ਘਰ 'ਚ ਚਾਂਦੀ ਚਮਕਾਉਣ ਦੇ ਆਸਾਨ ਤਰੀਕੇ
Published : Jun 29, 2019, 1:19 pm IST
Updated : Jun 29, 2019, 1:19 pm IST
SHARE ARTICLE
these 5 easy tricks to clean silver
these 5 easy tricks to clean silver

ਲੰਬੇ ਸਮੇਂ ਤੱਕ ਚਾਂਦੀ ਦੇ ਬਰਤਨ ਜਾਂ ਗਹਿਣੇ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਚਮਕ ਗਾਇਬ ਹੋ ਜਾਂਦੀ ਹੈ। ਜਿਸ ਕਾਰਨ ਅਸੀਂ ਉਨ੍ਹਾਂ ਨੂੰ ਪਾਲਿਸ਼ ਕਰਵਾਉਣ ਲਈ ...

ਲੰਬੇ ਸਮੇਂ ਤੱਕ ਚਾਂਦੀ ਦੇ ਬਰਤਨ ਜਾਂ ਗਹਿਣੇ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਚਮਕ ਗਾਇਬ ਹੋ ਜਾਂਦੀ ਹੈ। ਜਿਸ ਕਾਰਨ ਅਸੀਂ ਉਨ੍ਹਾਂ ਨੂੰ ਪਾਲਿਸ਼ ਕਰਵਾਉਣ ਲਈ ਕਾਫ਼ੀ ਪੈਸੇ ਵੀ ਖਰਚ ਕਰ ਦਿੰਦੇ ਹਾਂ। ਜੇਕਰ ਚਾਂਦੀ ਚਮਕਾਉਣ ਦਾ ਤਰੀਕਾ ਘਰ ਵਿਚ ਮੌਜੂਦ ਹੋਵੇ ਤਾਂ ਬਾਹਰ ਜਾ ਕੇ ਪੈਸੇ ਖਰਚ ਕਿਉਂ ਕਰਨਾ। ਜੀ ਹਾਂ ਸਾਡੇ ਘਰ ਵਿਚ ਵੀ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ ਜੋ ਚਾਂਦੀ ਦੀ ਚਮਕ ਵਾਪਸ ਲਿਆਉਣ ਵਿਚ ਕਾਫ਼ੀ ਮਦਦ ਕਰਦੀਆਂ ਹਨ। ਇਸ ਦੇ ਲਈ ਜ਼ਿਆਦਾ ਮਿਹਨਤ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ।   

Toothpaste Toothpaste

ਟੁੱਥ ਪੇਸਟ - ਟੁੱਥ ਪੇਸਟ ਨਾ ਕੇਵਲ ਦੰਦਾਂ ਨੂੰ ਚਮਕਾਉਣ ਦੇ ਕੰਮ ਆਉਂਦੀ ਹੈ, ਇਸ ਨਾਲ ਫਿਕੀ ਪੈ ਚੁੱਕੀ ਚਮਕ ਚਾਂਦੀ ਦੇ ਬਰਤਨ ਜਾਂ ਗਹਿਣਿਆਂ ਨੂੰ ਵੀ ਚਮਕਾਇਆ ਜਾ ਸਕਦਾ ਹੈ।  ਕੱਪੜੇ ਉੱਤੇ ਥੋੜ੍ਹੀ ਟੁੱਥ ਪੇਸਟ ਲੈ ਕੇ ਉਸ ਨੂੰ ਚਾਂਦੀ 'ਤੇ ਰਗੜੋ। ਇਸ ਦੇ ਥੋੜ੍ਹੀ ਦੇਰ ਬਾਅਦ ਸਿਲਵਰ ਨੂੰ ਧੋ ਲਓ। 

Detergent PowderDetergent Powder

ਡਿਟਰਜੈਂਟ ਪਾਊਡਰ - ਚਾਂਦੀ ਚਮਕਾਉਣ ਦਾ ਇਹ ਤਰੀਕਾ ਕਾਫ਼ੀ ਮਸ਼ਹੂਰ ਹੈ। ਇਕ ਭਾਂਡੇ ਨੂੰ ਐਲੂਮੀਨੀਅਮ ਫਾਈਲ ਨਾਲ ਕਵਰ ਕਰੋ ਅਤੇ ਉਸ ਵਿਚ ਚਾਂਦੀ ਦੀਆਂ ਚੀਜ਼ਾਂ ਪਾ ਦਿਓ,  ਫਿਰ ਇਸ ਵਿਚ ਗਰਮ ਪਾਣੀ ਅਤੇ ਡਿਟਰਜੈਂਟ ਪਾਊਡਰ ਪਾਓ। ਚਾਂਦੀ ਦੀਆਂ ਚੀਜ਼ਾਂ ਨੂੰ ਕੁੱਝ ਦੇਰ ਤੱਕ ਇਸ ਵਿਚ ਡੁਬਿਆ ਰਹਿਣ ਦਿਓ। ਫਿਰ ਬਾਹਰ ਕੱਢ ਕੇ ਬੁਰਸ਼ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਰਗੜੋ। ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੋਂਚ ਲਓ।  

 lemon, salt lemon, salt

ਨੀਂਬੂ ਅਤੇ ਲੂਣ - ਚਾਂਦੀ ਨੂੰ ਚਮਕਾਉਣ ਦਾ ਇਹ ਤਰੀਕਾ ਕਾਫ਼ੀ ਆਸਾਨ ਹੈ। ਇਕ ਨੀਂਬੂ ਨੂੰ ਕੱਟ ਕੇ ਉਸ ਉੱਤੇ ਲੂਣ ਲਗਾ ਕੇ ਸਿਲਵਰ ਦੀਆਂ ਚੀਜ਼ਾਂ ਉੱਤੇ ਰਗੜੋ। ਕੁੱਝ ਦੇਰ ਬਾਅਦ ਇਸ ਨੂੰ ਧੋ ਲਓ। ਇਸ ਨਾਲ ਚਾਂਦੀ ਇਕਦਮ ਨਵੀਂ ਲੱਗਣ ਲੱਗੇਗੀ।  

ਹੇਅਰ ਕੰਡੀਸ਼ਨਰ - ਚਾਂਦੀ ਦੇ ਭਾਂਡਿਆਂ ਅਤੇ ਗਹਿਣਿਆਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਹੇਅਰ ਕੰਡੀਸ਼ਨਰ ਨਾਲ ਵੀ ਸਾਫ਼ ਕਰ ਸਕਦੇ ਹਾਂ। ਕੰਡੀਸ਼ਨਰ ਨੂੰ ਲੈ ਕੇ ਚਾਂਦੀ ਉੱਤੇ ਕੁੱਝ ਦੇਰ ਰਗੜੋ ਅਤੇ ਬਾਅਦ ਵਿਚ ਸਾਫ਼ ਪਾਣੀ ਨਾਲ ਧੋ ਲਓ।  

Tomato sauceTomato sauce

ਟੋਮੈਟੋ ਸੌਸ - ਇਕ ਪਲੇਟ ਉੱਤੇ ਟੋਮੈਟੋ ਸੌਸ ਕੱਢ ਲਓ। ਫਿਰ ਇਸ ਨੂੰ ਚਾਂਦੀ ਦੇ ਭਾਂਡਿਆਂ ਜਾਂ ਗਹਿਣਿਆਂ ਉੱਤੇ ਲਗਾ ਕੇ ਰਗੜੋ। ਜ਼ਿਆਦਾ ਚਮਕ ਚਾਹੀਦੀ ਹੈ ਤਾਂ ਤੁਸੀਂ ਚਾਂਦੀ ਦੀਆਂ ਚੀਜ਼ਾਂ ਨੂੰ ਕੁੱਝ ਦੇਰ ਤੱਕ ਸੌਸ ਵਿਚ ਹੀ ਰੱਖ ਦਿਓ। ਫਿਰ ਇਸ ਨੂੰ ਕੱਪੜੇ ਨਾਲ ਸਾਫ਼ ਕਰ ਦਿਓ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement