ਅੱਖਾਂ ਦੇ ਹੇਠਾਂ ਦੇ ਕਾਲਾਪਨ ਨੂੰ ਇਸ ਤਰ੍ਹਾਂ ਕਰੋ ਦੂਰ
Published : Mar 18, 2020, 4:18 pm IST
Updated : Mar 19, 2020, 10:27 am IST
SHARE ARTICLE
File
File

ਸੁੰਦਰ ਅਤੇ ਤੰਦਰੁਸਤ ਅੱਖਾਂ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ

ਸੁੰਦਰ ਅਤੇ ਤੰਦਰੁਸਤ ਅੱਖਾਂ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ ਪਰ ਇਸ ਵਿਚ ਜੇਕਰ ਕਾਲੇ ਘੇਰੇ ਬਣ ਜਾਣ, ਤਾਂ ਇਸ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ। ਸ਼ੁਰੂਆਤ ਵਿਚ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਜਦੋਂ ਇਹ ਕਾਲੇ ਘੇਰੇ ਡੂੰਘੇ ਹੋ ਜਾਂਦੇ ਹਨ, ਤਾਂ ਸਾਫ਼ ਨਜ਼ਰ ਆਉਣ ਲਗਦੇ ਹਨ। ਅਸਲ ਵਿਚ ਇਹ ਕਾਲੇ ਘੇਰੇ ਅੱਖਾਂ ਦੇ ਹੇਠਾਂ ਦੀ ਚਮੜੀ ਦੇ ਪਤਲੇ ਪੈ ਜਾਣ ਦੀ ਵਜ੍ਹਾ ਨਾਲ ਹੁੰਦੇ ਹਨ।

Dark CirclesDark Circles

ਘਰੇਲੂ ਨੁਸਖੇ : ਅਜਕੱਲ ਬਾਜ਼ਾਰ ਵਿਚ ਡਾਰਕ ਸਰਕਲਸ ਦੂਰ ਕਰਨ ਦੀ ਕਈ ਕਰੀਮਾਂ ਮਿਲਦੀਆਂ ਹਨ। ਇਸ ਦਾ ਅਸਰ ਜ਼ਿਆਦਾ ਨਹੀਂ ਹੁੰਦਾ,  ਨਾਲ ਹੀ ਇਸ ਵਿਚ ਕੈਮਿਕਲ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅੱਖਾਂ ਦੇ ਆਸ-ਪਾਸ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ।  ਅਜਿਹੇ ਵਿਚ ਇਹ ਘਰੇਲੂ ਉਪਾਅ ਕਾਰਗਰ ਸਾਬਤ ਹੋ ਸਕਦੇ ਹਨ।

Tea Bags on eyesTea Bags on eyes

ਟੀ ਬੈਗਸ ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਲਾਭਦਾਇਕ ਹੁੰਦੇ ਹਨ। ਇਨ੍ਹਾਂ ਨੂੰ ਕੁੱਝ ਦੇਰ ਤੱਕ ਪਾਣੀ ਵਿਚ ਭਿਓਂ ਕੇ ਰੱਖੋ,  ਫਿਰ ਫਰਿੱਜ ਵਿਚ ਰੱਖ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਅੱਖਾਂ ਉਤੇ 10 ਮਿੰਟ ਲਈ ਰੱਖੋ। ਰੋਜ਼ ਅਜਿਹਾ ਕਰਨ ਨਾਲ ਹੌਲੀ-ਹੌਲੀ ਕਾਲੇ ਘੇਰੇ ਘੱਟ ਹੋਣ ਲੱਗਣਗੇ।

Cucumbers on eyesCucumbers on eyes

ਖੀਰੇ ਦੇ ਸਲਾਇਸ ਅੱਖਾਂ 'ਤੇ ਰੋਜ਼ ਰੱਖਣ ਨਾਲ ਕਾਲੇ ਘੇਰੇ ਹਲਕੇ ਹੋ ਜਾਣਗੇ। ਆਲੂ 'ਚ ਕੁਦਰਤੀ ਬਲੀਚ ਹੁੰਦਾ ਹੈ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਦੀ ਸੋਜ ਵੀ ਘੱਟ ਹੁੰਦੀ ਹੈ।

Rose water on eyesRose water on eyes

ਆਲੂ ਦੇ ਰਸ ਨੂੰ ਰੂੰ ਵਿਚ ਲਗਾ ਲਵੋ ਅਤੇ ਅੱਖਾਂ ਉਤੇ ਰੱਖੋ। ਅਜਿਹਾ ਦਿਨ ਵਿਚ 2 ਵਾਰ ਕਰਨ 'ਤੇ ਕੁੱਝ ਹਫ਼ਤੇ ਵਿਚ ਹੀ ਤੁਹਾਨੂੰ ਇਸ ਦਾ ਅਸਰ ਵਿਖੇਗਾ। ਗੁਲਾਬਜਲ ਵੀ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੂੰ ਵਿਚ ਥੋੜ੍ਹਾ ਗੁਲਾਬਜਲ ਲੈ ਕੇ ਅੱਖਾਂ ਉੱਤੇ 10 - 15 ਮਿੰਟ ਰੱਖੋ .

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement