ਆਲੂ ਦੇ ਆਈਸ ਕਿਊਬ ਤੋਂ ਮਿਲੇਗੀ ਬਿਨਾਂ ਦਾਗ਼ ਵਾਲੀ ਚਮੜੀ, ਇੰਝ ਕਰੋ ਵਰਤੋਂ
Published : Aug 11, 2020, 4:00 pm IST
Updated : Aug 11, 2020, 4:00 pm IST
SHARE ARTICLE
Potato Ice Cubes
Potato Ice Cubes

ਆਲੂ ਚਿਹਰੇ ਦੇ ਧੱਬਿਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ

ਆਲੂ ਚਿਹਰੇ ਦੇ ਧੱਬਿਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਲੂ ਦਾ ਜੂਸ ਨਾ ਸਿਰਫ ਚਿਹਰੇ ਨੂੰ ਬੇਦਾਗ਼ ਬਣਾਉਂਦਾ ਹੈ ਬਲਕਿ ਅੱਖਾਂ ਦੇ ਆਲੇ ਦੁਆਲੇ ਕਾਲੇ ਚੱਕਰ ਵੀ ਦੂਰ ਕਰ ਦਿੰਦਾ ਹੈ।

Potato Ice CubesPotato Ice Cubes

ਆਲੂ ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਉੱਥੇ ਹੀ ਆਈਸ ਕਿਊਬ ਚਿਹਰੇ ਨੂੰ ਠੰਡਾ ਕਰਦਾ ਹੈ। ਆਇਸ ਕਿਊਬ ਨਾਲ ਮੁਹਾਸੇ ਤੋਂ ਲੈ ਕੇ ਤੇਲਯੁਕਤ ਚਮੜੀ ਤੱਕ ਦੀਆਂ ਕਈ ਸਮੱਸਿਆਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।

Potato Ice CubesPotato Ice Cubes

ਆਲੂ ਆਈਸ ਕਿਊਬ ਦੇ ਫਾਇਦੇ- ਆਲੂ ਅਤੇ ਆਈਸ ਕਿਊਬ ਵੱਖੋ ਵੱਖਰੇ ਤਰੀਕਿਆਂ ਨਾਲ ਚਮੜੀ ਨੂੰ ਲਾਭ ਪਹੁੰਚਾਉਂਦੇ ਹਨ। ਇਨ੍ਹਾਂ ਦੋਵਾਂ ਦਾ ਮਿਸ਼ਰਣ ਯਾਨੀ ਆਲੂ ਆਈਸ ਕਿਊਬ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਸਕਦਾ ਹੈ। ਇਹ ਨਾ ਸਿਰਫ ਚਿਹਰੇ ਨੂੰ ਨਿਖਾਰਦਾ ਹੈ ਬਲਕਿ ਧੁੱਪ, ਜਲਣ ਜਾਂ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ।

Potato Ice CubesPotato Ice Cubes

ਆਲੂ ਆਈਸ ਕਿਊਬ ਜੰਮਾਣ ਦਾ ਤਰੀਕਾ- ਆਲੂ ਦੇ ਰਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਫ੍ਰੀਜ਼ਰ ਵਿਚ ਰੱਖੋ। ਘੱਟੋ ਘੱਟ ਦੋ ਦਿਨਾਂ ਬਾਅਦ ਇਸਨੂੰ ਬਾਹਰ ਕੱਢੋ।

Potato Ice CubesPotato Ice Cubes

ਇਕ ਗੱਲ ਧਿਆਨ ਵਿਚ ਰੱਖੋ ਕਿ ਕਦੇ ਵੀ ਆਲੂ ਆਈਸ ਕਿਊਬ ਨੂੰ ਸਿੱਧੇ ਚਿਹਰੇ 'ਤੇ ਨਾ ਲਗਾਓ। ਇਸ ਨੂੰ ਰੁਮਾਲ ਜਾਂ ਸਾਫ਼ ਕੱਪੜੇ ਨਾਲ ਲਪੇਟੋ ਅਤੇ ਚਿਹਰੇ 'ਤੇ ਨਰਮੀ ਨਾਲ ਲਗਾਓ।

Potato Ice CubesPotato Ice Cubes

ਇਸ ਨੂੰ ਚਿਹਰੇ 'ਤੇ ਅਤੇ ਨਾਲ ਹੀ ਗਲ਼ੇ 'ਤੇ ਲਗਾਓ। ਇੱਕ ਦਿਨ ਵਿਚ ਸਿਰਫ ਇੱਕ ਆਈਸ ਕਿਊਬ ਲਗਾਓ। ਥੋੜ੍ਹੀ ਦੇਰ ਬਾਅਦ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement