ਸਵੈਟਰ ਬੁਣਨ ਵੇਲੇ ਇਹਨਾਂ ਗੱਲਾਂ ਦਾ ਰੱਖੋ ਧਿਆਨ
Published : Oct 31, 2020, 9:35 am IST
Updated : Oct 31, 2020, 9:35 am IST
SHARE ARTICLE
Sweater knitting
Sweater knitting

ਸਰਦੀਆਂ ਦੇ ਮੌਸਮ ਦੌਰਾਨ ਔਰਤਾਂ 'ਚ ਸਵੈਟਰ ਬੁਣਨ ਦਾ ਰੁਝਾਨਾ ਕਾਫੀ ਜ਼ਿਆਦਾ ਹੁੰਦਾ ਹੈ

ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਇਹ ਮੌਸਮ ਵਿਚ ਔਰਤਾਂ 'ਚ ਸਵੈਟਰ ਬੁਣਨ ਦਾ ਰੁਝਾਨਾ ਕਾਫੀ ਜ਼ਿਆਦਾ ਹੁੰਦਾ ਹੈ। ਇਸ ਲਈ ਸਵੈਟਰ ਬੁਣਨ ਵੇਲੇ ਕਈ ਗੱਲਾਂ ਦਾ ਖ਼ਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਤੁਸੀਂ ਉੱਨ ਖਰੀਦੋ, ਲੇਬਲ ਦੇਖ ਕੇ ਹੀ ਖਰੀਦੋ। ਉੱਨ ਖਰੀਦਣ ਵੇਲੇ ਸ਼ੇਡ ਨੰਬਰ ਜ਼ਰੂਰ ਦੇਖ ਲਓ, ਤਾਂ ਕਿ ਸਾਰੇ ਗੋਲੇ ਇਕ ਹੀ ਸ਼ੇਡ ਨੰਬਰ ਦੇ ਹੋਣ। ਦੋ ਰੰਗਾਂ ਦੀ ਚੋਣ ਕਰਦੇ ਸਮੇਂ ਸਾਰੇ ਰੰਗਾਂ ਦਾ ਇਕ ਧਾਗਾ ਲੈ ਕੇ ਆਪਸ ਵਿਚ ਵਲ ਦੇ ਕੇ ਦੇਖ ਲਓ ਕਿ ਇਹ ਰੰਗ ਆਪਸ ਵਿਚ ਠੀਕ ਵੀ ਮੇਲ ਖਾ ਰਹੇ ਹਨ ਜਾਂ ਨਹੀਂ। ਮੋਟੇ ਉੱਨ ਦੇ ਲਈ ਮੋਟੀ ਸਿਲਾਈ ਅਤੇ ਪਤਲੀ ਉੱਨ ਦੇ ਲਈ ਪਤਲੀ ਸਿਲਾਈ ਦੀ ਹੀ ਵਰਤੋਂ ਕਰੋ।

sweater knittingSweater knitting

ਸਿਲਾਈ ਚੰਗੀ ਅਤੇ ਪ੍ਰਸਿੱਧ ਕੰਪਨੀ ਦੀ ਹੀ ਖਰੀਦੋ, ਕਿਉਂਕਿ ਇਸ ਨਾਲ ਚੰਗੀ ਬੁਣਾਈ ਹੁੰਦੀ ਹੈ। ਜੇਕਰ ਤੁਹਾਡੀ ਸਮਝ ਵਿਚ ਇਹ ਨਹੀਂ ਆ ਰਿਹਾ ਕਿ ਉੱਨ ਕਿੰਨੀ ਲੈਣੀ ਹੈ ਤਾਂ ਜਿਸ ਨਾਪ ਦਾ ਸਵੈਟਰ ਬਣਾਉਣਾ ਹੋਵੇ, ਉਸੇ ਨਾਪ ਦੇ ਸਵੈਟਰ ਦੇ ਵਜ਼ਨ ਤੋਂ 100 ਗ੍ਰਾਮ ਵਧੇਰੇ ਉੱਨ ਲਓ। ਫੰਦੇ ਨਾ ਤਾਂ ਵਧੇਰੇ ਕੱਸੇ ਹੋਏ ਹੋਣ ਤੇ ਨਾ ਹੀ ਵਧੇਰੇ ਢਿੱਲੇ ਹੋਣ। ਦੋਹਰੇ ਫੰਦੇ (ਕੁੰਡੇ) ਪਾਉਣ ਨਾਲ ਕਿਨਾਰਾ ਚੰਗਾ ਲਗਦਾ ਹੈ। ਕਦੇ ਵੀ ਗਿੱਲੇ ਹੱਥਾਂ ਨਾਲ ਬੁਣਾਈ ਨਾ ਕਰੋ। ਸਿਲਾਈ ਕਦੇ ਵੀ ਅਧੂਰੀ ਨਹੀਂ ਛੱਡਣੀ ਚਾਹੀਦੀ।

sweater knittingSweater knitting

ਉੱਨ ਦਾ ਜੋੜ ਸਿਲਾਈ ਦੇ ਸਿਰੇ 'ਤੇ ਲਗਾਓ, ਕਿਉਂਕਿ ਸਿਲਾਈ ਦੇ ਵਿਚ ਵੀ ਗੰਢ ਆਉਣ ਨਾਲ ਬੁਣਾਈ ਵਿਚ ਸਫਾਈ ਨਹੀਂ ਆਉਂਦੀ। ਬੁਣਾਈ ਵਿਚ ਸਫਾਈ ਅਤੇ ਖੂਬਸੂਰਤੀ ਝਲਕਾਉਣ ਵਿਚ ਹੱਥਾਂ ਦੀ ਕਾਰੀਗਰੀ ਦੇ ਨਾਲ-ਨਾਲ ਚੰਗੀ ਗੁਣਵੱਤਾ ਦੀ ਜਾਂ ਇਕਦਮ ਸਿੱਧੀ ਜਾਂ ਸਹੀ ਨੋਕ ਦੀ ਸਿਲਾਈ ਦਾ ਯੋਗਦਾਨ ਰਹਿੰਦਾ ਹੈ, ਇਸ ਲਈ ਸਿਲਾਈਆਂ ਨੂੰ ਕਦੇ ਵੀ ਜੂੜੇ ਵਿਚ ਫਸਾ ਕੇ ਨਾ ਰੱਖੋ ਅਤੇ ਨਾ ਹੀ ਇਸ ਨਾਲ ਸਿਰ ਖੁਰਕੋ। ਡਿਜ਼ਾਈਨ ਦਾ ਫੈਸਲਾ ਪਹਿਲੀ ਸਿਲਾਈ ਨਾਲ ਹੀ ਕਰ ਲਓ। ਇਕ ਵੀ ਫੰਦਾ ਇਧਰ-ਉਧਰ ਹੋਣ ਨਾਲ ਸਵੈਟਰ ਦੀ ਖੂਬਸੂਰਤੀ ਨਸ਼ਟ ਹੋ ਜਾਂਦੀ ਹੈ।

sweater knitting
Sweater knitting

ਪਹਿਲੀ ਬੁਣਾਈ ਦੇ ਸ਼ੁਰੂ ਵਿਚ ਜਿੰਨੇ ਫੰਦੇ ਜਿਵੇਂ ਡਿਜ਼ਾਈਨ ਦੇ ਹਨ ਜਾਂ ਸਾਦੇ ਹਨ, ਬਿਲਕੁਲ ਵੈਸੇ ਹੀ ਕੁੰਡਿਆਂ ਨੂੰ ਅਖੀਰ ਤੱਕ ਪਾਉਣਾ ਚਾਹੀਦਾ ਹੈ। ਬੱਚਿਆਂ ਦੀ ਚਮੜੀ ਬੇਹੱਦ ਨਾਜ਼ੁਕ ਹੁੰਦੀ ਹੈ, ਉਨ੍ਹਾਂ ਦੇ ਲਈ ਸਾਰਾ ਸਮਾਨ ਸਵੈਟਰ, ਜੁਰਾਬ, ਟੋਪੀ ਆਦਿ ਬੇਬੀ ਉੱਨ ਨਾਲ ਹੀ ਬਣਾਉਣਾ ਚਾਹੀਦਾ ਹੈ। ਬੱਚਿਆਂ ਦੇ ਸਵੈਟਰ ਦੇ ਮੋਢਿਆਂ 'ਤੇ ਕਿਸੇ ਤਰ੍ਹਾਂ ਦਾ ਬਟਨ ਆਦਿ ਨਾ ਲਗਾ ਕੇ ਰਿਬਨ ਹੀ ਬੰਨ੍ਹੋ, ਕਿਉਂਕਿ ਬਟਨ ਬੱਚਿਆਂ ਦੇ ਸਰੀਰ ਵਿਚ ਚੁੱਭ ਸਕਦੇ ਹਨ।

sweatersSweater 

ਬਿਹਤਰ ਇਹੀ ਹੁੰਦਾ ਹੈ ਕਿ ਪੱਟੀ ਵਾਲਾ ਗਲਾ ਹੀ ਬਣਾਇਆ ਜਾਵੇ। ਬੱਚਿਆਂ ਦੇ ਸਵੈਟਰ ਬੋਨਟ ਜਾਂ ਬੂਟੀਸ ਵਿਚ ਉੱਨ ਦੀ ਡੋਰੀ ਬਣਾ ਕੇ ਨਹੀਂ ਪਾਉਣੀ ਚਾਹੀਦੀ ਅਤੇ ਨਾ ਹੀ ਗੋਲਾ ਲਗਾਉਣਾ ਚਾਹੀਦਾ ਹੈ, ਕਿਉਂਕਿ ਬੱਚੇ ਇਸ ਨੂੰ ਮੂੰਹ ਵਿਚ ਪਾ ਕੇ ਚੂਸਣ ਲਗਦੇ ਹਨ, ਜਿਸ ਨਾਲ ਉੱਨ ਮੂੰਹ ਵਿਚ ਜਾ ਕੇ ਫਸ ਸਕਦੀ ਹੈ। ਸਵੈਟਰ ਹਮੇਸ਼ਾ ਚੰਗੇ ਤਰਲ ਡਿਟਰਜੈਂਟ ਨਾਲ ਧੋਣੇ ਚਾਹੀਦੇ ਹਨ।

sweater Sweater 

ਧੋਣ ਤੋਂ ਬਾਅਦ ਸਿੱਧਾ ਜਾਂ ਲਟਕਾ ਕੇ ਕਿਸੇ ਸਮਤਲ ਥਾਂ 'ਤੇ ਤੇਜ਼ ਧੁੱਪ ਵਿਚ ਹੀ ਸੁਕਾਓ। ਸਵੈਟਰ ਨੂੰ ਉਲਟਾ ਕਰਕੇ ਹੀ ਧੁੱਪ ਵਿਚ ਪਾਓ। ਜੇਕਰ ਸਵੈਟਰ ਦਾ ਰੰਗ ਲੱਥਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਨਮਕ ਮਿਲੇ ਪਾਣੀ ਵਿਚ ਕੁਝ ਦੇਰ ਡੁਬੋ ਕੇ ਰੱਖਣ ਤੋਂ ਬਾਅਦ ਹੀ ਧੋਵੋ।

sweaterSweater 

ਇਸ ਨਾਲ ਘੱਟ ਰੰਗ ਨਿਕਲੇਗਾ। ਸਵੈਟਰ ਸੁਕਾਉਣ ਸਮੇਂ ਉਸ 'ਤੇ ਹਲਕਾ ਮਲਮਲ ਦਾ ਕੱਪੜਾ ਪਾ ਦਿਓ। ਇਸ ਨਾਲ ਧੁੱਪ ਦੇ ਕਾਰਨ ਰੰਗ ਨਹੀਂ ਉਡਦਾ। ਸਵੈਟਰ ਨੂੰ ਪ੍ਰੈੱਸ ਕਰਦੇ ਸਮੇਂ ਕਾਗਜ਼ ਜਾਂ ਪਤਲਾ ਕੱਪੜਾ ਰੱਖ ਕੇ ਹੀ ਪ੍ਰੈੱਸ ਕਰੋ। ਇਸ ਤਰ੍ਹਾਂ ਸਵੈਟਰ ਸੜਨ ਦਾ ਡਰ ਨਹੀਂ ਰਹਿੰਦਾ। ਬਿਨਾਂ ਧੋਤੇ ਸਵੈਟਰ ਨੂੰ ਨਹੀਂ ਰੱਖਣਾ ਚਾਹੀਦਾ। ਇਸ ਵਿਚ ਕੀੜੇ ਜਾਂ ਸਿਲਵਰ ਫਿਸ਼ ਕੀੜਾ ਬਹੁਤ ਛੇਤੀ ਲੱਗ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement