ਇਨ੍ਹਾਂ ਤਰੀਕਿਆਂ ਨਾਲ ਚਮਕਾਓ ਘਰ ਦਾ ਸ਼ੀਸ਼ਾ
Published : Dec 26, 2022, 1:00 pm IST
Updated : Dec 26, 2022, 1:00 pm IST
SHARE ARTICLE
Shine the mirror of the house in these ways
Shine the mirror of the house in these ways

ਤੁਹਾਡੀ ਖੂਬਸੂਰਤੀ ਵਿਚ ਸ਼ੀਸ਼ੇ ਦੀ ਅਹਿਮ ਭੂਮਿਕਾ ਹੈ, ਇਹ ਤੁਹਾਡੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਂਦਾ ਹੈ। ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹੋ ਅਤੇ ...

 

ਤੁਹਾਡੀ ਖੂਬਸੂਰਤੀ ਵਿਚ ਸ਼ੀਸ਼ੇ ਦੀ ਅਹਿਮ ਭੂਮਿਕਾ ਹੈ, ਇਹ ਤੁਹਾਡੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਂਦਾ ਹੈ। ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹੋ ਅਤੇ ਤੁਹਾਡਾ ਦਮਕਦਾ ਚਿਹਰਾ ਜੇ ਦਾਗਦਾਰ ਲੱਗਦਾ ਹੈ ਤਾਂ ਦੋਸ਼ ਅਪਣੀ ਖੂਬਸੂਰਤੀ ਨੂੰ ਨਾ ਦਿਓ ਕਿਉਂਕਿ ਤੁਹਾਡੇ ਸ਼ੀਸ਼ੇ ਵਿਚ ਵੀ ਦਾਗ ਹੋ ਸਕਦਾ ਹੈ। ਇਸ ਦੇ ਕਾਰਨ ਤੁਸੀਂ ਅਪਣੇ ਖੂਬਸੂਰਤ ਚਿਹਰੇ ਨੂੰ ਦਾਗਦਾਰ ਸਮਝ ਲੈਂਦੇ ਹੋ। ਦਾਗਦਾਰ ਸ਼ੀਸ਼ੇ ਨੂੰ ਸਾਫ਼ ਕਰਨ ਦੇ ਸੱਭ ਤੋਂ ਆਸਾਨ ਉਪਾਅ  

ਨਿੰਬੂ ਦਾ ਰਸ- ਨਿੰਬੂ ਦੇ ਰਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਨਾਲ ਸ਼ੀਸ਼ਾ ਸਾਫ਼ ਕਰੋ। ਸ਼ੀਸ਼ੇ ਉੱਤੇ ਲੱਗੇ ਹਰ ਤਰ੍ਹਾਂ ਦੇ ਦਾਗ ਛਡਾਉਣ ਦਾ ਇਹ ਆਸਾਨ ਤਰੀਕਾ ਹੈ।  

ਵਹਾਈਟ ਵਿਨੇਗਰ - ਗੁਨਗੁਨੇ ਪਾਣੀ ਵਿਚ ਇਕ ਚਮਚ ਵਹਾਈਟ ਵਿਨੇਗਰ ਪਾ ਕੇ ਇਸ ਨਾਲ ਸ਼ੀਸ਼ੇ ਨੂੰ ਸਾਫ਼ ਕਰੋ ਅਤੇ ਫਿਰ ਕਾਗਜ ਨਾਲ ਸ਼ੀਸ਼ਾ ਸਾਫ਼ ਕਰੋ।  

ਕਾਗਜ਼ ਨਾਲ ਸਾਫ਼ ਕਰੋ - ਕੱਪੜੇ ਨਾਲ ਸ਼ੀਸ਼ੇ ਵਿਚ ਮੌਜੂਦ ਨਮੀ ਨੂੰ ਪੌਂਚਣਾ ਮੁਸ਼ਕਲ ਹੈ, ਇਸ ਲਈ ਕਾਗਜ ਨਾਲ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ। ਇਹ ਸ਼ੀਸ਼ੇ ਉੱਤੇ ਜਮਾਂ ਨਮੀਂ ਸੋਖ ਲੈਂਦਾ ਹੈ ਜਿਸ ਦੇ ਨਾਲ ਸ਼ੀਸ਼ਾ ਸਾਫ਼ ਅਤੇ ਚਮਕਦਾਰ ਹੋ ਜਾਂਦਾ ਹੈ।  

ਟੈਲਕਮ ਪਾਊਡਰ - ਸ਼ੀਸ਼ੇ ਨੂੰ ਪਾਣੀ ਨਾਲ ਪੌਂਚਣ ਦੇ ਬਜਾਏ ਟੈਲਕਮ ਪਾਊਡਰ ਛਿੜਕ ਕੇ ਇਸ ਨੂੰ ਜਲਦੀ ਸਾਫ਼ ਕੀਤਾ ਜਾ ਸਕਦਾ ਹੈ ਅਤੇ ਇਸ ਉੱਤੇ ਦਾਗ ਵੀ ਨਹੀਂ ਪੈਂਦੇ ਹਨ। ਇਸ ਤੋਂ ਬਾਅਦ ਥੋੜ੍ਹੀ ਦੇਰ ਲਈ ਛੱਡ ਦਿਓ ਅਤੇ ਫਿਰ ਹੀ ਇਸ ਨੂੰ ਛੂਹੋ ਨਹੀਂ ਤਾਂ ਉਂਗਲੀਆਂ ਦੇ ਨਿਸ਼ਾਨ ਪੈ ਸਕਦੇ ਹਨ।  

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement