ਵਾਲਾਂ ਨੂੰ ਰੰਗ ਕਰਵਾਉਣ ਨਾਲ ਵਾਲਾਂ ਨੂੰ ਹੁੰਦਾ ਹੈ ਇਹ ਨੁਕਸਾਨ
Published : Oct 7, 2022, 1:23 pm IST
Updated : Oct 7, 2022, 1:35 pm IST
SHARE ARTICLE
 Dyeing the hair causes this damage to the hair
Dyeing the hair causes this damage to the hair

ਵਾਲਾਂ ’ਤੇ ਰੰਗ ਕਰਨ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਹਨ।

 

ਵਾਲ ਸਾਡੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਦਾ ਕੰਮ ਕਰਦੇ ਹਨ ਜਿਸ ਕਰ ਕੇ ਇਨ੍ਹਾਂ ਦੀ ਸੇਵਾ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵਾਲਾਂ ਨੂੰ ਸੋਹਣਾ ਅਤੇ ਚਮਕਦਾਰ ਬਣਾਉਣ ਲਈ ਇਨ੍ਹਾਂ ’ਤੇ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਅਤੇ ਰੰਗ ਲਗਾਉਂਦੇ ਹਨ। ਇਸੇ ਲਈ ਵਾਲਾਂ ਦੀ ਦੇਖਭਾਲ ਕਰਦੇ ਸਮੇਂ ਰੰਗ ਜਾਂ ਬਲੀਚ ਕਰਨਾ ਬਹੁਤ ਆਮ ਹੈ। ਇਸ ਨਾਲ ਵਾਲਾਂ ਨੂੰ ਨਵਾਂ ਰੰਗ ਮਿਲਦਾ ਹੈ ਅਤੇ ਵਾਲ ਵਧੇਰੇ ਚਮਕਦਾਰ ਤੇ ਆਕਰਸ਼ਕ ਹੋ ਜਾਂਦੇ ਹਨ। ਜਦੋਂ ਤੁਸੀਂ ਅਪਣੇ ਵਾਲਾਂ ਨੂੰ ਬਲੀਚ ਕਰਦੇ ਹੋ, ਤਾਂ ਇਹ ਖ਼ਰਾਬ ਹੋ ਜਾਂਦੇ ਹਨ ਕਿਉਂਕਿ ਵਾਲਾਂ ’ਤੇ ਰੰਗ ਕਰਨ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਹਨ।

ਆਉ ਜਾਣਦੇ ਹਾਂ ਇਨ੍ਹਾਂ ਬਾਰੇ:

- ਬਲੀਚ ਕਰਨ ਤੋਂ ਬਾਅਦ ਤੁਹਾਡੇ ਵਾਲਾਂ ਨੂੰ ਨੁਕਸਾਨ ਹੋਣ ਦੇ ਜ਼ਿਆਦਾ ਜੋਖਮ ਹਨ। ਨੁਕਸਾਨਦੇਹ ਅਲਟਰਾਵਾਇਲਟ ਕਿਰਨਾਂ, ਹਵਾ, ਧੂੜ ਤੇ ਮੈਲ, ਵਧੇਰੇ ਤੇਲ ਵਾਲਾਂ ਨੂੰ ਘੁੰਗਰਾਲੇ ਤੇ ਸੁਸਤ ਬਣਾ ਸਕਦੇ ਹਨ। ਨਤੀਜੇ ਵਜੋਂ ਤੁਹਾਨੂੰ ਦੋ ਮੂੰਹੇ ਵਾਲ, ਵਾਲਾਂ ਦੇ ਡਿੱਗਣ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਵਾਲ ਲੰਮੇ ਨਹੀਂ ਹੁੰਦੇ। 
- ਇਕ ਵਾਰ ਜਦੋਂ ਤੁਸੀਂ ਅਪਣੇ ਵਾਲਾਂ ਨੂੰ ਬਲੀਚ ਕਰਦੇ ਹੋ ਤਾਂ ਇਸ ਵਿਚ ਨਮੀ ਅਤੇ ਪ੍ਰੋਟੀਨ ਸੰਤੁਲਨ ਦੀ ਮਾਤਰਾ ਨਹੀਂ ਬਣਦੀ। ਨਤੀਜੇ ਵਜੋਂ, ਤੁਹਾਡੇ ਵਾਲ ਝੜਨੇ ਜਾਂ ਟੁਟਣੇ ਸ਼ੁਰੂ ਹੋ ਜਾਂਦੇ ਹਨ।
- ਰੰਗ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲਗਦਾ ਪਰ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦਾ ਹੈ। ਵਾਲਾਂ ਨੂੰ ਰੰਗ ਕਰਨ ਤੋਂ ਬਾਅਦ ਤੁਸੀਂ ਅਪਣੀ ਖੋਪੜੀ ’ਤੇ ਜਲਣ ਮਹਿਸੂਸ ਕਰ ਸਕਦੇ ਹੋ। ਇਹ ਬਲੀਚ ਵਿਚਲੇ ਪੱਕੇ ਰਸਾਇਣਾਂ ਕਰ ਕੇ ਹੁੰਦਾ ਹੈ। ਤੁਹਾਨੂੰ ਬਲੀਚ ਜਾਂ ਰਸਾਇਣਕ ਜਲਣ ਤੋਂ ਐਲਰਜੀ ਹੋ ਸਕਦੀ ਹੈ, ਇਹ ਦੋਵੇਂ ਤੁਹਾਡੇ ਲਈ ਚੰਗੇ ਨਹੀਂ ਹਨ।
- ਤੁਹਾਡੇ ਵਾਲਾਂ ਨੂੰ ਬਲੀਚ ਕਰਨ ਲਈ ਬਹੁਤ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਡੇ ਵਾਲ ਖ਼ਰਾਬ ਹੋ ਜਾਣਗੇ। ਨਤੀਜੇ ਵਜੋਂ ਤੁਹਾਨੂੰ ਵਾਲ ਝੜਨ, ਟੁਟਣ, ਮੰਦ ਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਕ ਵਾਰ ਅਪਣੇ ਵਾਲਾਂ ਨੂੰ ਬਲੀਚ ਕਰਨ ਮਗਰੋਂ ਵਾਲਾਂ ਦੀ ਚੰਗੀ ਦੇਖਰੇਖ ਕਰੋ।
- ਵਾਲਾਂ ਨੂੰ ਰੰਗਣ ਦਾ ਇਕ ਹੋਰ ਵੱਡਾ ਮਾੜਾ ਪ੍ਰਭਾਵ ਇਹ ਹੈ ਕਿ ਤੁਹਾਡੇ ਵਾਲ ਬੇਰੰਗ ਹੋ ਸਕਦੇ ਹਨ। ਇਹ ਅਜੀਬ ਲਗਦਾ ਹੈ ਅਤੇ ਤੁਹਾਡੇ ਵਾਲਾਂ ਨੂੰ ਪੂਰੀ ਤਰ੍ਹਾਂ ਬੇਜਾਨ ਬਣਾ ਦਿੰਦਾ ਹੈ। ਜੇ ਤੁਸੀਂ ਘਰ ਵਿਚ ਬਲੀਚਿੰਗ ਕਰਦੇ ਹੋ ਤਾਂ ਤੁਹਾਡੇ ਵਾਲ ਬੇਰੰਗੇ ਬਣਨ ਦਾ ਇਕ ਵੱਡਾ ਖ਼ਤਰਾ ਹੁੰਦਾ ਹੈ।

SHARE ARTICLE

ਏਜੰਸੀ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM