ਸਿਲਕ ਮੇਲੇ ਦੇ ਪੰਜਵੇਂ ਦਿਨ ਲਗੀਆਂ ਚੰਗੀਆਂ ਰੌਣਕਾਂ
Published : Oct 26, 2017, 11:17 pm IST
Updated : Oct 26, 2017, 5:47 pm IST
SHARE ARTICLE

ਚੰਡੀਗੜ੍ਹ, 26 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਫ਼ੈਸ਼ਨਏਬਲ ਹੱਥਖੱਡੀ ਕਪੜਿਆਂ ਦੀ ਪ੍ਰਦਰਸ਼ਨੀ ਪਲਾਟ ਨੰਬਰ 4, ਸੈਕਟਰ 28-ਬੀ, ਮਧਿਆ ਮਾਰਗ ਚੰਡੀਗੜ੍ਹ ਸਥਿਤ ਹਿਮਾਚਲ ਭਵਨ 'ਚ ਦੋ ਦਿਨ ਪਹਿਲਾਂ ਸ਼ੁਰੂ ਹੋ ਗਈ ਹੈ। ਅੱਜ ਪੰਜਵੇਂ ਦਿਨ ਪ੍ਰਦਰਸ਼ਨੀ 'ਚ ਗਾਹਕਾਂ ਨੇ ਚੰਗੀ ਦਿਲਚਸਪੀ ਦਿਖਾਈ ਜਿਸ ਕਾਰਨ ਪ੍ਰਦਰਸ਼ਨੀ 'ਚ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ। ਪੂਰਾ ਦਿਨ ਸਿਲਕ ਮੇਲਾ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ। ਕਈ ਲੋਕ ਜੰਮ ਕੇ ਖ਼ਰੀਦਦਾਰੀ ਕਰਦੇ ਦੇਖੇ ਗਏ। ਸਿਲਕ ਮੇਲੇ ਵਿਚ ਰੌਣਕ ਦੇਖ ਕੇ ਇੰਝ ਲੱਗਾ ਕਿ ਮੇਲਾ ਹੁਣ ਰੰਗ ਫੜਨ ਲੱਗ ਪਿਆ ਹੈ ਕਿਉਂਕਿ ਗਾਹਕਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਹੈ। ਦੇਖਣ ਵਿਚ ਆਇਆ ਕਿ ਮੇਲੇ ਦੇ ਪੰਜਵੇਂ ਦਿਨ ਚੰਡੀਗੜ੍ਹੀਆਂ ਨੇ ਪ੍ਰਦਰਸ਼ਨੀ ਦਾ ਚੌਥਾ ਹਿੱਸਾ ਮਾਲ ਖ਼ਰੀਦ ਲਿਆ ਜਿਸ ਕਾਰਨ ਪ੍ਰਬੰਧਕ ਗਦ ਗਦ ਦੇਖੇ ਗਏ। ਮੇਲੇ ਵਿਚ ਇਸ ਵਾਰ ਪਹਿਲੇ ਸਾਲਾਂ ਨਾਲੋਂ ਵੱਧ ਵੰਨਗੀਆਂ ਦੇਖ ਕੇ ਵੀ ਗਾਹਕ ਜ਼ਿਆਦਾ ਉਤਸ਼ਾਹਤ ਹਨ। ਇਨ੍ਹਾਂ ਕਪੜਿਆਂ ਵਿਚ ਜਿਥੇ ਪ੍ਰਾਚੀਨਤਾ ਝਲਕਦੀ ਹੈ ਉਥੇ ਹੀ ਆਧੁਨਿਕਤਾ ਦਾ ਰੰਗ ਵੀ ਦੇਖਣ ਨੂੰ ਮਿਲ ਰਿਹਾ ਹੈ।


ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਪ੍ਰਦਰਸ਼ਨੀ ਵਿਚ ਸਿਲਕ ਸਾੜੀਆਂ, ਫ਼ਰਨਿਸਿੰਗ, ਸਲਵਾਰ ਸੂਟ, ਡਰੈਸ ਮਟੀਰੀਅਲਜ਼, ਦੁਪੱਟਾ, ਸਟੋਲਜ਼ ਆਦਿ ਪੇਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਖ਼ਰੀਦਦਾਰਾਂ ਵਿਚ ਭਾਰੀ ਜੋਸ਼ ਵੇਖਿਆ ਗਿਆ ਤੇ ਲੋਕਾਂ ਦੀ ਭੀੜ ਉਦਘਾਟਨ ਤੋਂ ਪਹਿਲਾਂ ਹੀ ਜੁੜਨੀ ਸ਼ੁਰੂ ਹੋ ਗਈ। ਇਸ ਮੌਕੇ ਪ੍ਰਬੰਧਕ ਪੂਰੇ ਉਤਸ਼ਾਹ ਵਿਚ ਦਿਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ  ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਕਰਨਾ ਬੜਾ ਹੀ ਵੱਡਾ ਹੰਭਲਾ ਹੈ ਜਿਸ ਦੇ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਭਾਰਤੀ ਸੰਸਕ੍ਰਿਤੀ ਦੀ ਝਲਕੀ ਪੇਸ਼ ਕਰਦੀਆਂ ਹਨ ਤੇ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਪੱਤਰਕਾਰਾਂ ਨੇ ਪ੍ਰਦਰਸ਼ਨੀ ਦੌਰਾਨ ਘੁੰਮ ਕੇ ਮੌਕਾ ਵੇਖਿਆ ਤਾਂ ਗਾਹਕਾਂ ਦੀਆਂ ਭੀੜਾਂ ਜੁਟੀਆਂ ਹੋਈਆਂ ਸਨ। ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਦਰਸ਼ਨੀ ਵਿਚ ਉੱਚ ਕੁਆਲਟੀ ਦਾ ਮਾਲ ਮਿਲੇਗਾ। ਗਾਹਕ ਅੱਜ ਕਾਫ਼ੀ ਸੰਤੁਸ਼ਟ ਦਿਖੇ।

SHARE ARTICLE
Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement