ਟੈਟੂ ਬਣਵਾ ਰਹੇ ਹੋ ਤਾਂ ਧਿਆਨ 'ਚ ਰਖੋ ਇਹ ਗੱਲਾਂ ਨਹੀਂ ਤਾਂ ਹੋ ਸਕਦੀ ਹੈ ਬਿਮਾਰੀ
Published : Jul 13, 2018, 4:05 pm IST
Updated : Jul 13, 2018, 4:05 pm IST
SHARE ARTICLE
tattoo
tattoo

ਅੱਜ ਕੱਲ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ 'ਚ ਟੈਟੂ ਬਣਵਾਉਣ ਦਾ ਚਲਣ ਵਧ ਰਿਹਾ ਹੈ। ਜ਼ਿੰਦਗੀ 'ਚ ਕਈ ਕਾਰਨ ਹੁੰਦੇ ਹਨ ਜਦੋਂ ਕੋਈ ਟੈਟੂ ਬਣਵਾਉਣਾ ਚਾਉਂਦਾ ਹੈ...

ਅੱਜ ਕੱਲ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ 'ਚ ਟੈਟੂ ਬਣਵਾਉਣ ਦਾ ਚਲਣ ਵਧ ਰਿਹਾ ਹੈ। ਜ਼ਿੰਦਗੀ 'ਚ ਕਈ ਕਾਰਨ ਹੁੰਦੇ ਹਨ ਜਦੋਂ ਕੋਈ ਟੈਟੂ ਬਣਵਾਉਣਾ ਚਾਉਂਦਾ ਹੈ। ਕੋਈ ਅਪਣੇ ਪਿਆਰ ਨੂੰ ਉਸ ਟੈਟੂ 'ਚ ਦਿਖਾ ਰਿਹਾ ਹੁੰਦਾ ਹੈ ਤਾਂ ਕੋਈ ਜ਼ਿੰਦਗੀ ਬਹੁਤ ਸਾਰੇ ਪੜਾਅ ਨੂੰ ਦਿਖਾ ਰਿਹਾ ਹੁੰਦਾ ਹੈ। ਸੋਚ ਤਾਂ ਲਿਆ ਕਿ ਟੈਟੂ ਕਰਵਾਉਣਾ ਹੈ ਪਰ ਬਣਦੇ ਸਮੇਂ ਕਿੰਨਾ ਦਰਦ ਹੋਵੇਗਾ, ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਜਾਵੇਗਾ, ਬਣਨ  ਤੋਂ ਬਾਅਦ ਕਿਵੇਂ ਦਖੇਗਾ, ਕਿੰਨੇ ਪੈਸੇ ਲੱਗਣਗੇ, ਅਜਿਹੇ ਕਈ ਸਵਾਲ ਮਨ ਵਿੱਚ ਹੁੰਦੇ ਹਨ।

tattootattoo

ਇਥੇ ਉਹ ਸਾਰੀ ਗੱਲਾਂ ਹਨ, ਜੋ ਤੁਹਾਨੂੰ ਟੈਟੂ ਬਣਵਾਉਣ ਤੋਂ ਪਹਿਲਾਂ ਹੀ ਪਤਾ ਕਰ ਲੈਣੀਆਂ ਚਾਹੀਦੀਆਂ ਹਨ ਤਾਕਿ ਬਾਅਦ ਵਿਚ ਕਿਸੇ ਤਰ੍ਹਾਂ ਦਾ ਅਫ਼ਸੋਸ ਜਾਂ ਪਰੇਸ਼ਾਨੀ ਨਾ ਹੋਵੇ। ਟੈਟੂ ਕਰਵਾਉਣ ਲਈ ਤੁਹਾਡਾ 18 ਸਾਲ ਦਾ ਹੋਣਾ ਲਾਜ਼ਮੀ ਹੈ, ਹਾਲਾਂਕਿ ਬਹੁਤ ਸਾਰੇ ਪਾਰਲਰਾਂ ਵਿਚ ਮਾਂ-ਪਿਓ ਦੀ ਮਨਜ਼ੂਰੀ ਨਾਲ ਇਸ ਤੋਂ ਪਹਿਲਾਂ ਵੀ ਟੈਟੂ ਬਣਵਾਇਆ ਜਾ ਸਕਦਾ ਹੈ। ਟੈਟੂ ਕਿਥੇ ਬਣਵਾਉਣਾ ਹੈ, ਇਹ ਵੀ ਪਹਿਲਾਂ ਤੋਂ ਤੈਅ ਕਰ ਲਵੋ। ਟੈਟੂ ਕਰਨ ਤੋਂ ਪਹਿਲਾਂ ਤੁਹਾਡੀ ਪਸੰਦ ਦੀ ਹੋਈ ਡਿਜ਼ਾਇਨ ਨੂੰ ਤੁਹਾਡੇ ਸਰੀਰ ਦੇ ਉਸ ਹਿਸੇ ਤੇ ਬਣਾਇਆ ਜਾਂਦਾ ਹੈ ਜਿੱਥੇ ਤੁਹਾਡੀ ਮਰਜ਼ੀ ਹੁੰਦੀ ਹੈ।

tattootattoo

ਉਸ ਨੂੰ ਧਿਆਨ ਨਾਲ ਦੇਖੋ ਤਾਕਿ ਕਿਤੇ ਕੋਈ ਗਲਤੀ ਨਾ ਰਹਿ ਜਾਵੇ। ਖਾਸਕਰ ਤੁਸੀਂ ਕੋਈ ਨਾਮ ਬਣਵਾ ਰਹੇ ਹੋਣ ਤਾਂ ਧਿਆਨ ਦੇਣਾ ਹੋਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਸਪੈਲਿੰਗ ਵਿਚ ਗਲਤੀਆਂ ਰਹਿ ਜਾਂਦੀਆਂ ਹਨ। ਸਿਰਫ ਘਰ ਦੇ ਕਰੀਬ ਹੋ ਜਾਣ ਨਾਲ ਕੋਈ ਪਾਰਲਰ ਕਵਾਲਿਟੀ ਵੀ ਦੇਵੇ, ਅਜਿਹਾ ਜ਼ਰੂਰੀ ਨਹੀਂ ਹੈ। ਪਹਿਲਾਂ ਪਾਰਲਰ ਵਿਚ ਜਾਓ ਅਤੇ ਟੈਟੂ ਆਰਟਿਸਟ ਦਾ ਅਨੁਭਵ ਜਾਣਨ ਦੀ ਕੋਸ਼ਿਸ਼ ਕਰੋ, ਹੋ ਸਕੇ ਤਾਂ ਉਸ ਦਾ ਲਾਇਸੈਂਸ ਵੀ ਦਿਖਾਉਣ ਨੂੰ ਕਹੋ। ਪਾਰਲਰ ਦਾ ਰਿਵਿਊ ਪਹਿਲਾਂ ਹੀ ਦੇਖ ਲਵੋ। ਧਿਆਨ ਦਿਓ ਕਿ ਟੈਟੂ ਆਰਟਿਸਟ ਤੁਹਾਡੇ ਸਾਹਮਣੇ ਹੀ ਨੀਡਲ ਪੈਕੇਟ ਖੋਲ੍ਹੇ, ਇੰਕ ਕਪ ਨਵਾਂ ਹੋਣਾ ਚਾਹੀਦਾ ਹੈ।

tattootattoo

ਨਾਲ ਹੀ ਪੂਰੀ ਪ੍ਰਕਿਰਿਆ ਦੇ ਦੌਰਾਨ ਆਰਟਿਸਟ ਗਲਵਸ ਪਹਿਨੇ ਰਹੇ। ਨੀਡਲ ਦਾ ਦੁਬਾਰਾ ਇਸਤੇਮਾਲ ਕਈ ਤਰ੍ਹਾਂ ਦੀ ਗੰਭੀਰ ਬੀਮਾਰੀਆਂ ਜਿਵੇਂ ਐਚਆਈਵੀ ਵੀ ਦੇ ਸਕਦੇ ਹੈ। ਜੇਕਰ ਟੈਟੂ ਬਣਵਾਉਣ ਦੇ ਦੌਰਾਨ ਆਰਟਿਸਟ ਦੀ ਕੋਈ ਹਰਕੱਤ ਤੁਹਾਨੂੰ ਨਾਗਵਾਰ ਲੱਗੇ ਤਾਂ ਤੁਰਤ ਟੈਟੂ ਬਣਵਾਉਣ ਦਾ ਇਰਾਦਾ ਛੱਡ ਦਿਓ। ਜੇਕਰ ਆਰਟਿਸਟ ਗਲਤ ਟੈਟੂ ਬਣਾ ਕਰ ਰਿਹਾ ਹੈ ਅਤੇ ਉਸ ਵਿਚ ਤੁਹਾਡੇ ਅਨੁਸਾਰ ਬਦਲਾਅ ਨੂੰ ਤਿਆਰ ਕਰੋ ਨਹੀਂ ਤਾਂ ਵੀ ਟੈਟੂ ਦਾ ਇਰਾਦਾ ਕੁੱਝ ਸਮੇਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement