
ਕੀ ਤੁਹਾਡੇ ਵੀ ਨੱਕ ਅਤੇ ਨੇੜੇ ਤੇੜੇ ਦੀ ਚਮੜੀ 'ਤੇ ਬਲੈਕਹੈਡ ਹੋ ਗਏ ਹਨ ਅਤੇ ਤੁਸੀਂ ਉਸ ਤੋਂ ਕਾਫ਼ੀ ਪਰੇਸ਼ਾਨ ਹਨ, ਜੇਕਰ ਹਾਂ ਤਾਂ ਅੱਜ ਦੀ ਇਹ ਖਬਰ ਅਸੀਂ ਖਾਸ...
ਕੀ ਤੁਹਾਡੇ ਵੀ ਨੱਕ ਅਤੇ ਨੇੜੇ ਤੇੜੇ ਦੀ ਚਮੜੀ 'ਤੇ ਬਲੈਕਹੈਡ ਹੋ ਗਏ ਹਨ ਅਤੇ ਤੁਸੀਂ ਉਸ ਤੋਂ ਕਾਫ਼ੀ ਪਰੇਸ਼ਾਨ ਹਨ, ਜੇਕਰ ਹਾਂ ਤਾਂ ਅੱਜ ਦੀ ਇਹ ਖਬਰ ਅਸੀਂ ਖਾਸ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਖਬਰ ਵਿਚ ਦਿਤੇ ਗਏ ਉਪਾਅ ਨੂੰ ਅਪਨਾ ਕੇ ਤੁਸੀਂ ਅਪਣੇ ਨੱਕ ਤੋਂ ਬਲੈਕਹੈਡ ਹਟਾ ਕੇ ਗਲੋਇੰਗ ਸਕਿਸ ਪਾ ਸਕਦੀ ਹੋ।
Mustard and Oil
ਸਰੋਂ ਅਤੇ ਤੇਲ : 1 ਚਮੱਚ ਸਰੋਂ ਲਵੋ ਅਤੇ 2 ਚਮੱਚ ਬਦਾਮ ਜਾਂ ਕੋਈ ਹੋਰ ਤੇਲ ਲੈ ਕੇ ਮਿਲਾ ਲਵੋ। ਇਸ ਘੋਟ ਨੂੰ ਅਪਣੇ ਚਿਹਰੇ 'ਤੇ ਪਹਿਲਾਂ ਕਲੌਕਵਾਇਜ਼ ਘੁਮਾਓ ਅਤੇ ਫਿਰ ਐਟੀ ਕਲੌਕਵਾਇਜ਼ ਦਿਸ਼ਾ ਵਿਚ ਰਗੜੋ। ਇਸ ਨੂੰ 3 ਤੋਂ 4 ਵਾਰ ਕਰਨ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਵੋ। ਬਲੈਕਹੈਡ ਗਾਇਬ ਹੋ ਜਾਣਗੇ।
Mustard, Lemon, Honey
ਸਰੋਂ, ਨਿੰਬੂ ਅਤੇ ਸ਼ਹਿਦ : 1 ਚਮੱਚ ਰਾਈ, 1 ਚੰਮੱਚ ਸ਼ਹਿਦ ਅਤੇ 1 ਚਮੱਚ ਨਿੰਬੂ ਦਾ ਰਸ ਲੈ ਕੇ ਮਿਲਾ ਲਵੋ ਅਤੇ 2 - 3 ਮਿੰਟ ਤੱਕ ਚਿਹਰੇ 'ਤੇ ਰਗੜੋ। ਇਸ ਸਕਰਬ ਨਾਲ ਚਿਹਰੇ ਦੇ ਡੈਡ ਸੈਲ ਹਟਣਗੇ ਅਤੇ ਬਲੈਕਹੇਡ ਵੀ ਹਟਣਗੇ। ਇਸ ਸਕਰਬ ਨਾਲ ਤੁਹਾਨੂੰ ਮਿਲੇਗਾ ਗਲੋ ਕਰਦਾ ਹੋਇਆ ਚਿਹਰਾ।
Mustard and Aloe Vera
ਸਰੋਂ ਅਤੇ ਐਲੋਵਿਰਾ : ਮਸਟਰਡ ਅਤੇ ਐਲੋਵਿਰਾ ਜੈਲ ਚਿਹਰੇ ਲਈ ਇਕ ਬਹੁਤ ਹੀ ਵਧੀਆ ਕਾਂਬਿਨੇਸ਼ਨ ਹੈ, ਜੋ ਚਿਹਰੇ ਨੂੰ ਸਾਫ਼ ਕਰਦਾ ਹੈ ਅਤੇ ਗੰਦਗੀ ਨੂੰ ਕੱਢ ਫੇਕਤਾ ਹੈ। 1 ਚਮੱਚ ਸਰੋਂ ਅਤੇ 2 ਚਮੱਚ ਐਲੋਵੇਰਾ ਜੈਲ ਮਿਲਾ ਕੇ ਅਪਣੇ ਚਿਹਰੇ 'ਤੇ ਸਕਰਬ ਕਰੋ।
Milk Malai
ਸਰੋਂ ਅਤੇ ਮਲਾਈ : ਅਪਣੇ ਚਿਹਰੇ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਸਰੋਂ ਅਤੇ ਮਲਾਈ ਦੀ ਵਰਤੋਂ ਕਰੋ। 1 ਚਮੱਚ ਦੁੱਧ ਦੀ ਮਲਾਈ ਅਤੇ 1 ਚਮੱਚ ਰਾਈ ਲੈ ਕੇ ਅਪਣੇ ਚਿਹਰੇ 'ਤੇ 3 - 4 ਮਿੰਟ ਤੱਕ ਲਈ ਰਗਡੋ। ਜਦੋਂ ਤੁਸੀਂ ਅਪਣਾ ਚਿਹਰਾ ਧੋਵੋਗੀ ਤਾਂ ਤੁਸੀਂ ਦੇਖੋਗੀ ਚਿਹਰਾ ਗੋਰਾ ਹੋ ਗਿਆ ਹੋਵੇਗਾ ਅਤੇ ਗਲੋ ਕਰਨ ਲੱਗ ਗਿਆ ਹੋਵੇਗਾ।
Mustard, Cornflour
ਸਰੋਂ ਅਤੇ ਕਾਰਨਫਲੋਰ : 1 ਚਮੱਚ ਸਰੋਂ ਦਾ ਦਾਣਾ, 1 ਚਮੱਚ ਪਾਣੀ ਅਤੇ 1 ਚਮੱਚ ਕਾਰਨਫਲੋਰ ਮਿਲਾਓ ਅਤੇ 3 ਮਿੰਟ ਤੱਕ ਲਈ ਰਗਡੋ। ਅਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਵੋ ਅਤੇ ਫਿਰ ਵੇਖੋ ਅੰਤਰ।