ਬਾਡੀ ਪਿਅਰਸਿੰਗ ਫ਼ੈਸ਼ਨ ਦੇ ਨਾਲ ਖਤਰਿਆਂ ਨੂੰ ਵੀ ਦਿੰਦੈ ਸੱਦਾ
Published : Apr 11, 2020, 3:25 pm IST
Updated : Apr 11, 2020, 4:00 pm IST
SHARE ARTICLE
File
File

ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇਕਣਾ ਯਾਨੀ ਬਾਡੀ ਪਿਅਰਸਿੰਗ ਕਰਵਾਨਾ ਅਜਕੱਲ ਦਾ ਫ਼ੈਸ਼ਨ ਹੋ ਗਿਆ ਹੈ

ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇਕਣਾ ਯਾਨੀ ਬਾਡੀ ਪਿਅਰਸਿੰਗ ਕਰਵਾਨਾ ਅਜਕੱਲ ਦਾ ਫ਼ੈਸ਼ਨ ਹੋ ਗਿਆ ਹੈ ਪਰ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੇੜਣਾ ਇਕ ਬਹੁਤ ਵੱਡਾ ਫ਼ੈਸਲਾ ਹੈ ਅਤੇ ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਹੈ। ਬਾਡੀ ਪਿਅਰਸਿੰਗ ਦਾ ਫ਼ੈਸਲਾ ਲੈਣ ਨਾਲ ਪਹਿਲਾਂ ਤੁਹਾਡੇ ਲਈ ਇਹਨਾਂ ਖਤਰ‌ਿਆਂ ਬਾਰੇ ਜਾਨਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ।

Body piercing Body piercing

ਸੰਕਰਮਣ : ਸਰੀਰ ਨੂੰ ਛੇਕਣ 'ਤੇ ਹੋਣ ਵਾਲਾ ਸੱਭ ਤੋਂ ਆਮ ਖ਼ਤਰਾ ਹੈ ਸੰਕਰਮਣ। ਜੇਕਰ ਤੁਰਤ ਇਲਾਜ ਨਹੀਂ ਕੀਤਾ ਗਿਆ ਤਾਂ ਇਸ ਨਾਲ ਦਾਗ ਪੈ ਸਕਦਾ ਹੈ ਅਤੇ ਖੂਨ ਵਿਚ ਵੀ ਸੰਕਰਮਣ ਹੋ ਸਕਦਾ ਹੈ। ਧਿਆਨ ਨਾ ਦਿਤੇ ਜਾਣ 'ਤੇ ਇਹ ਤੁਹਾਡੇ ਉਤੇ ਇਕ ਦਾਗ ਛੱਡ ਕੇ ਤੁਹਾਨੂੰ ਬਦਸੂਰਤ ਬਣਾ ਸਕਦਾ ਹੈ। 

Body piercing Body piercing

ਐਲਰਜਿਕ ਰਿਐਕਸ਼ਨ : ਹਾਲਾਂਕਿ ਪਿਅਰਸਿੰਗ ਦੇ ਔਜ਼ਾਰ ਆਮ ਤੌਰ 'ਤੇ ਚਮੜੀ ਦੇ ਸੰਪਰਕ ਵਿਚ ਆਉਣ 'ਤੇ ਡਰਮੇਟਾਈਟਿਸ (ਚਮੜੀ ਦੀ ਸੋਜ)  ਨੂੰ ਵਧਾਉਂਦੀਆਂ ਹਨ, ਕੁੱਝ ਲੋਕਾਂ ਨੂੰ ਗਹਿਣੀਆਂ ਨਾਲ ਐਲਰਜਿਕ ਰਿਐਕਸ਼ਨ ਹੋ ਸਕਦੇ ਹਨ। ਇਸ ਰਿਐਕਸ਼ਨਸ ਵਿਚ ਸਾਹ ਲੈਣ ਵਿਚ ਸਮੱਸਿਆ ਹੋ ਸਕਦੀ ਹੈ, ਚੀਰ-ਫਾੜ ਕੀਤੇ ਗਈ ਥਾਂ 'ਤੇ ਰੇਸ਼ਾ ਅਤੇ ਸੋਜ ਆ ਸਕਦੀ ਹੈ। ਕਦੇ ਕਦੇ ਗੰਭੀਰ ਹੋਣ 'ਤੇ ਹਸਪਤਾਲ ਵਿਚ ਵੀ ਭਰਤੀ ਹੋਣਾ ਪੈ ਸਕਦਾ ਹੈ।

Body piercing Body piercing

ਨਸਾਂ ਨੂੰ ਨੁਕਸਾਨ ਹੋਣਾ : ਗਲਤ ਤਰੀਕੇ ਨਾਲ ਛੇਕਣ 'ਤੇ ਕੋਈ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਦੇ ਨਾਲ ਕਿ ਛੇਦ ਕੀਤੇ ਜਾਣ ਵਾਲਾ ਅਤੇ ਇਸ ਦੇ ਆਸਪਾਸ ਦੀ ਥਾਂ ਹਮੇਸ਼ਾ ਲਈ ਮ੍ਰਿਤਕ ਹੋ ਸਕਦੀ ਹੈ। ਨਸਾਂ ਵਿਚ ਸੱਭ ਤੋਂ ਜ਼ਿਆਦਾ ਨੁਕਸਾਨ ਜੀਭ ਛੇਕਣ ਦੇ ਦੌਰਾਨ ਹੁੰਦੀ ਹੈ ਖਾਸਕਰ ਜਦੋਂ ਇਸ ਨੂੰ ਕਿਸੇ ਗੈਰ ਤਜ਼ਰਬੇਕਾਰ ਵਿਅਕਤੀ ਤੋਂ ਕਰਾਇਆ ਗਿਆ ਹੋਵੇ।

Body piercing Body piercing

ਬਹੁਤ ਜ਼ਿਆਦਾ ਖੂਨ ਦਾ ਨਿਕਲਣਾ: ਕਦੇ ਕਦੇ ਜਦੋਂ ਚੀਰ-ਫਾੜ ਕਿਸੇ ਗੈਰ ਤਜ਼ਰਬੇਕਾਰ ਵਿਅਕਤੀ ਤੋਂ ਕਰਾਇਆ ਜਾਂਦਾ ਹੈ ਜਾਂ ਛੇਕਣ ਵਾਲੀ ਥਾਂ ਗਲਤ ਹੋਵੇ ਤਾਂ ਸੂਈ ਕਿਸੇ ਖੂਨ ਨਸ ਨੂੰ ਛੇਕ ਕੇ ਉਸ ਨੂੰ ਨੁਕਸੲਨੀ ਕਰ ਸਕਦੀ ਹੈ ਅਤੇ ਬਹੁਤ ਜ਼ਿਆਦਾ ਖੂਨ ਨਿਕਲ ਸਕਦਾ ਹੈ ਅਤੇ ਸਰੀਰ ਵਿਚ ਖੂਨ ਦੀ ਕਮੀ ਵੀ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement