ਸਿਲਕ ਮੇਲੇ ਦੇ ਸਤਵੇਂ ਦਿਨ ਗਾਹਕਾਂ ਦੀ ਭਾਰੀ ਭੀੜ ਜੁਟੀ
Published : Oct 29, 2017, 12:12 am IST
Updated : Oct 28, 2017, 6:42 pm IST
SHARE ARTICLE

ਚੰਡੀਗੜ੍ਹ, 28 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਫ਼ੈਸ਼ਨਏਬਲ ਹੱਥਖੱਡੀ ਕਪੜਿਆਂ ਦੀ ਪ੍ਰਦਰਸ਼ਨੀ ਪਲਾਟ ਨੰਬਰ-4, ਸੈਕਟਰ 28-ਬੀ, ਮਧਿਆ ਮਾਰਗ ਚੰਡੀਗੜ੍ਹ ਸਥਿਤ ਹਿਮਾਚਲ ਭਵਨ 'ਚ ਸ਼ੁਰੂ ਹੋ ਗਈ ਹੈ।ਅੱਜ ਸਤਵੇਂ ਦਿਨ ਪ੍ਰਦਰਸ਼ਨੀ 'ਚ ਗਾਹਕਾਂ ਨੇ ਚੰਗੀ ਦਿਲਚਸਪੀ ਦਿਖਾਈ ਜਿਸ ਕਾਰਨ ਪ੍ਰਦਰਸ਼ਨੀ 'ਚ ਕਾਫੀ ਰੌਣਕਾਂ ਵੇਖਣ ਨੂੰ ਮਿਲੀਆਂ। ਪੂਰਾ ਦਿਨ ਸਿਲਕ ਮੇਲਾ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ। ਕਈ ਲੋਕ ਜੰਮ ਕੇ ਖ਼ਰੀਦਦਾਰੀ ਕਰਦੇ ਵੇਖੇ ਗਏ। ਸਿਲਕ ਮੇਲੇ ਵਿਚ ਰੌਣਕ ਦੇਖ ਕੇ ਇੰਝ ਲੱਗਾ ਕਿ ਮੇਲਾ ਹੁਣ ਰੰਗ ਫੜਨ ਲੱਗ ਪਿਆ ਹੈ ਕਿਉਂਕਿ ਗਾਹਕਾਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਹੈ। ਵੇਖਣ ਵਿਚ ਆਇਆ ਕਿ ਮੇਲੇ ਦੇ ਪੰਜਵੇਂ ਦਿਨ ਚੰਡੀਗੜ੍ਹੀਆਂ ਨੇ ਪ੍ਰਦਰਸ਼ਨੀ ਦਾ ਚੌਥਾ ਹਿੱਸਾ ਮਾਲ ਖ਼ਰੀਦ ਲਿਆ ਜਿਸ ਕਾਰਨ ਪ੍ਰਬੰਧਕ ਗਦ-ਗਦ ਵੇਖੇ ਗਏ। ਮੇਲੇ ਵਿਚ ਇਸ ਵਾਰ ਪਹਿਲੇ ਸਾਲਾਂ ਨਾਲੋਂ ਵੱਧ ਵੰਨਗੀਆਂ ਦੇਖ ਕੇ ਵੀ ਗਾਹਕ ਜ਼ਿਆਦਾ ਉਤਸ਼ਾਹਤ ਹਨ। ਇਨ੍ਹਾਂ ਕਪੜਿਆਂ 'ਚ ਜਿਥੇ ਪ੍ਰਾਚੀਨਤਾ ਝਲਕਦੀ ਹੈ, ਉਥੇ ਹੀ ਆਧੁਨਿਕਤਾ ਦਾ ਰੰਗ ਵੀ ਵੇਖਣ ਨੂੰ ਮਿਲ ਰਿਹਾ ਹੈ।


ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਇਸ ਪ੍ਰਦਰਸ਼ਨੀ ਵਿਚ ਸਿਲਕ ਸਾੜੀਆਂ, ਫ਼ਰਨਿਸ਼ਿੰਗ, ਸਲਵਾਰ ਸੂਟ, ਡਰੈਸ ਮਟੀਰੀਅਲਜ਼, ਦੁਪੱਟਾ, ਸਟੋਲਜ਼ ਆਦਿ ਪੇਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਖ਼ਰੀਦਦਾਰਾਂ ਵਿਚ ਭਾਰੀ ਜੋਸ਼ ਵੇਖਿਆ ਗਿਆ ਤੇ ਲੋਕਾਂ ਦੀ ਭੀੜ ਉਦਘਾਟਨ ਤੋਂ ਪਹਿਲਾਂ ਹੀ ਜੁੜਨੀ ਸ਼ੁਰੂ ਹੋ ਗਈ ਸੀ। ਇਸ ਮੌਕੇ ਪ੍ਰਬੰਧਕ ਪੂਰੇ ਉਤਸ਼ਾਹ ਵਿਚ ਦਿਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ  ਕਿਹਾ ਕਿ ਅਜਿਹੇ ਮੇਲਿਆਂ ਦਾ ਆਯੋਜਨ ਕਰਨਾ ਬੜਾ ਹੀ ਵੱਡਾ ਹੰਭਲਾ ਹੈ ਜਿਸ ਦੇ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਭਾਰਤੀ ਸੰਸਕ੍ਰਿਤੀ ਦੀ ਝਲਕੀ ਪੇਸ਼ ਕਰਦੀਆਂ ਹਨ ਅਤੇ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਪੱਤਰਕਾਰਾਂ ਨੇ ਪ੍ਰਦਰਸ਼ਨੀ ਦੌਰਾਨ ਘੁੰਮ ਕੇ ਮੌਕਾ ਵੇਖਿਆ ਤਾਂ ਗਾਹਕਾਂ ਦੀਆਂ ਭੀੜਾਂ ਜੁਟੀਆਂ ਹੋਈਆਂ ਸਨ। ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਕਿ ਪ੍ਰਦਰਸ਼ਨੀ ਵਿਚ ਉੱਚ ਕੁਆਲਟੀ ਦਾ ਮਾਲ ਮਿਲੇਗਾ। ਗਾਹਕ ਅੱਜ ਕਾਫ਼ੀ ਸੰਤੁਸ਼ਟ ਦਿਖੇ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement