
ਗਹਿਣਿਆਂ ਦਾ ਕਰੇਜ਼ ਔਰਤਾਂ ਵਿਚ ਹਮੇਸ਼ਾ ਤੋਂ ਹੀ ਰਿਹਾ ਹੈ। ਵਿਆਹ ਦੀ ਪਾਰਟੀ 'ਚ ਜਾਣਾ ਹੋਵੇ ਜਾਂ ਫਿਰ ਜਨਮਦਿਨ ਦੀ ਪਾਰਟੀ 'ਚ, ਔਰਤਾਂ ਨੂੰ ਹਰ ਸਮਾਰੋਹ...
ਗਹਿਣਿਆਂ ਦਾ ਕਰੇਜ਼ ਔਰਤਾਂ ਵਿਚ ਹਮੇਸ਼ਾ ਤੋਂ ਹੀ ਰਿਹਾ ਹੈ। ਵਿਆਹ ਦੀ ਪਾਰਟੀ 'ਚ ਜਾਣਾ ਹੋਵੇ ਜਾਂ ਫਿਰ ਜਨਮਦਿਨ ਦੀ ਪਾਰਟੀ 'ਚ, ਔਰਤਾਂ ਨੂੰ ਹਰ ਸਮਾਰੋਹ ਵਿਚ ਕੁੱਝ ਨਵਾਂ ਚਾਹੀਦਾ ਹੈ। ਹੁਣ ਜਦੋਂ ਕਿ ਸਮਾਂ ਦਿਵਾਲੀ ਪਾਰਟੀ ਦਾ ਹੈ, ਤਾਂ ਇਸ ਮੌਕੇ ਭਲਾ ਗਹਿਣਿਆਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ। ਅਜਿਹੇ ਵਿਚ ਸੋਨਾ ਅਤੇ ਚਾਂਦੀ ਦੇ ਗਹਿਣਿਆਂ ਵਿਚ ਹਰ ਵਾਰ ਨਵੀਂ ਵਿਭਿੰਨਤਾ ਪਹਿਨਣਾ ਤਾਂ ਸੰਭਵ ਨਹੀਂ ਹੁੰਦਾ, ਇਸ ਲਈ ਇਸ ਤਿਓਹਾਰੀ ਸੀਜ਼ਨ ਵਿਚ ਬਾਜ਼ਾਰ 'ਚ ਮੌਜੂਦ ਅਫਗਾਨੀ ਗਹਿਣਿਆਂ ਨੂੰ ਲੈ ਕੇ ਔਰਤਾਂ ਦੀ ਇਸ ਪਸੰਦ 'ਤੇ ਖਰੀ ਉਤਰ ਰਹੀ ਹੈ।
Afghani style jewelry
ਇਹ ਹਰ ਕਲਰ, ਡਿਜ਼ਾਇਨ ਵਿਚ ਮੌਜੂਦ ਹੈ। ਇੰਨਾ ਹੀ ਨਹੀਂ ਹਲਕੀ ਤੋਂ ਲੈ ਕੇ ਭਾਰੀ ਹਰ ਭਾਰ 'ਚ ਇਹ ਤੁਹਾਨੂੰ ਮਿਲੇਗੀ, ਜੋ ਵਿਖਣ 'ਚ ਸਟਾਈਲਿਸ਼ ਦੇ ਨਾਲ - ਨਾਲ ਟ੍ਰੈਂਡੀ ਲੁਕ ਵੀ ਦਿੰਦੀ ਹੈ। ਇਨੀਂ ਦਿਨੀਂ ਅਫਗਾਨੀ ਈਅਰਰਿੰਗਸ ਦਾ ਕ੍ਰੇਜ਼ ਕਾਫ਼ੀ ਵੱਧ ਰਿਹਾ ਹੈ। ਇਹ ਮਲਟੀਕਲਰ ਅਤੇ ਸਿੰਗਲ ਕਲਰ ਵਿਚ ਵੀ ਆਉਂਦੀ ਹੈ। ਐਥਨਿਕ ਅਤੇ ਫਿਊਜ਼ਨ ਲੁੱਕ ਲਈ ਇਹ ਬੈਸਟ ਹਨ। ਹਰ ਤਰ੍ਹਾਂ ਦੀਆਂ ਡ੍ਰੈਸਾਂ ਦੇ ਨਾਲ ਇਹ ਮੈਚ ਹੋ ਜਾਂਦੀਆਂ ਹਨ ਅਤੇ ਹਰ ਲੁੱਕ ਵਿਚ ਤੁਸੀਂ ਇਨ੍ਹਾਂ ਨੂੰ ਟ੍ਰਾਈ ਕਰ ਸਕਦੀਆਂ ਹਨ।
Afghani style jewelry
ਅਫਗਾਨੀ ਗਹਿਣਿਆਂ ਦੀ ਪਾਪੁਲੈਰਿਟੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੀਆਂ ਹਨ ਕਿ ਇਸ ਸਾਲ ਫੈਸਟਿਵਲਸ ਦੇ ਦੌਰਾਨ ਹਰ ਤਰ੍ਹਾਂ ਦੀ ਡ੍ਰੈਸ ਨਾਲ ਇਹ ਗਹਿਣੇ ਪਸੰਦ ਕੀਤੇ ਗਏ ਹਨ। ਦਰਅਸਲ, ਇਸ ਵਿਚ ਵਿਭਿੰਨਤਾ ਤਾਂ ਖਾਸੀ ਹੈ ਹੀ, ਨਾਲ ਹੀ ਟ੍ਰੈਡੀਸ਼ਨਲ ਅਤੇ ਮਾਰਡਨ ਦੋਹਾਂ ਤਰ੍ਹਾਂ ਦੀ ਡ੍ਰੈਸ ਨਾਲ ਪਹਿਨੀ ਜਾ ਸਕਦੀ ਹੈ। ਪਿਛਲੇ ਕੁੱਝ ਸਮੇਂ ਤੋਂ ਤਿਓਹਾਰੀ ਮੌਸਮ ਵਿਚ ਇਮਿਟੇਸ਼ਨ ਜੂਲਰੀ (ਨਕਲੀ ਗਹਿਣੇ) ਦੀ ਮੰਗ ਖਾਸੀ ਸੀ।
Afghani style jewelry
ਇਸ ਦੀ ਵਜ੍ਹਾ ਇਸ ਦਾ ਸਸਤਾ ਹੋਣਾ ਸੀ, ਸੋਹਣੇ ਅਤੇ ਖੂਬਸੂਰਤ ਦਿਖਣਾ ਸੀ ਪਰ ਇਸ ਵਾਰ ਅਫਗਾਨੀ ਗਹਿਣਿਆਂ ਨੇ ਤਿਓਹਾਰੀ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਹੁਣ ਕੁੜੀਆਂ ਰੈਡੀਮੇਡ ਦੀ ਬਜਾਏ ਖੁਦ ਹੀ ਡਿਜ਼ਾਈਨ ਦੇ ਕੇ ਗਹਿਣੇ ਤਿਆਰ ਕਰਵਾ ਰਹੀਆਂ ਹਨ। ਇਸ ਦੇ ਲਈ ਕੈਟਲਾਗ ਅਤੇ ਇੰਟਰਨੈਟ ਤੋਂ ਇਲਾਵਾ, ਡ੍ਰੈਸ 'ਤੇ ਬਣੇ ਡਿਜ਼ਾਈਨ ਨੂੰ ਵੀ ਗਹਿਣੇ ਦਾ ਰੂਪ ਦਿਤਾ ਜਾ ਰਿਹਾ ਹੈ।