ਬਰਡ ਫੀਡਰ ਨੂੰ ਸਾਫ ਰੱਖਣ ਦੇ ਤਰੀਕੇ
Published : Jan 30, 2019, 4:52 pm IST
Updated : Jan 30, 2019, 4:52 pm IST
SHARE ARTICLE
Bird Feeder
Bird Feeder

ਪੰਛੀਆਂ ਦੀ ਆਵਾਜ਼ ਸੁੰਨਣ 'ਚ ਬਹੁਤ ਚੰਗੀ ਲੱਗਦੀ ਹੈ। ਸਵੇਰ ਦੀ ਪਹਿਲੀ ਕਿਰਨ ਉੱਗਣ ਦੇ ਨਾਲ ਹੀ ਇਹ ਦਾਣਾ ਲੱਭਣ ਲਈ ਅਪਣੇ ਆਲ੍ਹਣੇ 'ਚੋਂ ਨਿਕਲ ਪੈਂਦੇ ਹਨ। ਕੁਝ ...

ਪੰਛੀਆਂ ਦੀ ਆਵਾਜ਼ ਸੁੰਨਣ 'ਚ ਬਹੁਤ ਚੰਗੀ ਲੱਗਦੀ ਹੈ। ਸਵੇਰ ਦੀ ਪਹਿਲੀ ਕਿਰਨ ਉੱਗਣ ਦੇ ਨਾਲ ਹੀ ਇਹ ਦਾਣਾ ਲੱਭਣ ਲਈ ਅਪਣੇ ਆਲ੍ਹਣੇ 'ਚੋਂ ਨਿਕਲ ਪੈਂਦੇ ਹਨ। ਕੁਝ ਲੋਕ ਇਨ੍ਹਾਂ ਦੀ ਰਾਹ ਆਸਾਨ ਕਰਨ ਲਈ ਅਪਣੇ ਘਰਾਂ ਦੀਆਂ ਛੱਤਾਂ, ਰੁੱਖ, ਗਾਰਡਨ ਜਾਂ ਫਿਰ ਬਾਗਾਂ 'ਚ ਬਰਡ ਫੀਡਰ ਰੱਖਦੇ ਹਨ। ਜਿਸ 'ਚ ਦਾਣਾ ਅਤੇ ਪੀਣ ਲਈ ਪਾਣੀ ਰੱਖਿਆ ਜਾਂਦਾ ਹੈ ਪਰ ਸਿਰਫ ਇਸੇ ਨਾਲ ਕੁਦਰਤ ਦੇ ਪ੍ਰਤੀ ਸਾਡੀ ਜਿੰਮੇਦਾਰੀ ਖਤਮ ਨਹੀਂ ਹੋ ਜਾਂਦੀ।

Bird FeederBird Feeder

ਇਨ੍ਹਾਂ ਆਲ੍ਹਣਿਆਂ ਦੀ ਸਫਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ 'ਚ ਜਮ੍ਹਾ ਗੰਦਗੀ ਨਾਲ ਪੰਛੀਆਂ 'ਚ ਇਨਫੈਕਸ਼ਨ ਫੈਲਣ ਦਾ ਡਰ ਰਹਿੰਦਾ ਹੈ, ਜਿਸ ਕਾਰਨ ਬੀਮਾਰੀ ਫੈਲਣ ਨਾਲ ਇਨ੍ਹਾਂ ਦੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ। ਆਓ ਜਾਣਦੇ ਹਾਂ ਕਿਸ ਤਰੀਕਿਆਂ ਨਾਲ ਰੱਖੀਏ ਬਰਡ ਫੀਡਰ ਦੀ ਸਫਾਈ। ਸਭ ਤੋਂ ਪਹਿਲਾਂ ਘਰ 'ਚ ਰੱਖਿਆ ਹੋਇਆ ਪੰਛੀਆਂ ਦਾ ਫੀਡਰ ਖਾਲੀ ਕਰ ਲਓ।

Bird FeederBird Feeder

ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਕਿਸੇ ਵੀ ਤਰ੍ਹਾਂ ਦਾ ਖਾਣਾ ਨਾ ਹੋਵੇ। ਇਸ ਤੋਂ ਬਾਅਦ ਇਕ ਬਾਲਟੀ 'ਚ ਥੋੜ੍ਹਾ ਜਿਹਾ ਲਿਕਵਿਡ ਸੋਪ ਪਾ ਕੇ ਮਿਕਸ ਕਰ ਲਓ। ਬਰਡ ਫੀਡਰ ਨੂੰ ਇਸ ਨਾਲ ਚੰਗੀ ਤਰ੍ਹਾਂ ਨਾਲ ਸਕ੍ਰਬ ਕਰਕੇ ਸਾਫ ਕਰੋ। ਫਿਰ ਸਾਫ ਪਾਣੀ ਨਾਲ ਇਸ ਨੂੰ ਧੋ ਕੇ ਸੁੱਕਾ ਲਓ। ਦੁਬਾਰਾ ਇਸ 'ਚ ਪੰਛੀਆਂ ਲਈ ਦਾਣਾ ਪਾਓ। ਇਸ ਗੱਲ ਦਾ ਧਿਆਨ ਰੱਖੋ ਕਿ 15 ਦਿਨਾਂ ਬਾਅਦ ਇਸ ਨੂੰ ਸਾਫ ਜ਼ਰੂਰ ਕਰ ਲਓ। ਇਸ ਗੱਲ ਦਾ ਧਿਆਨ ਰੱਖੋ ਕਿ ਦਾਣਾ ਆਲ੍ਹਣੇ ‘ਚ ਹਰ ਰੋਜ਼ ਨਾ ਪਾਓ। 1-2 ਦਿਨ ਪੰਛੀਆਂ ਨੂੰ ਇਨ੍ਹਾਂ ਨੂੰ ਖਾਲੀ ਕਰਨ ਦਿਓ। ਇਸ ਨਾਲ ਬੀਮਾਰੀ ਫੈਲਣ ਅਤੇ ਫੂਡ ਖਰਾਬ ਹੋਣ ਦਾ ਖਤਰਾ ਨਹੀਂ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement