
ਇਸ ਵਜ੍ਹਾ ਨਾਲ ਲੜਕੀਆਂ ਅਪਣੀ ਮਨਪਸੰਦ ਸੈਂਡਲ ਵੀ ਨਹੀਂ ਪਾ ਸਕਦੀਆਂ।
ਅੱਡੀਆਂ ਦਾ ਸਰਦੀਆਂ ਵਿਚ ਫਟਣਾ ਜਾਂ ਗਰਮੀਆਂ ਵਿਚ ਫਟਣਾ ਹੋਵੇ, ਦੋਵੇਂ ਸੂਰਤਾਂ ਵਿਚ ਇਹ ਸਾਡੀ ਖ਼ੂਬਸੂਰਤੀ ਨੂੰ ਘਟਾਉਂਦੀਆਂ ਹਨ। ਗਰਮੀਆਂ ਵਿਚ ਅਕਸਰ ਜ਼ਿਆਦਾਤਰ ਲੋਕਾਂ ਦੀਆਂ ਪੈਰਾਂ ਦੀਆਂ ਅੱਡੀਆਂ ਫਟਣ ਲਗਦੀਆਂ ਹਨ। ਫਟੀਆਂ ਅੱਡੀਆਂ ਕਾਰਨ ਕਈ ਵਾਰ ਦੂਜੇ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ ਇਸ ਵਜ੍ਹਾ ਨਾਲ ਲੜਕੀਆਂ ਅਪਣੀ ਮਨਪਸੰਦ ਸੈਂਡਲ ਵੀ ਨਹੀਂ ਪਾ ਸਕਦੀਆਂ।
Take care of Foot
ਪੈਰਾਂ ਦੀ ਖ਼ੂਬਸੂਰਤੀ ਵਾਪਸ ਪਾਉਣ ਅਤੇ ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਕੁੜੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਪਰ ਇਸ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ਵਿਚ ਤੁਸੀਂ ਘਰੇਲੂ ਨੁਸਖ਼ੇ ਅਪਣਾ ਕੇ ਫਟੀ ਅੱਡੀਆਂ ਤੋਂ ਰਾਹਤ ਪਾ ਸਕਦੇ ਹੋ। ਅੱਡੀਆਂ ਫਟਣ ਦੇ ਕਾਰਨ ਖਾਣ-ਪੀਣ ਸਹੀ ਨਾ ਹੋਣਾ, ਵਿਟਾਮਿਨ ਈ ਦੀ ਕਮੀ, ਕੈਲਸ਼ੀਅਮ ,ਆਇਰਨ ਦੀ ਕਮੀ, ਪੈਰਾਂ ਉਤੇ ਬਹੁਤ ਜ਼ਿਆਦਾ ਦਬਾਅ।
ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਲਈ ਇਕ ਵੱਡਾ ਚਮਚ ਨਾਰੀਅਲ ਤੇਲ ਲਉ। ਇਸ ਨੂੰ ਹਲਕਾ ਜਿਹਾ ਗਰਮ ਕਰੋ। ਹੁਣ ਤਕਰੀਬਨ 5 ਮਿੰਟ ਲਈ ਮਾਲਿਸ਼ ਕਰੋ। ਲਗਾਤਾਰ 10 ਦਿਨਾਂ ਤਕ ਇਸ ਤੇਲ ਨੂੰ ਲਗਾਉਣ ਨਾਲ ਅੱਡੀਆਂ ਮੁਲਾਇਮ ਹੋਣੀਆਂ ਸ਼ੁਰੂ ਹੋ ਜਾਣਗੀਆਂ।
Coconut Oil for Feet
ਜੇਕਰ ਤੁਹਾਡੀਆਂ ਅੱਡੀਆਂ ਬਹੁਤ ਜ਼ਿਆਦਾ ਫਟ ਗਈਆਂ ਹਨ ਤਾਂ ਉਸ ਉਤੇ ਗੁਲਾਬ ਜਲ ਅਤੇ ਗਲਿਸਰੀਨ ਨੂੰ ਮਿਲਾ ਕੇ ਲਗਾਉ। ਕੁੱਝ ਸਮੇਂ ਤਕ ਇਸ ਪੇਸਟ ਨੂੰ ਅੱਡੀਆਂ ਉਤੇ ਲਗਾ ਰਹਿਣ ਦਿਉ। ਉਸ ਤੋਂ ਬਾਅਦ ਇਸ ਨੂੰ ਘੱਟ ਗਰਮ ਪਾਣੀ ਨਾਲ ਧੋ ਲਉ। ਕੁੱਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ।
Foot
ਪੈਰਾਂ ਨੂੰ ਹਾਈਡਰੇਟ ਰੱਖਣ ਲਈ ਪੋਸ਼ਣ ਦੀ ਬਹੁਤ ਲੋੜ ਹੁੰਦੀ ਹੈ। ਸ਼ਹਿਦ ਪੈਰਾਂ ਨੂੰ ਨਮੀ ਪ੍ਰਦਾਨ ਕਰਦਾ ਹੈ। ਲਗਭਗ 20 ਮਿੰਟ ਲਈ ਸ਼ਹਿਦ ਨੂੰ ਪੈਰਾਂ ਉਤੇ ਲਗਾਉ। ਫਿਰ ਘੱਟ ਗਰਮ ਪਾਣੀ ਨਾਲ ਪੈਰਾਂ ਨੂੰ ਧੋ ਲਉ। ਤੁਹਾਡੇ ਪੈਰ ਕੋਮਲ ਹੋ ਜਾਣਗੇ।