
ਵੈਸੇ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਕਿਸਤਾਂ ਦੇਖਣ ਨੂੰ ਮਿਲਦੀਆਂ ਹਨ
ਵੈਸੇ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਕਿਸਤਾਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਪੰਸਦ ਦੀ ਕੋਈ ਵੀ ਜੁੱਤੀ ਨਹੀਂ ਮਿਲਦੀ। ਲੜਕੀਆਂ ਜਾਂ ਔਰਤਾਂ ਕਿਸੇ ਵੀ ਪਾਰਟੀ ਜਾਂ ਫੰਕਸ਼ਨ ਵਿਚ ਜਾਣ ਲਈ ਇੰਡੀਅਨ ਕੱਪੜੇ ਪਹਿਨਣਾ ਜ਼ਿਆਦਾ ਪਸੰਦ ਕਰਦੀਆ ਹਨ।
File
ਉਹ ਹਮੇਸ਼ਾ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਰਹਿੰਦੀਆਂ ਹਨ ਕਿ ਆਪਣੇ ਆਉਟਫਿਟਸ ਦੇ ਨਾਲ ਕਿਹੜਾ ਫੁਟਵੀਅਰ ਪਹਿਨਿਆ ਜਾਵੇ। ਅੱਜ ਕੱਲ੍ਹ ਵਿਆਹਾਂ, ਫੰਕਸ਼ਨਾਂ ਵਿਚ ਵੀ ਆਏ ਮਹਿਮਾਨ ਨਾ ਕੇਵਲ ਡਰੈਸ ਸਗੋਂ ਫੁਟਵੀਅਰ ਉਤੇ ਵੀ ਖ਼ਾਸ ਧਿਆਨ ਦਿੰਦੇ ਹਨ।
punjabi jutti
ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫੁਟਵੀਅਰਸ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਇੰਡੀਅਨ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਨ। ਜਿਸ ਨਾਲ ਤੁਸੀਂ ਅਪਣੀ ਟਰੈਂਡੀ ਲੁੱਕ ਪੂਰੀ ਕਰ ਸਕਦੇ ਹੋ। ਕੋਲਹਾਪੁਰੀ ਚੱਪਲ ਨੂੰ ਤੁਸੀਂ ਸਾੜ੍ਹੀ ਸੂਟ ਜਾਂ ਕਿਸੇ ਵੀ ਇੰਡੀਅਨ ਡਰੈਸ ਦੇ ਨਾਲ ਪਹਿਨ ਸਕਦੇ ਹੋ।
kolhapuri jutti
ਇਹ ਤੁਹਾਡੀ ਕਿਸੇ ਵੀ ਇੰਡੀਅਨ ਡਰੈਸ ਦੇ ਲੁੱਕ ਵਿਚ ਚਾਰ ਚੰਨ ਲਗਾ ਸਕਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਕੁੜੀਆਂ ਇੰਡੀਅਨ ਅਤੇ ਵੈਸਟਰਨ ਡਰੈਸ ਦੇ ਨਾਲ ਲੋਫ਼ਰਸ ਪਹਿਨਣਾ ਪਸੰਦ ਕਰ ਰਹੀਆਂ ਹਨ। ਲੋਫ਼ਰਸ ਤੁਹਾਨੂੰ ਸਟਾਈਲਿਸ਼ ਅਤੇ ਵੱਖਰੀ ਲੁਕ ਦਿੰਦੇ ਹਨ।
sandals
ਜੇਕਰ ਤੁਸੀਂ ਕਿਸੇ ਪਾਰਟੀ ਜਾਂ ਫੰਕਸ਼ਨ ਵਿਚ ਜਾਣਾ ਹੈ ਤਾਂ ਹਾਈ ਹੀਲਸ ਪਹਿਨੋ। ਹਾਈ ਹੀਲਸ ਪਹਿਨਣ ਨਾਲ ਤੁਹਾਨੂੰ ਸਟਾਈਲਿਸ਼ ਅਤੇ ਸ਼ਾਨਦਾਰ ਲੁਕ ਮਿਲੇਗੀ। ਅੱਜ ਕੱਲ੍ਹ ਕੁੜੀਆਂ ਦੇ ਨਾਲ ਨਾਲ ਬਾਲੀਵੁਡ ਅਭਿਨੇਤਰੀਆਂ ਵਿਚ ਵੀ ਪੰਜਾਬੀ ਜੁੱਤੀ ਦਾ ਟ੍ਰੈਂਡ ਬਹੁਤ ਚੱਲ ਰਿਹਾ ਹੈ। ਪੰਜਾਬੀ ਜੁੱਤੀ ਤੁਹਾਡੀ ਕਿਸੇ ਵੀ ਇੰਡੀਅਨ ਆਉਟਫਿਟ ਨੂੰ ਖੂਬਸੂਰਤ ਬਣਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।