ਘਰ ਵਿਚ ਹੀ ਗੋਲਡ ਫੈਸ਼ੀਅਲ ਨਾਲ ਵਧਾਓ ਆਪਣੀ ਸੁੰਦਰਤਾ
Published : Jun 16, 2018, 6:07 pm IST
Updated : Jun 16, 2018, 6:07 pm IST
SHARE ARTICLE
gold facial
gold facial

ਸਾਡੀ ਚਮੜੀ ਨੂੰ ਲਗਾਤਾਰ ਦੇਖਭਾਲ ਅਤੇ ਧਿਆਨ ਦੀ ਜ਼ਰੂਰਤ ਹੁੰਦੀ ਹੈ। ਉਂਜ ਤਾਂ ਤੁਸੀਂ ਰੋਜ਼ਾਨਾ ਕਲੀਂਜਿੰਗ ਅਤੇ ਮਾਇਸ਼ਚਰਾਇਜੇਸ਼ਨ ਵਾਲੀਆਂ ਚੀਜ਼ਾਂ ਦਾ .....

ਸਾਡੀ ਚਮੜੀ ਨੂੰ ਲਗਾਤਾਰ ਦੇਖਭਾਲ ਅਤੇ ਧਿਆਨ ਦੀ ਜ਼ਰੂਰਤ ਹੁੰਦੀ ਹੈ। ਉਂਜ ਤਾਂ ਤੁਸੀਂ ਰੋਜ਼ਾਨਾ ਕਲੀਂਜਿੰਗ ਅਤੇ ਮਾਇਸ਼ਚਰਾਇਜੇਸ਼ਨ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ ਅਤੇ ਕੁੱਝ ਹੋਰ ਬਿਊਟੀ ਟ੍ਰੀਟਮੈਂਟਸ ਵੀ, ਜਿਨ੍ਹਾਂ ਨੂੰ ਇਕ ਵਾਰ ਜ਼ਰੂਰ ਐਪਲਾਈ ਕਰਣਾ ਚਾਹੀਦਾ ਹੈ। ਕਈ ਵਾਰ ਤਿਉਹਾਰਾਂ ਅਤੇ ਪਰਵਾਰਿਕ ਪ੍ਰੋਗਰਾਮਾਂ ਵਿਚ ਘਰ ਦੀਆਂ ਔਰਤਾਂ ਕੁੱਝ ਹਟ ਕੇ ਦਿਖਨਾ ਪਸੰਦ ਕਰਦੀਆਂ ਹਨ। ਜੇਕਰ ਤੁਸੀਂ ਸੁੰਦਰ ਅਤੇ ਗਲੋਇੰਗ ਦਿਖਣਾ ਹੈ ਤਾਂ ਤੁਸੀਂ ਘਰ ਵਿਚ ਹੀ ਗੋਲਡ ਫੈਸ਼ੀਅਲ ਕਰ ਸਕਦੇ ਹੋ। ਇਹੀ ਇਕ ਅਜਿਹਾ ਫੈਸ਼ੀਅਲ ਹੈ ਜੋ ਸਾਰੇ ਪ੍ਰਕਾਰ ਦੀ ਸਕਿਨ ਟੋਨ ਨੂੰ ਸੂਟ ਕਰਦਾ ਹੈ।

facialfacial

ਗੋਲਡ ਫੈਸ਼ੀਅਲ ਲਈ ਕਲੀਂਜ਼ਰ, ਗੋਲਡ ਕਲੀਂਜ਼ਰ, ਗੋਲਡ ਫੈਸ਼ੀਅਲ ਸਕਰਬ, ਗੋਲਡ ਫੈਸ਼ੀਅਲ ਮਾਸਕ, ਮਾਸ਼ਚਰਾਇਜਿੰਗ ਲੋਸ਼ਨ ਦੀ ਲੋੜ ਪੈਂਦੀ ਹੈ।  
ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵੋ। ਫੈਸ਼ੀਅਲ ਸ਼ੁਰੂ ਕਰਣ ਤੋਂ ਪਹਿਲਾਂ ਚਿਹਰੇ ਨੂੰ ਕਲੀਂਜ਼ਰ ਦੀ ਮਦਦ ਨਾਲ ਸਾਫ਼ ਕਰੋ। ਹੁਣ ਅਪਣੇ ਚਿਹਰੇ ਅਤੇ ਗਲੇ ਉਤੇ 5 ਤੋਂ 8 ਮਿੰਟ ਲਈ ਸਰਕੁਲੇਸ਼ਨ ਮੋਸ਼ਨ ਵਿਚ ਉਂਗਲੀਆਂ ਚਲਾਉ। ਫਿਰ ਗੁਨਗੁਨੇ ਪਾਣੀ ਨਾਲ ਚਿਹਰੇ ਨੂੰ  ਸਾਫ਼ ਕਰ ਲਉ। ਸਕਰਬ ਨਾਲ 2 ਤੋਂ 3 ਮਿੰਟ ਲਈ ਚਿਹਰੇ ਅਤੇ ਗਲੇ ਦੀ ਮਸਾਜ਼ ਕਰੋ। ਇਸ ਨਾਲ ਚਿਹਰੇ ਦੇ ਸਾਰੇ ਛਿਦਰ ਖੁੱਲ ਜਾਣਗੇ। ਗੋਲਡ ਕਰੀਮ ਨੂੰ ਚਿਹਰੇ ਅਤੇ ਗਲੇ ਉਤੇ ਲਗਾਉ ਅਤੇ ਚਿਹਰੇ ਦੀ ਮਸਾਜ 15 ਤੋਂ 20 ਮਿੰਟ ਲਈ ਕਰੋ।

facialfacial

ਮਸਾਜ ਕਰੀਮ ਵਿਚ ਐਲੋਵੇਰਾ, ਚੰਦਨ, ਕੇਸਰ ਅਤੇ ਗੋਲਡ ਪਾਊਡਰ ਦੇ ਗੁਣ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਚਮਕਾਉਣ ਵਿਚ ਮਦਦ ਕਰਦੇ ਹਨ। ਗੋਲਡ ਮਾਸਕ ਨਾਲ ਆਪਣੇ ਪੂਰੇ ਚਿਹਰੇ ਨੂੰ ਕਵਰ ਕਰੋ। ਸੁੱਕ ਜਾਣ ਤੇ ਸਾਫ਼ ਕਰੋ। ਤੁਸੀਂ ਅਪਣੀ ਚਮੜੀ ਨੂੰ ਟੋਨ ਕਰਣ ਲਈ ਖੀਰੇ ਦਾ ਰਸ ਜਾਂ ਪਸੰਦੀਦਾ ਟੋਨਰ ਵੀ ਲਗਾ ਸਕਦੇ ਹੋ। ਚਿਹਰੇ ਉਤੇ ਮਾਇਸ਼ਚਰਾਇਜ਼ਰ ਲਗਾਉਣਾ ਜਰੂਰੀ ਹੁੰਦਾ ਹੈ। ਗੋਲਡ ਫੈਸ਼ੀਅਲ ਤੁਹਾਨੂੰ ਧੁੱਪ ਤੋਂ ਅਤੇ ਮੇਲੇਨਿਨ ਦਾ ਵਧਨਾ ਘੱਟ ਕਰਦਾ ਹੈ। ਗੋਲਡ ਫੈਸ਼ੀਅਲ ਤੁਹਾਨੂੰ ਸੂਰਜ ਦੀਆਂ ਕਿਰਨਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦਾ ਹੈ।

facialfacial

ਐਂਟੀ - ਏਜਿੰਗ ਗੁਣਾਂ ਨਾਲ ਯੁਕਤ ਗੋਲਡ ਫੈਸ਼ੀਅਲ ਤੁਹਾਡੀ ਚਮੜੀ ਨੂੰ ਚਮਕਦਾਰ ਅਤੇ ਤਰੋਤਾਜ਼ਾ ਰੱਖਦਾ ਹੈ। ਕਾਫ਼ੀ ਦਿਨਾਂ ਤੱਕ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਦਿਖਾਈ ਨਹੀਂ ਦਿੰਦੀਆਂ। ਇਹ ਫੈਸ਼ੀਅਲ ਸਾਲ ਭਰ ਤੱਕ ਚੱਲਦਾ ਹੈ, ਨਮੀ  ਦੇ ਬਾਵਜੂਦ ਵੀ ਇਹ ਫੈਸ਼ੀਅਲ ਤੁਹਾਡੀ ਚਮੜੀ ਉਤੇ ਪ੍ਰਭਾਵ ਦਿਖਾਉਣਾ ਘੱਟ ਨਹੀਂ ਕਰਦਾ ਹੈ। ਜੇਕਰ ਤੁਸੀਂ ਘਰ ਵਿਚ ਗੋਲਡ ਫੈਸ਼ੀਅਲ ਦਾ ਸਭ ਤੋਂ ਚੰਗਾ ਨਤੀਜਾ ਪ੍ਰਾਪਤ ਕਰਣਾ ਚਾਹੁੰਦੇ ਹੋ ਤਾਂ ਤਿੰਨ ਮਹੀਨੇ ਦੇ ਅੰਤਰਾਲ ਵਿਚ ਹੀ ਇਸ ਫੈਸ਼ੀਅਲ ਨੂੰ ਐਪਲਾਈ ਕਰਦੇ ਰਹੋ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement