ਵਾਲਾਂ ਨੂੰ ਨੈਚੂਰਲੀ ਸਟ੍ਰੇਟ ਬਣਾਉਣ ਦਾ ਦੇਸੀ ਤਰੀਕਾ, ਜਾਣੋ
Published : Apr 9, 2020, 4:48 pm IST
Updated : Apr 9, 2020, 4:48 pm IST
SHARE ARTICLE
File
File

ਜ਼ਿਆਦਾਤਰ ਔਰਤਾਂ ਆਪਣੇ ਵਾਲਾਂ ਨੂੰ ਸਟ੍ਰੇਟ ਯਾਨੀ ਕਿ ਸਿੱਧਾ ਰੱਖਣ ‘ਚ ਦਿਲਚਸਪੀ ਰੱਖਦੀਆਂ ਹਨ

ਚੰਡੀਗੜ੍ਹ: ਜ਼ਿਆਦਾਤਰ ਔਰਤਾਂ ਆਪਣੇ ਵਾਲਾਂ ਨੂੰ ਸਟ੍ਰੇਟ ਯਾਨੀ ਕਿ ਸਿੱਧਾ ਰੱਖਣ ‘ਚ ਦਿਲਚਸਪੀ ਰੱਖਦੀਆਂ ਹਨ ਪਰ ਜ਼ਿਆਦਾ ਕੈਮੀਕਲ ਦੀ ਵਰਤੋਂ ਵਾਲਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਲਈ ਘਰ ਬੈਠੇ ਬਿਠਾਏ ਅਸੀਂ ਇਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਵੀ ਸਟ੍ਰੇਟ ਲੁੱਕ ਦੇ ਸਕਦੇ ਹਾਂ। ਐਲੋਵੇਰਾ ਜੈਲ ਤੇ ਸ਼ਹਿਦ ਇੱਕ ਕੱਪ ਪਾਣੀ ‘ਚ 2 ਚਮਚ ਅਲਸੀ ਦੇ ਬੀਜ ਪਾ ਕੇ 2-3 ਮਿੰਟ ਤੱਕ ਉਬਾਲੋਂ ਤੇ ਜਦੋਂ ਪਾਣੀ ਜੈਲ ਦੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਕਮਰੇ ਦੇ ਤਾਪਮਾਨ ਤੇ ਠੰਡਾ ਕਰ ਲਵੋ। ਇਸ ਨੂੰ ਕਿਸੇ ਪਤਲੇ ਕੱਪੜੇ ‘ਚ ਛਾਣ ਲਵੋ।

Smooth HairSmooth Hair

ਇਸ ‘ਚ 2 ਚਮਚ ਐਲੋਵੇਰਾ ਜੈਲ, 2 ਚਮਚ ਕੈਸਟਰ ਤੇਲ, 1 ਚਮਚ ਨਿੰਬੂ ਦਾ ਰਸ ਤੇ 2 ਚਮਚ ਸ਼ਹਿਦ ਮਿਲਾ ਕੇ ਗਿੱਲੇ ਵਾਲਾਂ ਤੇ ਲਗਾਓ। ਇਸ ਤੋਂ ਬਾਅਦ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰ ਤੱਕ ਲਗਾਓ। 30 ਮਿੰਟ ਜੈਲ ਨੂੰ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਕੰਡੀਸ਼ਨਰ ਲਗਾਓ। ਗਿੱਲੇ ਵਾਲਾਂ ਨੂੰ ਤੋਲੀਏ ਨਾਲ ਸੁਕਾਉਣ ਦੀ ਜਗ੍ਹਾਂ ਕੰਘੇ ਨਾਲ ਸਿੱਧੇ ਕਰ ਕੇ ਸੁਕਾਓ।

ਗਰਮ ਤੇਲ ਦਾ ਪ੍ਰਯੋਗ

Smooth HairSmooth Hair

ਨਾਰੀਅਲ ਤੇਲ, ਜੈਤੂਨ ਦਾ ਤੇਲ ਜਾਂ ਬਦਾਮ ਦੇ ਤੇਲ ਨੂੰ ਹਲਕਾ ਗਰਮ ਕਰ ਲਵੋ। ਇਸ ਤੇਲ ਦੀ ਹਲਕੇ ਹੱਥਾਂ ਨਾਲ 15-20 ਮਿੰਟ ਮਾਲਿਸ਼ ਕਰੋ। ਫ਼ਿਰ ਆਪਣੇ ਪੂਰੇ ਵਾਲਾਂ ਨੂੰ ਕੰਘੀ ਕਰੋ। ਕੰਘੀ ਕਰਨ ਤੋਂ ਬਾਅਦ ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿਓ ਕੇ ਵਾਲਾਂ ਤੇ ਬੰਨ ਲਵੋ। ਇਸ ਤਰਾਂ ਕਰਨ ਨਾਲ ਤੇਲ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਅੱਧੇ ਘੱਟੇ ਬਾਅਦ ਵਾਲਾਂ ਨੂੰ ਧੋ ਲਵੋ ਤੇ ਕੰਘੀ ਨਾਲ ਸਿੱਧਾ ਕਰੋ। ਇੰਝ ਹਰ ਰੋਜ਼ ਕਰਨ ਨਾਲ ਵਾਲ ਬਹੁਤ ਛੇਤੀ ਸਿੱਧੇ ਹੋ ਜਾਂਦੇ ਹਨ।

ਨਾਰੀਅਲ ਦੁੱਧ ਤੇ ਨਿੰਬੂ

Coconut WaterCoconut Water

ਇੱਕ ਕੋਲੀ ਨਾਰੀਅਲ ਦੇ ਤੇਲ ‘ਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾ ਕੇ ਫਰਿਜ਼ ‘ਚ ਰੱਖ ਦਿਓ। ਫਰਿਜ਼ ‘ਚੋਂ ਕੱਢਣ ਤੋਂ ਬਾਅਦ ਇਸ ਤੇ ਇੱਕ ਕ੍ਰੀਮ ਵਾਲੀ ਲੇਅਰ ਆ ਜਾਂਦੀ ਹੈ। ਇਸ ਕ੍ਰੀਮ ਨਾਲ ਵਾਲਾਂ ਦੀ 20 ਮਿੰਟ ਮਾਲਿਸ਼ ਕਰੋ ਤੇ ਮਾਲਿਸ਼ ਕਰਨ ਤੋਂ ਬਾਅਦ ਇੰਝ ਹੀ ਛੱਡ ਦਵੋ। ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿਓ ਕਿ ਵਾਲਾਂ ਤੇ ਬੰਨ੍ਹ ਲਵੋ। ਇਨ੍ਹਾਂ ਨੂੰ ਕੰਘੀ ਨਾਲ ਸਿੱਧੇ ਕਰੋ।

Coconut WaterCoconut Water

Olive  ਤੇਲ ਅਤੇ ਅੰਡਾ

Olive OilOlive Oil

ਭਾਂਡੇ ‘ਚ 2 ਅੰਡਿਆਂ ਨੂੰ ਜ਼ਰੂਰਤ ਅਨੁਸਾਰ ਜੈਤੂਨ ਦੇ ਤੇਲ ‘ਚ ਫੈਟ ਲਵੋ। ਇਸ ਤੋਂ ਬਾਅਦ ਇਸ ਘੋਲ ਨੂੰ ਆਪਣੇ ਵਾਲਾਂ ਤੇ ਲਗਾ ਲਵੋ। ਫ਼ਿਰ ਮੋਟੇ ਕੰਘੇ ਨਾਲ ਵਾਲਾਂ ਨੂੰ ਸਿੱਧਾ ਕਰ ਲਵੋ। ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿਓ ਕਿ ਵਾਲਾਂ ਤੇ ਬੰਨ੍ਹ ਲਵੋ। ਫ਼ਿਰ ਵਾਲਾਂ ਨੂੰ ਧੋ ਲਵੋ ਤੇ ਕੰਘੀ ਨਾਲ ਸਿੱਧੇ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement