
ਇਹ ਡੀਟੌਕਸ ਵਾਟਰ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਘੱਟ ਕਰਨ 'ਚ ਵੀ ਮਦਦ ਮਿਲ ਸਕਦੀ ਹੈ।
ਸਰਦੀਆਂ ਦੇ ਮੌਸਮ ਵਿਚ ਫਿੱਟ ਰਹਿਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਦਰਅਸਲ ਇਸ ਮੌਸਮ 'ਚ ਭਾਰ ਤੇਜ਼ੀ ਨਾਲ ਵਧਦਾ ਹੈ। ਸਰਦੀਆਂ ਵਿਚ ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਹਨ, ਜ਼ਿਆਦਾ ਫ਼ਾਸਟ ਫੂਡ ਖਾਣ ਜਾਂ ਆਲਸ ਕਰਕੇ ਲੋਕ ਕਸਰਤ ਕਰਨਾ ਬੰਦ ਕਰ ਦਿੰਦੇ ਹਨ। ਅਜਿਹੇ 'ਚ ਤੁਸੀਂ ਇਸ ਮੌਸਮ 'ਚ ਵਜ਼ਨ ਘਟਾਉਣ ਲਈ ਇਨ੍ਹਾਂ ਡਰਿੰਕਸ ਨੂੰ ਪੀ ਸਕਦੇ ਹੋ। ਜਿਸ ਕਾਰਨ ਮੈਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਘੱਟ ਕਰਨ 'ਚ ਵੀ ਮਦਦ ਮਿਲ ਸਕਦੀ ਹੈ। ਤਾਂ ਆਓ ਜਾਣਦੇ ਹਾਂ ਸਰੀਰ ਨੂੰ ਡੀਟਾਕਸ ਕਰਨ ਲਈ ਇਸ ਮੌਸਮ 'ਚ ਕਿਹੜੇ-ਕਿਹੜੇ ਡ੍ਰਿੰਕਸ ਦਾ ਸੇਵਨ ਕਰਨਾ ਚਾਹੀਦਾ ਹੈ।
1. ਤੁਲਸੀ ਦਾ ਪਾਣੀ
ਤੁਲਸੀ ਦੀਆਂ ਪੱਤੀਆਂ ਵਿਚ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣ ਹੁੰਦੇ ਹਨ। ਇਸ ਦਾ ਪਾਣੀ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਇਮਿਊਨ ਸਿਸਟਮ ਵਧਦਾ ਹੈ। ਇਸ ਦੇ ਲਈ ਤੁਲਸੀ ਦੀਆਂ ਪੱਤੀਆਂ ਨੂੰ ਰਾਤ ਭਰ ਭਿਓਂ ਕੇ ਰੱਖੋ, ਸਵੇਰੇ ਇਸ ਨੂੰ ਛਾਣ ਕੇ ਪੀਓ।
2. ਅਦਰਕ ਦਾ ਪਾਣੀ
ਸਰਦੀਆਂ ਵਿਚ ਅਦਰਕ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਦੇ ਲਈ ਅਦਰਕ ਦੇ ਟੁਕੜਿਆਂ ਨੂੰ ਪਾਣੀ 'ਚ ਭਿਓ ਕੇ ਰਾਤ ਭਰ ਰੱਖੋ, ਅਗਲੇ ਦਿਨ ਇਸ ਪਾਣੀ ਦਾ ਸੇਵਨ ਕਰੋ।
3. ਚੁਕੰਦਰ ਨੂੰ ਪਾਣੀ 'ਚ ਉਬਾਲ ਕੇ ਪੀਓ
ਚੁਕੰਦਰ ਵਿਚ ਆਇਰਨ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਡਰਿੰਕ ਨੂੰ ਸਵਾਦਿਸ਼ਟ ਬਣਾਉਣ ਲਈ ਤੁਸੀਂ ਨਿੰਬੂ ਅਤੇ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ।
4. ਗ੍ਰੀਨ ਟੀ
ਭਾਰ ਘਟਾਉਣ ਲਈ ਗ੍ਰੀਨ ਟੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਬਹੁਤ ਮਦਦ ਕਰਦਾ ਹੈ। ਜੇਕਰ ਤੁਸੀਂ ਸਰਦੀਆਂ ਵਿਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ।
5. ਅਜਵੈਣ ਦਾ ਪਾਣੀ
ਅਜਵੈਣ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਇਸ ਦੇ ਲਈ ਇਕ ਕਟੋਰੀ 'ਚ ਪਾਣੀ ਲਓ, ਉਸ 'ਚ ਇਕ ਚਮਚ ਅਜਵਾਇਨ ਮਿਲਾ ਕੇ ਉਬਾਲ ਲਓ। ਫਿਰ ਇਸ ਨੂੰ ਛਾਣ ਲਓ, ਜਦੋਂ ਇਹ ਕੋਸਾ ਹੋ ਜਾਵੇ ਤਾਂ ਪੀਓ। ਇਹ ਪਾਚਨ ਸ਼ਕਤੀ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ।