ਇਹਨਾਂ ਤਰੀਕਿਆਂ ਨਾਲ ਪੁਰਾਣੇ ਫਰਨੀਚਰ ਨੂੰ ਦਿਓ ਨਵੀਂ ਦਿਖ
Published : Oct 25, 2020, 3:46 pm IST
Updated : Oct 25, 2020, 3:46 pm IST
SHARE ARTICLE
Furniture
Furniture

ਆਓ ਜਾਣਦੇ ਹਾਂ ਅਜਿਹੇ ਕੁੱਝ ਤਰੀਕੇ, ਜਿਨ੍ਹਾਂ ਨਾਲ ਤੁਸੀਂ ਅਪਣੇ ਫਰਨੀਚਰ ਨੂੰ ਦੇ ਸਕਦੇ ਹੋ ਨਵੀਂ ਲੁਕ

ਚੰਡੀਗੜ੍ਹ: ਫਰਨੀਚਰ ਹਮੇਸ਼ਾ ਹੀ ਨਵੇਂ ਦੀ ਤਰ੍ਹਾਂ ਦਿਖੇ, ਇਹ ਬਹੁਤ ਹੀ ਮੁਸ਼ਕਲ ਹੈ। ਤੁਸੀਂ ਚਾਹੇ ਫਰਨੀਚਰ ਦੀ ਕਿੰਨੀ ਵੀ ਦੇਖਭਾਲ ਕਰ ਲਓ ਪਰ ਉਹ ਹਮੇਸ਼ਾ ਨਵਾਂ ਨਹੀਂ ਦਿਖ ਸਕਦਾ। ਪਰ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਪੁਰਾਣਾ ਫਰਨੀਚਰ ਵੀ ਨਵਾਂ ਦਿਖਾਈ ਦੇਣ ਲੱਗੇਗਾ। ਆਓ ਜਾਣਦੇ ਹਾਂ ਅਜਿਹੇ ਕੁੱਝ ਤਰੀਕੇ, ਜਿਨ੍ਹਾਂ ਨਾਲ ਤੁਸੀਂ ਅਪਣੇ ਫਰਨੀਚਰ ਨੂੰ ਨਵੀਂ ਲੁਕ ਦੇ ਸਕਦੇ ਹੋ। 

 furnitureFurniture

ਖਰੋਂਚ ਭਰੋ - ਲੱਕੜੀ ਦੇ ਫਰਨੀਚਰ ਉੱਤੇ ਖਰੋਂਚ ਲੱਗਣ ਕਾਰਨ ਉਹ ਪੁਰਾਣਾ ਲੱਗਣ ਲੱਗਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਨਵਾਂ ਦਿਖਾਉਣ ਲਈ ਪਹਿਲਾਂ ਉਨ੍ਹਾਂ ਦੀ ਖਰੋਂਚ ਭਰੋ। ਫਰਨੀਚਰ ਦੀ ਖਰੋਂਚ ਭਰਨ ਲਈ ਤੁਸੀ ਕੌਫ਼ੀ ਪਾਊਡਰ ਨੂੰ ਲਗਾ ਕੇ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਉਸ ਨੂੰ ਨਰਮ ਅਤੇ ਸੁੱਕੇ ਕੱਪੜੇ ਨਾਲ ਸਾਫ਼ ਕਰੋ, ਜੇਕਰ ਤੁਹਾਡਾ ਫਰਨੀਚਰ ਹਲਕੇ ਰੰਗ ਦਾ ਹੈ ਤਾਂ ਉਸ ਦੇ ਲਈ ਤੁਸੀਂ ਅਖ਼ਰੋਟ ਦੇ ਚੂਰਣ ਦਾ ਇਸਤੇਮਾਲ ਵੀ ਕਰ ਸਕਦੇ ਹੋ। 

 furniturefurniture

ਪੇਂਟ ਕਰੋ - ਫਰਨੀਚਰ ਨੂੰ ਨਵਾਂ ਲੁਕ ਦੇਣ ਲਈ ਤੁਸੀਂ ਉਸ ਨੂੰ ਪੇਂਟ ਵੀ ਕਰ ਸਕਦੇ ਹੋ। ਤੁਸੀਂ ਕੁਰਸੀਆਂ ਜਾਂ ਟੇਬਲ ਨੂੰ ਵੀ ਰੰਗ ਕਰ ਕੇ ਉਸ ਨੂੰ ਨਿਊ ਲੁਕ ਦੇ ਸਕਦੇ ਹੋ। 

 furniturefurniture

ਦਾਗ-ਧੱਬੇ ਕਰੋ ਦੂਰ - ਫਰਨੀਚਰ ਤੋਂ ਦਾਗ- ਧੱਬੇ ਹਟਾਉਣ ਲਈ ਤੁਸੀ ਕੈਨੋਲਾ ਆਇਲ ਜਾਂ ਵਿਨੇਗਰ ਨੂੰ ਮਿਕਸ ਕਰ ਲਓ। ਇਸ ਤੋਂ ਬਾਅਦ ਕੱਪੜੇ ਦੀ ਮਦਦ ਨਾਲ ਉਸ ਨੂੰ ਸਾਫ਼ ਕਰੋ। ਇਸ ਨਾਲ ਤੁਹਾਡੇ ਫਰਨੀਚਰ ਦੇ ਦਾਗ - ਧੱਬੇ ਦੂਰ ਹੋ ਜਾਣਗੇ ਅਤੇ ਉਹ ਫਿਰ ਤੋਂ ਨਵਾਂ ਲੱਗਣ ਲੱਗੇਗਾ। 

 furniturefurniture

ਦਰਾਰਾਂ ਨੂੰ ਕਰੋ ਦੂਰ - ਫਰਨੀਚਰ ਦੀਆਂ ਦਰਾਰਾਂ ਨੂੰ ਦੂਰ ਕਰਣ ਲਈ ਤੁਸੀਂ ਨੇਲ ਪੇਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ। ਨੇਲ ਪੇਂਟ ਨੂੰ ਫਰਨੀਚਰ 'ਤੇ ਆਈ ਦਰਾਰ ਉੱਤੇ ਲਗਾ ਕੇ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਸਮੂਦ ਕਰਨ ਲਈ ਸੈਂਡ ਪੇਪਰ ਨਾਲ ਘਿਸਾਓ। ਇਸ ਨਾਲ ਤੁਹਾਡਾ ਫਰਨੀਚਰ ਬਿਲਕੁਲ ਨਵਾਂ ਲੱਗੇਗਾ। 

 furniturefurniture

ਵਾਲ ਪੇਪਰਸ ਨਾਲ ਦਿਓ ਨਿਊ ਲੁਕ - ਫਰਨੀਚਰ ਨੂੰ ਨਵਾਂ ਬਣਾਉਣ ਲਈ ਤੁਸੀਂ ਵਾਲ ਪੇਪਰਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਤੁਸੀਂ ਅਪਣੀ ਪਸੰਦ ਦੇ ਵਾਲਪੇਪਰ ਨੂੰ ਫਰਨੀਚਰ ਉੱਤੇ ਗਲੂ ਦੀ ਮਦਦ ਨਾਲ ਚਿਪਕਾ ਦਿਓ। ਇਸ ਨਾਲ ਤੁਹਾਡਾ ਫਰਨੀਚਰ ਨਵਾਂ ਹੀ ਨਹੀਂ ਡਿਫਰੇਂਟ ਵੀ ਲੱਗੇਗਾ। 

ਬਲੀਚ ਪਾਊਡਰ ਨਾਲ ਕਰੋ ਸਾਫ਼ - ਅਪਣੇ ਲੈਦਰ ਦੇ ਸੋਫੇ ਜਾਂ ਦੂਜੇ ਫਰਨੀਚਰ ਨੂੰ ਸਾਫ਼ ਕਰਣ ਲਈ ਤੁਸੀਂ ਬਲੀਚਿੰਗ ਪਾਊਡਰ ਦਾ ਇਸਤੇਮਾਲ ਵੀ ਕਰ ਸਕਦੇ ਹੋ। ਗਰਮ ਪਾਣੀ ਵਿਚ ਬਲੀਚ ਪਾਊਡਰ ਮਿਕਸ ਕਰ ਕੇ ਕੱਪੜੇ ਦੀ ਮਦਦ ਨਾਲ ਫਰਨੀਚਰ ਨੂੰ ਸਾਫ਼ ਕਰੋ। ਇਸ ਨਾਲ ਤੁਹਾਡਾ ਫਰਨੀਚਰ ਕਦੇ - ਵੀ ਪੁਰਾਣਾ ਨਹੀਂ ਲੱਗੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement