
ਕੇਸਰ ਵਿਚ ਐਂਟੀ ਸੋਲਰ ਏਜੰਟ ਹੁੰਦੇ ਹਨ ਜੋ ਸੂਰਜ ਦੀ ਨੁਕਸਾਨ ਦਾਇਕ ਯੂਵੀ ਕਿਰਨਾਂ ਤੋਂ ਤੁਹਾਡੀ ਚਮੜੀ ਨੂੰ ਬਚਾਉਂਦਾ ਹੈ। ਕੇਸਰ ਵਿਚ ਵਿਟਾਮਿਨ, ਮਿਨਰਲਸ....
ਕੇਸਰ ਵਿਚ ਐਂਟੀ ਸੋਲਰ ਏਜੰਟ ਹੁੰਦੇ ਹਨ ਜੋ ਸੂਰਜ ਦੀ ਨੁਕਸਾਨ ਦਾਇਕ ਯੂਵੀ ਕਿਰਨਾਂ ਤੋਂ ਤੁਹਾਡੀ ਚਮੜੀ ਨੂੰ ਬਚਾਉਂਦਾ ਹੈ। ਕੇਸਰ ਵਿਚ ਵਿਟਾਮਿਨ, ਮਿਨਰਲਸ ਅਤੇ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ। ਇਸ ਵਿਚ ਕਰੋਸਿਟਨ ਤੱਤ ਪਾਏ ਜਾਂਦੇ ਹਨ ਜੋ ਚਮੜੀ ਨੂੰ ਜਵਾਨ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਸ਼ਹਿਦ ਚਮੜੀ ਵਿਚ ਕੋਲਾਜਨ ਦਾ ਉਤਪਾਦਨ ਵਧਾ ਕੇ ਵੱਧਦੀ ਉਮਰ ਦੇ ਸੰਦੇਸ਼ ਨੂੰ ਦੂਰ ਕਰਦਾ ਹੈ।
Saffron
ਚਮੜੀ ਸਬੰਧਤ ਪਰੇਸ਼ਾਨੀਆਂ ਤੋਂ ਦੂਰ ਰਹਿਣ ਅਤੇ ਬਚਣ ਲਈ ਅੱਜ ਅਸੀਂ ਤੁਹਾਨੂੰ ਕੇਸਰ ਅਤੇ ਸ਼ਹਿਦ ਤੋਂ ਬਣੇ ਕੁੱਝ ਕੁਦਰਤੀ ਨੁਸਖਿਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਨਿਖਾਰ ਲਈ ਇਕ ਚੁਟਕੀ ਕੇਸਰ, 2 ਚਮਚ ਦੁੱਧ, ਇਕ ਚਮਚ ਚੰਦਨ ਪਾਊਡਰ ਲਵੋ। ਕੇਸਰ ਤੇ ਦੋ ਚਮਚ ਦੁੱਧ ਨੂੰ ਮਿਲਾ ਕੇ ਪੰਜ ਮਿੰਟ ਲਈ ਛੱਡ ਦਵੋ। ਇਸ ਤੋਂ ਬਾਅਦ ਇਸ ਮਿਸ਼ਰਣ ਵਿਚ ਚੰਦਨ ਪਾਊਡਰ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਤੇ ਆਪਣੀ ਚਮੜੀ ਉੱਤੇ ਹਲਕੇ ਹੱਥਾਂ ਨਾਲ ਲਾਓ। ਪੰਦਰਾ ਮਿੰਟ ਤੋਂ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰ ਲਵੋ।
facepack
ਫ਼ਿਨਸੀਆਂ ਦੇ ਉਪਚਾਰ ਲਈ, ਇਕ ਚੁਟਕੀ ਕੇਸਰ, ਇਕ ਚਮਚ ਸ਼ਹਿਦ, ਚਾਰ ਜਾਂ ਪੰਜ ਤੁਲਸੀ ਦੀਆਂ ਪੱਤੀਆਂ ਲਵੋ। ਹੁਣ ਤੁਲਸੀ ਦੀਆਂ ਪੱਤੀਆਂ ਦੇ ਨਾਲ ਕੇਸਰ ਨੂੰ ਪੀਸ ਲਵੋ। ਹੁਣ ਇਸ ਪੇਸਟ ਵਿਚ ਸ਼ਹਿਦ ਮਿਲਾਓ।ਇਸ ਨੂੰ ਚਿਹਰੇ ਤੇ ਲਾਓ ਅਤੇ ਪੰਦਰਾਂ ਮਿੰਟ ਬਾਅਦ ਗੁਣਗੁਣੇ ਪਾਣੀ ਨਾਲ ਧੋ ਲਵੋ। ਹਫ਼ਤੇ ਵਿਚ ਦੋ ਵਾਰ ਇਸ ਪੈਕ ਦਾ ਇਸਤੇਮਾਲ ਕਰੋ। ਸਨਟੈਨ ਨੂੰ ਘੱਟ ਕਰਨ ਲਈ ਰਾਤ ਭਰ ਕਰੀਮ ਵਿਚ ਇਕ ਚੁਟਕੀ ਕੇਸਰ ਨੂੰ ਘੋਲ ਰੱਖ ਦੇਵੋ। ਅਗਲੇ ਦਿਨ ਸਵੇਰੇ ਇਸ ਵਿਚ ਸ਼ਹਿਦ ਮਿਲਾਓ ਕੇ ਲਗਾਓ। 10 ਮਿੰਟ ਬਾਅਦ ਠੰਡੇ ਪਾਣੀ ਨਾਲ ਉਸ ਨੂੰ ਧੋ ਲਵੋ।
Saffron Pack
ਫਾਈਨ ਲਾਈਨਜ਼ ਨੂੰ ਦੂਰ ਕਰਨ ਲਈ ਕੇਸਰ ਨੂੰ ਬਰੀਕ ਪੀਹ ਕੇ ਪਾਊਡਰ ਬਣਾ ਲਵੋ। ਇਸ ਵਿਚ ਸ਼ਹਿਦ ਅਤੇ ਐਲੋਵੇਰਾ ਜੈਲ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਤੋਂ ਮਿਲਾ ਕੇ ਬਾਅਦ ਵਿਚ ਆਪਣੇ ਚਿਹਰੇ ਤੇ ਲਾਓ ਅਤੇ ਪੰਦਰਾਂ ਮਿੰਟ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਸਾਫ਼ ਕਰੋ। ਤੁਹਾਨੂੰ ਇਹ ਨੁਸਖਾ ਹਫ਼ਤੇ ਵਿਚ ਦੋ ਵਾਰ ਇਸਤਮਾਲ ਕਰਨਾ ਚਾਹੀਦਾ ਹੈ। ਇਸ ਨਾਲ ਚਮੜੀ ਦੇ ਬਰੀਕ ਨਿਸ਼ਾਨ ਸਾਫ਼ ਹੁੰਦੇ ਹਨ ਤੇ ਚਮੜੀ ਜਵਾਨ ਰਹਿੰਦੀ ਹੈ। ਕੇਸਰ ਤੇ ਸ਼ਹਿਦ ਨੂੰ ਰਾਤ ਭਰ ਗੁਲਾਬਜਲ ਵਿਚ ਮਿਲਾ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਕਿਸੇ ਸਪਰੇਅ ਬੋਤਲ ਵਿਚ ਭਰ ਕੇ ਰੱਖ ਲਵੋ।
Saffron
ਹੁਣ ਤੁਸੀਂ ਜਦੋਂ ਚਾਹੋ ਚਮੜੀ ਤੇ ਟੋਨਰ ਦੀ ਤਰ੍ਹਾਂ ਇਸ ਦਾ ਪ੍ਰਯੋਗ ਕਰ ਸਕਦੇ ਹੋ। ਕੇਸਰ ਤੇ ਸ਼ਹਿਦ ਤੋਂ ਬਣਿਆ ਟੋਨਰ ਤੁਹਾਡੀ ਚਮੜੀ ਦੀ ਗੰਦਗੀ ਨੂੰ ਦੂਰ ਕਰ ਦਿੰਦਾ ਹੈ। ਜੇਕਰ ਕੇਸਰ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਹਾਡੇ ਚਿਹਰੇ ਤੇ ਪੀਲਾ ਰੰਗ ਦਾ ਦਾਗ ਰਹਿ ਜਾਂਦਾ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਜਲਦੀ ਹੀ ਆਪਣੇ ਆਪ ਠੀਕ ਹੋ ਜਾਵੇਗਾ। ਇਕ ਘੰਟੇ ਦੇ ਅੰਦਰ ਦਾਗ਼ ਆਪਣੇ ਆਪ ਹੀ ਗਾਇਬ ਹੋ ਜਾਣਗੇ ਚਮਕਦਾਰ ਅਤੇ ਮੁਲਾਇਮ ਚਮੜੀ ਪਾਉਣ ਲਈ ਤੁਸੀਂ ਰਸਾਇਣਕ ਯੁਕਤ ਚੀਜ਼ਾਂ ਦੀ ਬਜਾਏ ਕੁਦਰਤੀ ਨੁਸਖਿਆਂ ਦਾ ਪ੍ਰਯੋਗ ਕਰਨਾ ਜ਼ਿਆਦ ਬਿਹਤਰ ਹੋਵੇਗਾ।