
ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ। ਪਰ ਇਸ ਨੂੰ ਲਗਾਉਣ ਦਾ ਤਰੀਕਾ ਸਿਖਣਾ ਪੈਂਦਾ ਹੈ।
ਚੰਡੀਗੜ੍ਹ : ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ। ਪਰ ਇਸ ਨੂੰ ਲਗਾਉਣ ਦਾ ਤਰੀਕਾ ਸਿਖਣਾ ਪੈਂਦਾ ਹੈ। ਇਸੇ ਤਰ੍ਹਾਂ ਜੇ ਲੱਗੀ ਹੋਈ ਨੇਲ ਪਾਲਿਸ਼ ਨੂੰ ਹਟਾਉਣ ਦਾ ਵੀ ਤੁਹਾਨੂੰ ਸਹੀ ਤਰੀਕਾ ਆਉਣਾ ਚਾਹੀਦਾ ਹੈ ਨਹੀਂ ਤਾਂ ਨੇਲ ਪਾਲਿਸ਼ ਤੁਹਾਡੀਆਂ ਉਂਗਲਾਂ ਦੇ ਕਿਨਾਰਿਆਂ ਨਾਲ ਚਿਪਕ ਜਾਂਦੀ ਹੈ ਅਤੇ ਬੁਰੀ ਲਗਦੀ ਹੈ। ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਜਾਣੋ ਕੁੱਝ ਘਰੇਲੂ ਤਰੀਕੇ:
Home Remedy Nail Polish
ਅਲਕੋਹਲ: ਜੇ ਘਰ ਵਿਚ ਅਲਕੋਹਲ ਰੱਖੀ ਜਾਂਦੀ ਹੈ, ਤਾਂ ਇਸ ਦੀਆਂ ਕੁੱਝ ਬੂੰਦਾਂ ਅਪਣੇ ਨਹੁੰਆਂ ’ਤੇ ਲਗਾਉ ਅਤੇ ਇਸ ਨੂੰ ਸੂਤੀ ਕਪੜੇ ਨਾਲ ਰਗੜੋ। ਤੁਹਾਡੀ ਨੇਲ ਪਾਲਿਸ਼ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।
Home Remedy Nail Polish
ਸਿਰਕਾ: ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਸਿਰਕੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੂਤੀ ਕਪਾਹ ਨੂੰ ਸਿਰਕੇ ਵਿਚ ਡੁਬੋ ਕੇ ਇਸ ਨੂੰ ਉਂਗਲੀਆਂ ’ਤੇ ਨਰਮੀ ਨਾਲ ਰਗੜੋ। ਇਹ ਨੇਲ ਪਾਲਿਸ਼ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦੇਵੇਗਾ।
Home Remedy Nail Polish
ਗਰਮ ਪਾਣੀ: ਜੇ ਸਿਰਕਾ ਜਾਂ ਅਲਕੋਹਲ ਘਰ ਵਿਚ ਉਪਲਬਧ ਨਹੀਂ ਹੈ, ਤਾਂ ਗਰਮ ਪਾਣੀ ਨੂੰ ਨੇਲ ਪਾਲਿਸ਼ ਹਟਾਉਣ ਲਈ ਵਰਤਿਆ ਜਾ ਸਕਦਾ ਹੈ। ਇਕ ਕਟੋਰੇ ਵਿਚ ਗਰਮ ਪਾਣੀ ਲਉ ਅਤੇ ਇਸ ਵਿਚ ਅਪਣੇ ਨਹੁੰ 10 ਮਿੰਟ ਲਈ ਭਿਉਂ ਦਿਉ। ਫਿਰ ਕਾਟਨ ਨਾਲ ਰਗੜੋ। ਪੁਰਾਣੀ ਨੇਲ ਪਾਲਿਸ਼ ਉਤਰ ਜਾਵੇਗੀ।
ਟੂਥਪੇਸਟ: ਟੂਥਪੇਸਟ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇ ਨੇਲ ਪਾਲਿਸ਼ ਪੂਰੀ ਤਰ੍ਹਾਂ ਨਹੀਂ ਉਤਰ ਰਹੀ ਤਾਂ ਨਹੁੰ ’ਤੇ ਟੁਥਪੇਸਟ ਲਗਾਉ। ਨਰਮੀ ਨਾਲ ਇਸ ਨੂੰ ਨਹੁੰ ’ਤੇ ਰਗੜੋ। ਨੇਲ ਪਾਲਿਸ਼ ਉਤਰ ਜਾਵੇਗੀ।
Home Remedy Nail Polish
ਨੇਲ ਪਾਲਿਸ਼: ਕਿਹਾ ਜਾਂਦਾ ਹੈ ਕਿ ਲੋਹਾ ਲੋਹੇ ਨੂੰ ਕੱਟਦਾ ਹੈ। ਇਸੇ ਤਰ੍ਹਾਂ ਨੇਲ ਪਾਲਿਸ਼ ਦੀ ਵਰਤੋਂ ਵੀ ਨੇਲ ਪਾਲਿਸ਼ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਨੇਲ ਪਾਲਿਸ਼ ਲਗਾਉਣ ਤੋਂ ਪਹਿਲਾਂ ਇਸ ਦੀਆਂ ਕੁੱਝ ਬੂੰਦਾਂ ਨਹੁੰ ’ਤੇ ਸੁੱਟੋ ਅਤੇ ਇਸ ਨੂੰ ਤੁਰਤ ਇਕ ਕਪੜੇ ਨਾਲ ਸਾਫ਼ ਕਰੋ। ਨਹੁੰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਹੁਣ ਤੁਸੀਂ ਆਰਾਮ ਨਾਲ ਨੇਲ ਪਾਲਿਸ਼ ਲਗਾ ਸਕਦੇ ਹੋ।