ਬਾਰਸ਼ ਦੇ ਮੌਸਮ ਵਿਚ ਔਰਤਾਂ ਇਸ ਤਰ੍ਹਾਂ ਕਰਨ ਅਪਣੇ ਪੈਰਾਂ ਦੀ ਦੇਖਭਾਲ
Published : Jul 15, 2022, 7:10 pm IST
Updated : Jul 15, 2022, 7:10 pm IST
SHARE ARTICLE
This is how women take care of their feet in the rainy season
This is how women take care of their feet in the rainy season

ਬਾਰਿਸ਼ ਦੇ ਮੌਸਮ ਵਿਚ ਅਪਣੇ ਪੈਰਾਂ ਨੂੰ  ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਣੀ ਜ਼ਰੂਰੀ ਹੈ |

ਬਾਰਸ਼ ਜਿਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਅਪਣੇ ਨਾਲ ਕਈ ਪ੍ਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ | ਇਸ ਮੌਸਮ ਵਿਚ ਚਮੜੀ ਸਬੰਧੀ ਕਈ ਛੋਟੀ - ਮੋਟੀ ਤਕਲੀਫ਼ਾਂ ਹੋ ਸਕਦੀਆਂ ਹਨ | ਇਨ੍ਹਾਂ ਵਿਚੋਂ ਇਕ ਆਮ ਸਮੱਸਿਆ ਹੈ ਪੈਰਾਂ ਦਾ ਖ਼ਰਾਬ ਹੋਣਾ | ਬਾਰਿਸ਼ ਦੇ ਮੌਸਮ ਵਿਚ ਅਪਣੇ ਪੈਰਾਂ ਨੂੰ  ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਣੀ ਜ਼ਰੂਰੀ ਹੈ | ਇਸ ਮੌਸਮ ਵਿਚ ਥੋੜ੍ਹਾ ਜਿਹਾ ਸਮਾਂ ਅਪਣੇ ਪੈਰਾਂ ਨੂੰ  ਦੇਵੋ, ਤਾਂ ਤੁਹਾਡੇ ਪੈਰ ਖ਼ੂਬਸੂਰਤ ਬਣੇ ਰਹਿਣਗੇ |

This is how women take care of their feet in the rainy seasonThis is how women take care of their feet in the rainy season

ਪੈਰਾਂ ਨਾਲ ਜੁੜੀ ਸਮੱਸਿਆਵਾਂ: ਬਾਰਿਸ਼ ਵਿਚ ਭਿੱਜਣ ਕਾਰਨ ਤੁਹਾਡੇ ਪੈਰਾਂ ਦੀਆਂ ਉਂਗਲੀਆਂ ਵਿਚ ਫ਼ੰਗਸ ਇੰਨਫ਼ੈਕਸ਼ਨ ਵੀ ਹੋ ਸਕਦੀ ਹੈ | ਬਾਰਿਸ਼ ਵਿਚ ਥਾਂ ਥਾਂ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਕਈ ਵਾਰ ਚਾਹੇ-ਅਣਚਾਹੇ ਤੁਹਾਨੂੰ ਉਸ ਵਿਚ ਪੈਦਲ ਚਲਣਾ ਪੈਂਦਾ ਹੈ | ਅਜਿਹੇ ਵਿਚ ਤੁਹਾਡੇ ਪੈਰਾਂ ਵਿਚ ਪੱਥਰ ਜਾਂ ਹੋਰ ਕਿਸੇ ਨੁਕੀਲੀ ਚੀਜ਼ ਨਾਲ ਸੱਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਬਾਰਿਸ਼ ਦੇ ਦਿਨਾਂ ਵਿਚ ਕੀੜੇ ਵੀ ਬਾਹਰ ਨਿਕਲ ਆਉਂਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਤੁਹਾਡੇ ਪੈਰ ਖ਼ਰਾਬ ਹੋ ਸਕਦੇ ਹਨ | 

This is how women take care of their feet in the rainy seasonThis is how women take care of their feet in the rainy season

ਪੈਰਾਂ ਦਾ ਬਚਾਅ : ਬਾਰਿਸ਼ ਵਿਚ ਅਪਣੇ ਪੈਰਾਂ ਦੀ ਸਫ਼ਾਈ ਦਾ ਖ਼ਾਸ ਖ਼ਿਆਲ ਰੱਖੋ | ਪੈਰਾਂ ਨੂੰ  ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋਵੋ ਅਤੇ ਪਾਣੀ ਵਿਚ ਡੇਟੋਲ ਜਾਂ ਸੇਵਲਾਨ ਜ਼ਰੂਰ ਮਿਲਾਉ | ਪੈਰਾਂ ਨੂੰ  ਧੋਣ ਤੋਂ ਬਾਅਦ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਕੇ ਉਨ੍ਹਾਂ 'ਤੇ ਪਾਊਡਰ ਛਿੜਕੋ ਅਤੇ ਉਸ ਤੋਂ ਬਾਅਦ ਹੀ ਜੁੱਤੇ ਜਾਂ ਚੱਪਲ ਪਾਉ | 

This is how women take care of their feet in the rainy seasonThis is how women take care of their feet in the rainy season

ਪੈਰਾਂ ਨੂੰ  ਹਮੇਸ਼ਾ ਸੁਕਾ ਕੇ ਰੱਖੋ: ਬਾਰਿਸ਼ ਦੇ ਸਮੇਂ ਨੰਗੇ ਪੈਰ ਬਿਲਕੁਲ ਵੀ ਨਾ ਚਲੋ | ਇਸ ਨਾਲ ਪੈਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਜ਼ਖ਼ਮ ਨਹੀਂ ਹੋਵੇਗਾ | ਨਾਲ ਹੀ ਵਾਇਰਸ ਅਤੇ ਬੈਕਟੀਰੀਆ ਤੋਂ ਵੀ ਬਚਾਅ ਹੋਵੇਗਾ | ਬਾਰਿਸ਼ ਵਿਚ ਅਪਣੀਆਂ ਜੁਰਾਬਾਂ ਨੂੰ  ਰੋਜ਼ਾਨਾ ਬਦਲੋ | ਜਿਥੇ ਤਕ ਹੋ ਸਕੇ, ਸੂਤੀ ਜੁਰਾਬਾਂ ਹੀ ਪਾਉ | ਗਿੱਲੀਆਂ ਜੁਰਾਬਾਂ ਨੂੰ  ਬਦਲਣ ਵਿਚ ਦੇਰੀ ਨਾ ਕਰੋ | ਬਾਰਿਸ਼ ਦੇ ਮੌਸਮ ਵਿਚ ਜੇਕਰ ਪੈਰ ਵਿਚ ਸੱਟ ਲੱਗ ਜਾਵੇ, ਤਾਂ ਡਾਕਟਰੀ ਸਲਾਹ ਜ਼ਰੂਰ ਲਉ | ਜੇਕਰ ਤੁਹਾਡੇ ਪੈਰ ਵਿਚ ਪਹਿਲਾਂ ਤੋਂ ਕੋਈ ਜ਼ਖ਼ਮ ਹੈ ਤਾਂ ਡਾਕਟਰ ਨੂੰ  ਜ਼ਰੂਰ ਦਿਖਾਉ | ਅਜਿਹੇ ਮੌਸਮ ਵਿਚ ਖੁਲ੍ਹੇ ਜੁੱਤੇ ਪਾਉ ਜਾਂ ਅਜਿਹੀਆ ਚੱਪਲਾਂ ਪਾਉ ਜੋ ਆਸਾਨੀ ਨਾਲ ਸੁਕ ਜਾਣ | 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement