ਪੁਰਾਣੇ ਅਖਬਾਰ ਦਾ ਇੰਝ ਕਰੋਂ ਇਸਤੇਮਾਲ
Published : Dec 31, 2019, 12:49 pm IST
Updated : Apr 9, 2020, 9:28 pm IST
SHARE ARTICLE
File
File

ਪੁਰਾਣੇ ਅਖਬਾਰ ਦੇ ਫ਼ਾਇਦੇ 

ਤੁਸੀਂ ਘਰ ਵਿਚ ਬੇਕਾਰ ਪਏ ਅਖਬਾਰ ਨੂੰ ਸਸਤੀ ਕੀਮਤ ਵਿਚ ਵੇਚ ਦਿੰਦੇ ਹੋ ਜਾਂ ਘਰ ਦੇ ਕਿਸੇ ਕੋਨੇ ਵਿਚ ਰੱਖ ਦਿੰਦੇ ਹੋ ਪਰ ਕੀ ਤੁਸੀਂ ਜਾਂਣਦੇ ਹੋ ਇਸ ਬੇਕਾਰ ਪਏ ਅਖਬਾਰ ਨੂੰ ਤੁਸੀਂ ਘਰ ਦੇ ਕੰਮ ਵਿਚ ਵੀ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੇ ਕੁੱਝ ਅਨੋਖੇ ਇਸਤੇਮਾਲ ਦੇ ਬਾਰੇ ਵਿਚ ਦੱਸਾਂਗੇ। ਸਬਜ਼ੀਆਂ ਨੂੰ ਤਾਜ਼ਾ ਰੱਖੋ। ਜਦੋਂ ਤੱਕ ਚਾਹੋ ਤੱਦ ਤੱਕ ਸਬਜ਼ੀਆਂ ਨੂੰ ਪੇਪਰ ਵਿਚ ਰੈਪ ਕਰ ਕੇ ਤਾਜ਼ਾ ਬਣਾਇਆ ਜਾ ਸਕਦਾ ਹੈ।

ਤੁਸੀਂ ਚਾਹੋ ਤਾਂ ਬਰੈਡ ਨੂੰ ਵੀ ਪੇਪਰ ਵਿਚ ਰੈਪ ਕਰਕੇ ਤਾਜ਼ਾ ਬਣਾਏ ਰੱਖ ਸਕਦੇ ਹੋ। ਜੇਕਰ ਤੁਸੀਂ ਗਲਤੀ ਨਾਲ ਜ਼ਿਆਦਾ ਲਿਪਸਟਿਕ ਲਗਾ ਲਈ ਹੈ ਤਾਂ ਉਸ ਨੂੰ ਪੇਪਰ ਦੀ ਸਹਾਇਤਾ ਨਾਲ ਪੋਂਛ ਸਕਦੇ ਹੋ। ਕੱਚ ਦੇ ਬਰਤਨਾਂ ਦੀ ਸਫਾਈ ਆਸਾਨੀ ਨਾਲ ਪੇਪਰ ਨਾਲ ਕਰ ਸਕਦੇ ਹੋ। ਪੇਪਰ ਨੂੰ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਫਿਰ ਉਸ ਨਾਲ ਕੱਚ ਦੀ ਸਫਾਈ ਕਰੋ। ਤੁਸੀਂ ਕਿਸੇ ਤਰ੍ਹਾਂ ਦਾ ਵੀ ਕੱਚ ਦਾ ਸਮਾਨ ਜਿਵੇਂ ਸ਼ੋਪੀਸ, ਫਰੇਮ, ਭਾਂਡਾ ਜਾਂ ਕੱਚ ਦੀਆਂ ਖਿੜਕੀਆਂ ਸਾਫ਼ ਕਰ ਸਕਦੇ ਹੋ। ਪੇਪਰ ਜਲਦੀ ਹੀ ਪਾਣੀ ਨੂੰ ਸੋਖ ਲੈਂਦਾ ਹੈ।

ਜੇਕਰ ਤੁਹਾਡੇ ਜੁੱਤੇ ਗਿੱਲੇ ਹਨ ਜਾਂ ਫਿਰ ਡੈਸਕ ਉੱਤੇ ਪਾਣੀ ਅਤੇ ਚਾਹ ਡਿੱਗ ਗਈ ਹੈ ਤਾਂ ਉਨ੍ਹਾਂ ਨੂੰ ਸੁਖਾਉਣ ਲਈ ਪੇਪਰ ਦਾ ਪ੍ਰਯੋਗ ਕਰ ਸਕਦੇ ਹੋ। ਲੱਕੜੀ ਜਾਂ ਲੋਹੇ ਦੀਆਂ ਅਲਮਾਰੀਆਂ ਵਿਚ ਤੁਸੀਂ ਪੇਪਰ ਵਿਛਾ ਸਕਦੇ ਹੋ ਜਿਸ ਦੇ ਨਾਲ ਉਹ ਸਾਫ਼ ਸੁਥਰੀ ਬਣੀ ਰਹੇ। ਕੱਪੜੇ ਰੱਖਣ ਤੋਂ ਪਹਿਲਾਂ ਪੇਪਰ ਜਰੂਰ ਵਿਛਾਓ ਅਤੇ ਨੈਪਥਲੀਨ ਦੀਆਂ ਗੋਲੀਆਂ ਰੱਖੋ। ਪੇਪਰ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਨਾਲ ਘਰ ਨੂੰ ਸਜਾਓ। ਤੁਸੀਂ ਇਸ ਤੋਂ ਪੇਪਰ ਦੇ ਫੁੱਲ ਜਾਂ ਫਿਰ ਪੇਪਰ ਲੈਂਪ ਬਣਾ ਸਕਦੇ ਹੋ। ਇਨ੍ਹਾਂ ਨੂੰ ਅਪਣੇ ਮਨ ਚਾਹੇ ਰੰਗ ਵਿਚ ਰੰਗੋ ਅਤੇ ਘਰ ਨੂੰ ਸਜਾਓ।

ਤੁਸੀਂ ਬਾਜ਼ਾਰ ਤੋਂ ਬਾਸਕੀਟ ਖਰੀਦਣ ਦੀ ਬਜਾਏ ਘਰ ਵਿਚ ਹੀ ਅਖ਼ਬਾਰ ਦੇ ਸਟਰਾਈਪਸ ਕੱਟ ਕੇ ਰੋਲ ਕਰੋ। ਉਨ੍ਹਾਂ ਨੂੰ ਇਕ ਦੇ ਉੱਤੇ ਇਕ ਚਿਪਕਾ ਕੇ ਇਸ ਤਰ੍ਹਾਂ ਦੀ ਆਕਰਸ਼ਕ ਬਾਸਕੀਟ ਬਣਾ ਸਕਦੇ ਹੋ। ਜੇਕਰ ਤੁਸੀਂ ਅਪਣੇ ਘਰ ਵਿਚ ਰੱਖੇ ਪੁਰਾਣੇ ਗਮਲਿਆਂ ਨੂੰ ਨਵਾਂ ਲੁਕ ਦੇਣਾ ਚਾਹੁੰਦੇ ਹੋ ਤਾਂ ਅਖਬਾਰ ਨੂੰ ਇਸ ਤਰ੍ਹਾਂ ਮੋੜ ਕੇ ਗਮਲੇ ਉੱਤੇ ਚਿਪਕਾ ਦਿਓ। ਇਸ ਨੂੰ ਕਲਰਫੁਲ ਬਣਾਉਣ ਲਈ ਰੰਗ ਵੀ ਕਰ ਸਕਦੇ ਹੋ।

ਜੇਕਰ ਕਿਸੇ ਵਾਲ ਕਲਾਕ ਦਾ ਫਰੇਮ ਪੁਰਾਣਾ ਜਾਂ ਟੁੱਟ ਗਿਆ ਹੈ ਤਾਂ ਇਸ ਨੂੰ ਸੁੱਟੋ ਨਹੀਂ। ਇਸ ਦੀ ਮਸ਼ੀਨ ਕੱਢ ਲਓ ਅਤੇ ਇਕ ਕਾਰਡਬੋਰਡ ਦੇ ਉੱਤੇ ਸੈਟ ਕਰ ਕੇ ਅਖਬਾਰ ਦੀ ਸਟਰਾਈਪ ਨਾਲ ਇਸ ਤਰ੍ਹਾਂ ਦੀ ਕਲਾਕ ਤਿਆਰ ਕਰੋ। ਤੁਹਾਡੇ ਰੂਮ ਵਿਚ ਜੇਕਰ ਕੋਈ ਲੈਂਪ ਹੈ ਤਾਂ ਉਸ ਨੂੰ ਇਸ ਤਰ੍ਹਾਂ ਨਾਲ ਵੀ ਡੈਕੋਰੇਟ ਕਰ ਸਕਦੇ ਹੋ। ਗੋਲਾਕਾਰ ਸ਼ੇਪ ਵਿਚ ਪੇਪਰ ਕੱਟ ਕੇ ਲੈਂਪ ਉੱਤੇ ਪੇਸਟ ਕਰ ਦਿਓ। ਸਟਡੀ ਟੇਬਲ ਜਾਂ ਆਫਿਸ ਟੇਬਲ ਉੱਤੇ ਰੱਖੇ ਕੋਸਟਰਸ ਨੂੰ ਵੱਖ ਜਿਹਾ ਲੁਕ ਦੇ ਸਕਦੇ ਹਨ। ਕੋਸਟਰਸ ਉੱਤੇ ਅਖਬਾਰ ਨੂੰ ਇਸ ਤਰ੍ਹਾਂ ਨਾਲ ਚਿਪਕਾ ਕੇ ਤੁਸੀਂ ਇਹ ਨਵਾਂ ਆਈਟਮ ਬਣਾ ਸਕਦੇ ਹੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement