ਲੋਕ ਕਲਾਵਾਂ ਵਿਚ ਫੁਲਕਾਰੀ
Published : Oct 8, 2018, 2:03 pm IST
Updated : Oct 8, 2018, 2:03 pm IST
SHARE ARTICLE
Phulkari
Phulkari

ਪੰਜਾਬੀ ਲੋਕ ਕਲਾਵਾਂ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਪੰਜਾਬੀ ਲੋਕ ਕਲਾਵਾਂ ਜਿਵੇਂ : ਲੋਕ ਸੰਗੀਤ, ਲੋਕ ਨਾਟ, ਲੋਕ ਸਾਜ਼, ਗਹਿਣੇ ਚਿੱਤਰਕਾਰੀ, ਬੁੱਤ ਤਰਾਸ਼ੀ ਅਤੇ...

ਪੰਜਾਬੀ ਲੋਕ ਕਲਾਵਾਂ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਪੰਜਾਬੀ ਲੋਕ ਕਲਾਵਾਂ ਜਿਵੇਂ : ਲੋਕ ਸੰਗੀਤ, ਲੋਕ ਨਾਟ, ਲੋਕ ਸਾਜ਼, ਗਹਿਣੇ ਚਿੱਤਰਕਾਰੀ, ਬੁੱਤ ਤਰਾਸ਼ੀ ਅਤੇ ਫੁਲਕਾਰੀ ਆਦਿ ਇਸ ਦੇ ਖੇਤਰ ਵਿਚ ਆਉਂਦੇ ਹਨ। ਪ੍ਰਸਿੱਧ ਲੋਕਧਾਰਾ ਵਿਗਿਆਨੀ ਵਣਜਾਰਾ ਬੇਦੀ ਅਨੁਸਾਰ ਸਰੀਰਕ ਲੋੜਾਂ ਵਾਂਗ ਮਨੁੱਖ ਦੀਆਂ ਕੁੱਝ ਮਾਨਸਕ ਲੋੜਾਂ ਵੀ ਹਨ, ਜਿਨ੍ਹਾਂ ਦੀ ਤ੍ਰਿਪਤੀ ਸੁਹਜ ਰਸ ਨਾਲ ਹੁੰਦੀ ਹੈ। ਇਸ ਪ੍ਰਕਾਰ ਸੁਹਜ ਨੂੰ ਮਾਣਨ ਦੀ ਇੱਛਾ ਨੇ ਕਲਾ ਨੂੰ ਜਨਮ ਦਿਤਾ। ਉਹ ਕਲਾ ਜਿਸ ਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਅਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ, ਪਕਾਇਆ ਤੇ ਨਿਖ਼ਾਰਿਆ ਹੈ। 

PhulkariPhulkari

ਫੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸ਼ੀਦਾਕਾਰੀ ਲਈ ਵਰਤਿਆ ਜਾਂਦਾ ਹੈ। ਇਸ ਦੇ ਸ਼ਬਦਕ ਅਰਥ ਹਨ : ਫੁੱਲ ਕਢਣੇ। ਇਹ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ  ਨਿਖਾਰਿਆ ਹੈ। ਇਹ ਉਹ ਸੁੱਚੀ ਤੇ ਸੱਚੀ ਲੋਕ ਕਲਾ ਹੈ, ਜਿਸ ਦੇ ਹਰ ਧਾਗੇ ਵਿਚ ਪੰਜਾਬਣਾਂ ਨੇ ਅਪਣੀਆਂ ਭਾਵਨਾਵਾਂ ਨੂੰ ਪ੍ਰੋਇਆ ਹੈ। ਫੁਲਕਾਰੀ ਕੱਢਣ ਸਮੇਂ ਰੰਗਾਂ ਦੀ ਚੋਣ ਵੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ। ਪੰਜਾਬਣਾਂ ਵਿਚ ਰੰਗਾਂ ਨੂੰ ਮਿਲਾਉਣ ਦੀ ਕੁਦਰਤੀ ਕਲਾਤਮਕ ਸੂਝ ਹੁੰਦੀ ਹੈ।

ਫੁਲਕਾਰੀ ਕੱਢਣ ਸਮੇਂ ਧਾਗਾ ਵਧੀਆ ਰੇਸ਼ਮ ਦਾ ਹੁੰਦਾ ਹੈ ਅਤੇ ਕਪੜਾ ਖੱਦਰ ਦਾ ਵਰਤਿਆ ਜਾਂਦਾ ਹੈ। ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ। 
ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਫੁਲਕਾਰੀ 'ਤੇ ਪੰਜਾਂ ਦਰਿਆਵਾਂ ਦੇ ਮੁੜ੍ਹਕੇ ਦੀ ਮਹਿਕ ਹੀ ਨਹੀਂ, ਉਨ੍ਹਾਂ ਦੇ ਵਿਅਕਤਿਤਵ ਤੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ। ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਕਮਾਲ ਹੈ ਕਿ ਉਹ ਨਿੱਕੀ ਜਹੀ ਸੂਈ ਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦਿੰਦੀਆਂ ਹਨ। ਜਦੋਂ ਉਹ ਫੁਲਕਾਰੀ ਕਢਦੀਆਂ ਹਨ ਤਾਂ ਗੀਤਾਂ ਦੇ ਮਿੱਠੇ ਮਿੱਠੇ ਬੋਲ ਵੀ ਉਚਾਰਦੀਆਂ ਹਨ।

PhulkariPhulkari

ਇਉਂ ਜਾਪਦਾ ਹੈ ਕਿ ਉਨ੍ਹਾਂ ਗੀਤਾਂ ਦੇ ਮਿੱਠੇ ਬੋਲਾਂ ਨਾਲ ਫੁੱਲ ਬੂਟਿਆਂ ਵਿਚ ਵੀ ਸਦੀਵੀ ਜਾਨ ਪੈ ਜਾਂਦੀ ਹੈ। ਇਨ੍ਹਾਂ ਵਿਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ : ਜਿਨ੍ਹਾਂ ਨੂੰ ਪੰਜਾਬੀ ਮੁਟਿਆਰਾਂ ਫੁਲਕਾਰੀ ਕੱਢਣ ਸਮੇਂ ਪ੍ਰਗਟਾਉਂਦੀਆਂ ਹਨ ਜਿਵੇਂ : ਫੁਲਕਾਰੀ ਮੇਰੀ ਰੇਸ਼ਮੀ ਰੰਗ ਢੁਕਾਏ ਠੀਕ,
ਛੇਤੀ ਦਰਸ਼ਨ ਦੇ ਜਾ ਮੈਂ ਰਸਤੇ ਰਹੀ ਉਡੀਕ। ਫੁਲਕਾਰੀ ਦੇ ਨਾਲ ਨਾਲ ਰੁਮਾਲਾਂ 'ਤੇ ਵੀ ਕਢਾਈ ਕੱਢੀ ਜਾਂਦੀ ਹੈ। ਬੇਬੇ ਨਾਨਕੀ ਦੇ ਹੱਥਾਂ ਨਾਲ ਕਢਿਆ ਰੁਮਾਲ ਡੇਰਾ ਬਾਬਾ ਨਾਨਕ ਵਿਚ ਅੱਜ ਵੀ ਸੰਭਾਲਿਆ ਪਿਆ ਹੈ, ਜੋ ਕਲਾ ਦਾ ਉੱਤਮ ਨਮੂਨਾ ਹੈ। - ਰਣਜੀਤ ਸਿੰਘ ਸਿੱਧੂ, ਪਿੰਡ : ਬਹਿਮਣ ਦੀਵਾਨਾ , ਜ਼ਿਲ੍ਹਾ : ਬਠਿੰਡਾ।
ਮੋਬਾਈਲ : 98762-62642

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement