ਟੇਸਟੀ ਐਂਡ ਹੈਲਦੀ ਪੈਨ ਪਾਸਤਾ
Published : Aug 2, 2018, 12:43 pm IST
Updated : Aug 2, 2018, 12:43 pm IST
SHARE ARTICLE
pan pasta
pan pasta

ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆ ਨੂੰ ਪਾਸਤਾ ਖਾਣਾ ਬਹੁਤ ਪੰਸਦ ਹੁੰਦਾ ਹੈ। ਅਜਿਹੇ ਵਿਚ ਤੁਸੀ ਘਰ ਵਿਚ ਹੀ ਵੱਖਰੇ ਤਰੀਕੇ ਨਾਲ ਪਾਸਤਾ ਬਣਾ ਕੇ ਖਿਲਾਓ। ਇਸ ਨਾਲ...

ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆ ਨੂੰ ਪਾਸਤਾ ਖਾਣਾ ਬਹੁਤ ਪੰਸਦ ਹੁੰਦਾ ਹੈ। ਅਜਿਹੇ ਵਿਚ ਤੁਸੀ ਘਰ ਵਿਚ ਹੀ ਵੱਖਰੇ ਤਰੀਕੇ ਨਾਲ ਪਾਸਤਾ ਬਣਾ ਕੇ ਖਿਲਾਓ। ਇਸ ਨਾਲ ਬੱਚਿਆਂ ਅਤੇ ਬਾਕੀ ਲੋਕਾਂ ਨੂੰ ਖੁਸ਼ ਕਰ ਸੱਕਦੇ ਹੋ। ਅੱਜ ਅਸੀ ਤੁਹਾਡੇ ਲਈ ਲੈ ਕਿ ਆਏ ਹਾਂ ਸਵਾਦਿਸ਼ਟ ਪੈਨ ਪਾਸਤਾ ਦੀ ਰੈਸਿਪੀ। ਹੈਲਦੀ ਅਤੇ ਖਾਣ ਵਿਚ ਟੇਸਟੀ ਹੋਣ ਦੇ ਨਾਲ - ਨਾਲ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਤਾਂ ਚੱਲੀਏ ਜਾਂਣਦੇ ਹਾਂ ਘਰ ਵਿਚ ਟੇਸਟੀ - ਟੇਸਟੀ ਪਾਸਤਾ ਬਣਾਉਣ ਦੀ ਰੈਸਿਪੀ। 

pan pastapan pasta

ਸਮੱਗਰੀ  : ਪਾਸਤਾ - 2 ਕਪ (ਉੱਬਲਿ਼ਆ ਹੋਇਆ), ਮੱਖਣ - 2 ਵੱਡੇ ਚਮਚ, ਪਿਆਜ - 4 ਵੱਡੇ ਚਮਚ (ਬਰੀਕ ਕਟਿਆ ਹੋਇਆ), ਲਸਣ ਦਾ ਪੇਸਟ - 2 ਛੋਟੇ ਚਮਚ, ਚੀਜ ਸਪ੍ਰੇਡ -  2 ਵੱਡੇ ਚਮਚ, ਮੈਦਾ - 3 ਛੋਟੇ ਚਮਚ, ਪਾਣੀ - 1/4 ਕਪ, ਦੁੱਧ - 1/2 ਕਪ, ਲੂਣ - ਸਵਾਦਾਨੁਸਾਰ, ਕਾਲੀ ਮਿਰਚ - ਗਾਰਨਿਸ਼ ਲਈ, ਟੋਮੈਟੋ ਪਾਸਤਾ ਸੌਸ - 1/2 ਕਪ, ਮੋਜਰੇਲਾ ਚੀਜ - 4 ਵੱਡੇ ਚਮਚ (ਕੱਦੂਕਸ ਕੀਤਾ ਹੋਇਆ) 

pan pastapan pasta recipe

ਢੰਗ : ਸਭ ਤੋਂ ਪਹਿਲਾਂ ਇਕ ਪੈਨ ਵਿਚ 2 ਵੱਡੇ ਚਮਚ ਮੱਖਣ ਗਰਮ ਕਰ ਕੇ ਉਸ ਵਿਚ 2 ਛੋਟੇ ਚਮਚ ਲਸਣ ਦਾ ਪੇਸਟ ਪਾ ਕੇ 2 ਮਿੰਟ ਤੱਕ ਫਰਾਈ ਕਰੋ। ਹੁਣ ਇਸ ਵਿਚ 4 ਵੱਡੇ ਚਮਚ ਪਿਆਜ ਪਾ ਕੇ ਹਲਕਾ ਫਰਾਈ ਹੋਣ ਤੱਕ ਭੁੰਨੋ। ਹੁਣ ਇਸ ਵਿਚ ਸਵਾਦਾਨੁਸਾਰ ਲੂਣ ਮਿਲਾ ਕੇ ਚਲਾਉਂਦੇ ਰਹੋ। ਪਿਆਜ ਫਰਾਈ ਕਰਣ ਤੋਂ ਬਾਅਦ ਇਸ ਵਿਚ 3 ਛੋਟੇ ਚਮਚ ਮੈਦਾ ਅਤੇ 1/4 ਕਪ ਪਾਣੀ ਪਾ ਕੇ ਚਲਾਉਂਦੇ ਰਹੋ ਤਾਂਕਿ ਇਸ ਵਿਚ ਗੱਠਾ ਨਾ ਪੈਣ।

pan pastapan pasta

ਕੁੱਝ ਦੇਰ ਬਾਅਦ ਇਸ ਵਿਚ ਦੁੱਧ ਪਾ ਕੇ ਘੱਟ ਗੈਸ ਉੱਤੇ ਪਕਣ ਲਈ ਛੱਡ ਦਿਓ। ਜਦੋਂ ਦੁੱਧ ਚੰਗੀ ਤਰ੍ਹਾਂ ਪਕ ਕੇ ਕਰੀਮੀ ਹੋ ਜਾਵੇ ਤਾਂ ਉਸ ਵਿਚ 2 ਕਪ ਪਾਸਤਾ ਅਤੇ 2 ਵੱਡੇ ਚਮਚ ਚੀਜ ਸਪ੍ਰੇਡ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ 2 - 3 ਮਿੰਟ ਤੱਕ ਪਕਾ ਲਓ।

pan pastapan pasta

ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਇਕ ਬਾਉਲ ਵਿਚ ਪਾ ਲਓ। ਹੁਣ ਇਸ ਨੂੰ ਕਾਲੀ ਮਿਰਚ, 1/2 ਕਪ ਟੋਮੈਟੋ ਪਾਸਤਾ ਸੌਸ ਅਤੇ 4 ਵੱਡੇ ਚਮਚ ਮੋਜਰੇਲਾ ਚੀਜ ਨਾਲ ਗਾਰਨਿਸ਼ ਕਰੋ। ਤੁਹਾਡਾ ਪੈਨ ਪਾਸਤਾ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਗਰਮਾ - ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement