂ ਬੋਤਲਾਂ ਵਿਚ ਰਖਿਆ ਪਾਣੀ ਪੀਣ ਨਾਲ ਅੰਤੜੀਆਂ ਤੇ ਲਿਵਰ ਨੂੰ ਖਤਰਾ ਰਹਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement