
ਲਡ਼ਕੀਆਂ ਦੀ ਖੂਬਸੂਰਤੀ ਉਨ੍ਹਾਂ ਦੀਆਂ ਅੱਖਾਂ ਤੋਂ ਪਤਾ ਲਗ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਦੀਆਂ ਪਲਕਾਂ ਸੰਘਣੀ ਹਨ ਤੱਦ ਤਾਂ ਕਹਿਣ ਹੀ ਕੀ। ਈ ਲੜਕੀਆਂ ਦੀਆਂ ਪਲਕਾਂ ...
ਲਡ਼ਕੀਆਂ ਦੀ ਖੂਬਸੂਰਤੀ ਉਨ੍ਹਾਂ ਦੀਆਂ ਅੱਖਾਂ ਤੋਂ ਪਤਾ ਲਗ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਦੀਆਂ ਪਲਕਾਂ ਸੰਘਣੀ ਹਨ ਤੱਦ ਤਾਂ ਕਹਿਣ ਹੀ ਕੀ। ਈ ਲੜਕੀਆਂ ਦੀਆਂ ਪਲਕਾਂ ਸੰਘਣੀ ਨਹੀਂ ਹੁੰਦੀ, ਇਸ ਲਈ ਉਹ ਅਪਣੀ ਅੱਖਾਂ ਦੀ ਸੁੰਦਰਤਾ ਨੂੰ ਉਭਾਰਨ ਲਈ ਨਕਲੀ ਪਲਕਾਂ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਅਪਨਾਉਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਆਓ ਜੀ, ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਅਪਣੀ ਪਲਕਾਂ ਨੂੰ ਕੁਦਰਤੀ ਤੌਰ 'ਤੇ ਸੰਘਣਾ ਅਤੇ ਮੋਟਾ ਬਣਾ ਸਕਦੀ ਹੋ।
Caster oil on Lashes
ਕੈਸਟਰ ਤੇਲ : ਰਾਤ ਨੂੰ ਸੋਂਦੇ ਸਮੇਂ ਹਰ ਰੋਜ਼ ਅਪਣੀ ਪਲਕਾਂ 'ਤੇ ਇਸ ਤੇਲ ਨੂੰ ਲਗਾਓ। ਚਾਹੋ ਤਾਂ ਤੇਲ ਨੂੰ ਹਲਕਾ ਜਿਹਾ ਗਰਮ ਵੀ ਕਰ ਸਕਦੀ ਹੋ। ਇਸ ਨੂੰ 2 ਮਹੀਨੇ ਤੱਕ ਲਗਾਓ ਅਤੇ ਫਿਰ ਵੇਖੋ ਕਿ ਤੁਹਾਡੀ ਪਲਕਾਂ ਕਿਸ ਤਰ੍ਹਾਂ ਸੰਘਣੀ ਹੋ ਜਾਂਦੀਆਂ ਹਨ।
Vitamin E for Eyes Lashes
ਵਿਟਾਮਿਨ ਈ ਤੇਲ : ਇਕ ਛੋਟਾ ਜਿਹਾ ਆਇਲੈਸ਼ ਬਰਸ਼ ਲਵੋ ਅਤੇ ਉਸ ਨੂੰ ਇਸ ਤੇਲ ਵਿਚ ਡੁਬੋ ਕੇ ਰੋਜ਼ ਅਪਣੀ ਪਲਕਾਂ 'ਤੇ ਲਗਾਓ। ਚਾਹੋ ਤਾਂ ਵਿਟਾਮਿਨ ਈ ਦੀ ਕੁੱਝ ਟੈਬਲੇਟ ਨੂੰ ਕਰਸ਼ ਕਰ ਕੇ ਇਸ ਤੇਲ ਦੇ ਨਾਲ ਮਿਲਾ ਕੇ ਲਗਾ ਸਕਦੀ ਹੋ। ਜੇਕਰ ਤੁਹਾਡੀ ਪਲਕਾਂ ਉਤੇ ਖੁਰਕ ਹੁੰਦੀ ਹੈ ਤਾਂ ਉਹ ਵੀ ਇਸ ਤੇਲ ਨੂੰ ਲਗਾਉਣ ਨਾਲ ਵੀ ਖਤਮ ਹੋ ਜਾਵੇਗੀ।
Vaseline on Lashes
ਵੈਸਲੀਨ : ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਤੇਲ ਨਹੀਂ ਲਗਾਉਣਾ ਚਾਹੁੰਦੀ, ਤਾਂ ਵੈਸਲੀਨ ਇਸ ਦਾ ਬਿਹਤਰ ਵਿਕਲਪ ਹੈ। ਰੋਜ਼ ਰਾਤ ਨੂੰ ਸੋਣ ਤੋਂ ਪਹਿਲਾਂ ਅਪਣੀ ਪਲਕਾਂ 'ਤੇ ਵੈਸਲੀਨ ਲਗਾਓ। ਉਸ ਤੋਂ ਬਾਅਦ ਸਵੇਰੇ ਉਠਦੇ ਹੀ ਪਲਕਾਂ 'ਤੇ ਹਲਕੇ ਗਰਮ ਪਾਣੀ ਨਾਲ ਛਿੱਟੇ ਮਾਰ ਕੇ ਸਾਫ਼ ਕਰੋ, ਨਹੀਂ ਤਾਂ ਪੂਰੇ ਦਿਨ ਉਹ ਚਿਪ-ਚਿਪ ਕਰਦੀ ਰਹਿਣਗੀਆਂ।
Protien Diet
ਪ੍ਰੋਟੀਨ ਡਾਇਟ : ਜੇਕਰ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤਾਂ ਸਾਫ਼ ਜਿਹੀ ਗੱਲ ਹੈ ਕਿ ਤੁਹਾਡੀ ਅੱਖਾਂ ਅਤੇ ਪਲਕਾਂ ਵੀ ਠੀਕ ਰਹਿਣਗੀਆਂ। ਰੋਜ਼ ਅਪਣੀ ਡਾਇਟ ਵਿਚ ਪ੍ਰੋਟੀਨ ਦੀ ਵਰਤੋਂ ਕਰੋ ਕਿਉਂਕਿ ਚਮੜੀ, ਵਾਲ, ਨਹੁੰ ਅਤੇ ਪਲਕਾਂ ਨੂੰ ਇਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਪਣੇ ਖਾਣੇ ਵਿਚ ਦਾਲ, ਮੱਛੀ, ਮੀਟ, ਛੋਲੇ ਅਤੇ ਮੇਵੇ ਆਦਿ ਨੂੰ ਸ਼ਾਮਿਲ ਕਰੋ।
Clean Eyes Lashes
ਬਰਸ਼ : ਜਿਸ ਤਰ੍ਹਾਂ ਅਸੀਂ ਅਪਣੇ ਵਾਲਾਂ ਨੂੰ ਝਾੜਦੇ ਹਾਂ, ਠੀਕ ਉਸੀ ਤਰ੍ਹਾਂ ਸਾਨੂੰ ਅਪਣੀ ਪਲਕਾਂ ਨੂੰ ਵੀ ਬਰਸ਼ ਨਾਲ ਝਾੜਣਾ ਚਾਹੀਦਾ ਹੈ। ਚਾਹੋ ਤਾਂ ਮਸਕਾਰੇ ਦਾ ਬਰਸ਼ ਵੀ ਪ੍ਰਯੋਗ ਕਰ ਸਕਦੀ ਹੋ। ਪਲਕਾਂ ਨੂੰ ਰੋਜ਼ 2 ਵਾਰ ਬਰਸ਼ ਨਾਲ ਜ਼ਰੂਰ ਝਾੜੋ।