ਸਿਹਤ ਦੇ ਨਾਲ-ਨਾਲ ਨਹੁੰਆਂ ਦਾ ਵੀ ਰੱਖੋ ਧਿਆਨ, ਵਰਤੋਂ ਇਹ ਘਰੇਲੂ ਨੁਸਖ਼ੇ 
Published : Sep 25, 2022, 3:25 pm IST
Updated : Sep 25, 2022, 3:25 pm IST
SHARE ARTICLE
Take care of nails along with health, use these home remedies
Take care of nails along with health, use these home remedies

ਸ਼ਹਿਦ ਦੀ ਵਰਤੋਂ ਕਰੋ:

 

ਬਦਲਦੇ ਮੌਸਮ 'ਚ ਸਿਹਤ ਦੇ ਨਾਲ-ਨਾਲ ਹੋਰ ਵੀ ਬਹੁਤ ਚੀਜ਼ਾ ਦਾ ਧਿਆਨ ਰੱਖਣਾ ਪੈਂਦਾ ਹੈ। ਇਹਨਾਂ ਚੀਜ਼ਾਂ ਵਿਚੋਂ ਨਹੁੰਆਂ ਦੀ ਦੇਖਭਾਲ ਵੀ ਜ਼ਰੂਰੀ ਹੈ। ਚਿਹਰੇ, ਸਕਿਨ ਅਤੇ ਵਾਲਾਂ ਕਾਰਨ ਔਰਤਾਂ ਨਹੁੰਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੀਆਂ। ਜਿਸ ਕਾਰਨ ਨਹੁੰ ਖ਼ਰਾਬ ਹੋਣ ਲੱਗਦੇ ਹਨ। ਨਹੁੰ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟ ਜਾਂਦੇ ਹਨ, ਨਹੁੰਆਂ ਦੇ ਕਿਊਟਿਕਲ ਵੀ ਖ਼ਰਾਬ ਹੋ ਜਾਂਦੇ ਹਨ। ਬਦਲਦੇ ਮੌਸਮ ‘ਚ ਨਹੁੰਆਂ ‘ਚ ਇਨਫੈਕਸ਼ਨ ਹੋਣ ਦਾ ਡਰ ਵੀ ਰਹਿੰਦਾ ਹੈ। ਇਸ ਲਈ ਇਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਹੁੰਆਂ ਦੀ ਦੇਖਭਾਲ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। 
ਨਹੁੰਆਂ ਦੀ ਦੇਖਭਾਲ ਲਈ ਇਹ ਘਰੇਲੂ ਨੁਸਖ਼ੇ ਵਰਤੋਂ

ਸ਼ਹਿਦ ਦੀ ਵਰਤੋਂ ਕਰੋ: ਸ਼ਹਿਦ ਸਿਰਫ਼ ਸਕਿੱਨ ਅਤੇ ਸਿਹਤ ਲਈ ਹੀ ਨਹੀਂ ਬਲਕਿ ਨਹੁੰਆਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੇ ਨਹੁੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਨਹੁੰਆਂ ‘ਤੇ ਸ਼ਹਿਦ ਦੀ ਵਰਤੋਂ ਕਰਨ ਲਈ ਤੁਸੀਂ ਇਸ ਨੂੰ 10-15 ਮਿੰਟਾਂ ਲਈ ਨਹੁੰ ‘ਤੇ ਲਗਾਓ। ਨਿਰਧਾਰਤ ਸਮੇਂ ਤੋਂ ਬਾਅਦ ਨਹੁੰ ਧੋਵੋ। ਤੁਸੀਂ ਇਸ ਨੁਸਖੇ ਨੂੰ ਹਫ਼ਤੇ ‘ਚ ਦੋ ਵਾਰ ਵਰਤ ਸਕਦੇ ਹੋ। ਇਸ ਨਾਲ ਨਹੁੰ ਵੀ ਮਜ਼ਬੂਤ ਹੋਣਗੇ ਅਤੇ ਉਨ੍ਹਾਂ ‘ਚ ਮੌਜੂਦ ਗੰਦਗੀ ਵੀ ਸਾਫ ਹੋ ਜਾਵੇਗੀ।
ਜੈਤੂਨ ਦਾ ਤੇਲ ਵਰਤੋ: ਨਹੁੰ ਮਜ਼ਬੂਤ ਕਰਨ ਲਈ ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੁਹਾਡੇ ਨਹੁੰ ਮਜ਼ਬੂਤ ਕਰਨ ‘ਚ ਮਦਦ ਕਰੇਗਾ। ਥੋੜ੍ਹਾ ਜਿਹਾ ਜੈਤੂਨ ਦਾ ਤੇਲ ਗਰਮ ਕਰਕੇ ਨਹੁੰਆਂ ‘ਤੇ ਮਾਲਿਸ਼ ਕਰੋ। ਇਹ ਜੈਤੂਨ ਦਾ ਤੇਲ ਨਹੁੰਆਂ ਨੂੰ ਪੋਸ਼ਣ ਦੇਣ ‘ਚ ਵੀ ਮਦਦ ਕਰੇਗਾ। ਜੈਤੂਨ ਦੇ ਤੇਲ ਦੀ ਨਿਯਮਤ ਵਰਤੋਂ ਕਰਨ ਨਾਲ ਨਹੁੰ ਮਜ਼ਬੂਤ ਹੋਣਗੇ ਅਤੇ ਇਹਨਾਂ 'ਤੇ ਗਲੋ ਵੀ ਆਵੇਗਾ। ਇਸ ਤੋਂ ਇਲਾਵਾ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੀ ਥਕਾਵਟ ਘੱਟ ਹੋਵੇਗੀ।
ਕੱਚਾ ਦੁੱਧ ਵਰਤੋ: ਨਹੁੰ ਮਜ਼ਬੂਤ ਕਰਨ ਲਈ ਤੁਸੀਂ ਕੱਚੇ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਨਾ ਸਿਰਫ਼ ਸਕਿਨ ਲਈ ਸਗੋਂ ਨਹੁੰਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇੱਕ ਬਾਊਲ ‘ਚ ਕੱਚਾ ਦੁੱਧ ਪਾਓ। ਆਪਣੀਆਂ ਉਂਗਲਾਂ ਨੂੰ ਦੁੱਧ ‘ਚ 10 ਮਿੰਟ ਲਈ ਭਿਓ ਕੇ ਰੱਖੋ। 
ਨਹੁੰਆਂ ਦੀ ਦੇਖਭਾਲ ਕਿਵੇਂ ਕਰੀਏ ?

ਪੂਰੇ ਦਿਨ ਲਈ ਆਪਣੇ ਪੈਰਾਂ ਦੇ ਨਹੁੰ ਨਾ ਢੱਕੋ। ਇਸ ਨਾਲ ਇੰਫੈਕਸ਼ਨ ਹੋ ਸਕਦੀ ਹੈ। ਪੈਰਾਂ ਨੂੰ ਖੁੱਲ੍ਹਾ ਛੱਡਣ ਲਈ ਆਰਾਮਦਾਇਕ ਜੁੱਤੇ ਪਹਿਨੋ। ਧਿਆਨ ਰੱਖੋ ਕਿ ਪੈਰ ਜ਼ਿਆਦਾ ਗਿੱਲੇ ਨਾ ਹੋਣ। ਗਿੱਲੇ ਨਹੁੰਆਂ ਨੂੰ ਉੱਲੀ ਲੱਗ ਸਕਦੀ ਹੈ।
ਦਫ਼ਤਰ ਤੋਂ ਆਉਣ ਤੋਂ ਬਾਅਦ ਕੋਸੇ ਪਾਣੀ ‘ਚ ਨਮਕ ਪਾਓ ਅਤੇ ਉਸ ਪਾਣੀ ‘ਚ ਨਹੁੰਆਂ ਨੂੰ ਰੱਖੋ। ਇਸ ਨਾਲ ਤੁਹਾਨੂੰ ਰਾਹਤ ਵੀ ਮਿਲੇਗੀ। ਨਹੁੰਆਂ ਨੂੰ ਸੁਕਾਉਣ ਲਈ ਵੀ ਐਂਟੀਫੰਗਲ ਪਾਊਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement