
ਆਉਟਫਿਟਸ ਦੇ ਨਾਲ ਜੇਕਰ ਹੇਅਰਸਟਾਈਲ ਕੰਪਿਲਮੈਂਟਿੰਗ ਨਾ ਹੋਵੇ ਤਾਂ ਪੂਰਾ ਲੁੱਕ ਖ਼ਰਾਬ ਹੋ ਸਕਦਾ ਹੈ
ਆਉਟਫਿਟਸ ਦੇ ਨਾਲ ਜੇਕਰ ਹੇਅਰਸਟਾਈਲ ਕੰਪਿਲਮੈਂਟਿੰਗ ਨਾ ਹੋਵੇ ਤਾਂ ਪੂਰਾ ਲੁੱਕ ਖ਼ਰਾਬ ਹੋ ਸਕਦਾ ਹੈ। ਫੈਸਟਿਵ ਸੀਜ਼ਨ ਤੋਂ ਇਲਾਵਾ ਪਾਰਟੀ ਹੋਰ ਵੀ ਕਈ ਅਜਿਹੇ ਮੌਕੇ ਹੋਣਗੇ ਜਦੋਂ ਤੁਹਾਨੂੰ ਵਖਰੇ ਲੁੱਕ ਦੀ ਜ਼ਰੂਰਤ ਮਹਿਸੂਸ ਹੋਵੇਗੀ। ਤਾਂ ਆਓ ਤੁਹਾਨੂੰ ਦਸਦੇ ਹਾਂ ਕਿ ਕਿਸ ਤਰ੍ਹਾਂ ਦੇ ਟ੍ਰੈਡੀਸ਼ਨਲ ਅਤੇ ਵੈਸਟਰਨ ਆਉਟਫਿਟਸ ਦੇ ਨਾਲ ਕਿਸ ਤਰ੍ਹਾਂ ਦੇ ਹੇਅਰਸਟਾਈਲ ਜਚਣਗੇ।
Messy Bun
ਮੈਸੀ ਬ੍ਰੇਡਿਡ ਬੰਨ: ਇਹ ਬੰਨ ਕੰਟੈਂਪ੍ਰੇਰੀ ਅਤੇ ਸ਼ੁੱਧ ਰਵਾਇਤੀ ਪਹਿਰਾਵਾ ਦੋਨਾਂ ਉਤੇ ਹੀ ਸੂਟ ਕਰੇਗਾ। ਉਥੇ ਹੀ ਜੇਕਰ ਤੁਸੀਂ ਇੰਡੋ - ਵੈਸਟਰਨ ਆਉਟਫਿਟ ਸਿਲੈਕਟ ਕਰਦੀ ਹੋ ਤਾਂ ਇਹ ਉਸ ਦੇ ਨਾਲ ਵੀ ਵਧੀਆ ਲਗੇਗਾ।
Steps to make Messy Bun
ਇਸ ਤਰ੍ਹਾਂ ਬਣਾਓ : ਅੱਗੇ ਦੇ ਵਾਲਾਂ ਨੂੰ ਸਾਹਮਣੇ ਦੇ ਵੱਲ ਕਰੋ ਅਤੇ ਪਿੱਛੇ ਦੇ ਵਾਲਾਂ ਉਤੇ ਕਲਿੱਪ ਲਗਾ ਲਵੋ। ਹੁਣ ਅੱਗੇ ਦੇ ਵਾਲਾਂ ਨੂੰ ਉਂਗਲੀਆਂ ਨਾਲ ਸੁਲਝਾਉਂਦੇ ਹੋਏ ਪਿੱਛੇ ਦੇ ਵੱਲ ਲੈ ਜਾਓ। ਮਿਡ - ਟੌਪ ਉਤੇ ਜਾ ਕੇ ਇਨ੍ਹਾਂ ਨੂੰ ਹਲਕਾ ਢਿੱਲਾ ਅਤੇ ਅੱਗੇ ਵੱਲ ਪੁਸ਼ ਕਰਦੇ ਹੋਏ ਬੌਬੀ ਪਿਨਸ ਜਾਂ ਟਿਕ - ਟੈਕ ਪਿਨਸ ਦੀ ਮਦਦ ਨਾਲ ਪਿਨਅਪ ਕਰੋ। ਇਸ ਤੋਂ ਬਾਅਦ ਪਿੱਛੇ ਦੇ ਵਾਲਾਂ ਨੂੰ ਲੈ ਕੇ ਮੀਡੀਅਮ ਹਾਈ ਪੋਣੀ ਬਣਾਓ ਅਤੇ ਫਿਰ ਇਸ ਤੋਂ ਬੰਨ ਬਣਾਓ ਅਤੇ ਜੂੜਾ ਪਿਨ ਦੀ ਮਦਦ ਨਾਲ ਫਿਕਸ ਕਰੋ। ਤੁਸੀਂ ਚਾਹੋ ਤਾਂ ਬੰਨ ਦੇ ਚਾਰੇ ਪਾਸੇ ਗਜਰਾ ਜਾਂ ਅਪਣੀ ਪਸੰਦ ਦੇ ਫੁੱਲ ਵੀ ਲਗਾ ਸਕਦੀ ਹੋ।
Side Fish tail
ਸਾਈਡ ਫਿਸ਼ ਟੇਲ : ਲਹਿੰਗੇ ਅਤੇ ਸਾੜ੍ਹੀ ਦੇ ਨਾਲ ਜੇਕਰ ਤੁਸੀਂ ਥੋੜ੍ਹਾ ਕੰਟੈਂਪ੍ਰੇਰੀ ਲੁੱਕ ਚਾਹੁੰਦੀ ਹੋ ਤਾਂ ਸਾਈਡ ਫਿਸ਼ ਟੇਲ ਟਰਾਈ ਕਰ ਸਕਦੀ ਹੋ।
Steps to make Side Fish Tail
ਇਸ ਤਰ੍ਹਾਂ ਬਣਾਓ : ਵਾਲਾਂ ਦੇ ਦੋਨੇ ਸਾਈਡ ਪਾਰਟ ਕਰੋ ਅਤੇ ਅੱਗੇ - ਪਿੱਛੇ ਦੇ ਹਿੱਸੇ ਨੂੰ ਵੱਖ ਕਰੋ। ਹੁਣ ਅੱਗੇ ਦੇ ਖੱਬੇ ਹਿੱਸੇ ਨੂੰ ਢਿੱਲਾ ਰਖਦੇ ਹੋਏ ਖੱਬੇ ਪਾਸੇ ਤੋਂ ਪਿੱਛੇ ਲੈ ਜਾਓ ਅਤੇ ਹਲਕਾ ਪੁਸ਼ ਕਰਦੇ ਹੋਏ ਫਿਕਸ ਕਰੋ। ਇਸੇ ਤਰ੍ਹਾਂ ਸੱਜੇ ਪਾਸੇ ਵੀ ਕਰੋ। ਹੁਣ ਪਿੱਛੇ ਦੇ ਵਾਲਾਂ ਨੂੰ ਇਕ ਪਾਸੇ ਲਿਆਂਦੇ ਹੋਏ ਫਿਸ਼ ਟੇਲ ਸਟਾਈਲ ਵਿਚ ਗੁਤ ਬਣਾ ਲਵੋ।
Ponytail
ਪੋਨੀਟੇਲ : ਜੇਕਰ ਤੁਹਾਨੂੰ ਲਗਦਾ ਹੈ ਕਿ ਪੋਨੀਟੇਲ ਸਿਰਫ਼ ਵੈਸਟਰਨ ਵਿਅਰ ਦੇ ਨਾਲ ਹੀ ਕੰਪਿਲਮੈਂਟ ਕਰਦੀ ਹੈ ਤਾਂ ਤੁਸੀਂ ਗਲਤ ਹੋ। ਸਾੜ੍ਹੀ ਜਾਂ ਲਹਿੰਗੇ ਦੇ ਨਾਲ ਵੀ ਇਹ ਖੂਬਸੂਰਤ ਲੱਗ ਸਕਦੀ ਹੈ।
ਇਸ ਤਰ੍ਹਾਂ ਬਣਾਓ : ਇਹ ਬਣਾਉਣਾ ਬਹੁਤ ਅਸਾਨ ਹੈ। ਇਸ ਦੇ ਲਈ ਵਾਲਾਂ ਨੂੰ ਪਿੱਛੇ ਲੈ ਜਾ ਕੇ ਮੀਡੀਅਮ ਹਾਈ ਪੋਨੀ ਬਣਾਓ। ਤੁਸੀਂ ਚਾਹੋ ਤਾਂ ਲੋ ਪੋਨੀ ਯਾਨੀ ਹੇਠਾਂ ਦੇ ਵੱਲ ਵੀ ਪੋਨੀ ਬਣਾ ਸਕਦੀ ਹੋ। ਪੋਨੀ ਨੂੰ ਸਾਈਡ ਪਾਰਟਿੰਗ ਜਾਂ ਮਿਡਲ ਪਾਰਟਿੰਗ ਕਰ ਕੇ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ ਅੱਗੇ ਦੇ ਵੱਲ ਪਫ਼ ਬਣਾ ਕੇ ਵੀ ਪੋਨੀ ਬਣਾ ਸਕਦੀ ਹੋ।