House Hold Things News: ਸਬਜ਼ੀਆਂ ਨੂੰ ਲੰਮੇ ਸਮੇਂ ਤਕ ਕਿਵੇਂ ਕਰੀਏ ਸਟੋਰ?
Published : Jun 3, 2025, 6:45 am IST
Updated : Jun 3, 2025, 7:55 am IST
SHARE ARTICLE
How to store vegetables for a long time House Hold Things News
How to store vegetables for a long time House Hold Things News

House Hold Things News: ਟਮਾਟਰ ਉਪਰ ਲੱਗੀ ਹਰੀ ਡੰਡੀ ਨੂੰ ਤੋੜ ਦਿਉ। ਇਸ ਨੂੰ ਫਰਿੱਜ਼ ਵਿਚ ਸਟੋਰ ਕਰੋ ਅਤੇ ਇਕ ਜ਼ਿਪਲਾਗ ਬੈਗ ਵਿਚ ਰੱਖੋ

How to store vegetables for a long time House Hold Things News: ਇਹ ਅਕਸਰ ਵੇਖਿਆ ਜਾਂਦਾ ਹੈ ਕਿ ਫੱਲ ਅਤੇ ਸਬਜ਼ੀਆਂ ਇਕ ਦਿਨ ਬਾਅਦ ਮੁਰਝਾਉਣ ਲਗਦੀਆਂ ਹਨ। ਅਜਿਹੀ ਸਥਿਤੀ ਵਿਚ ਅੱਜ ਅਸੀ ਤੁਹਾਨੂੰ ਕੁੱਝ ਸੁਝਾਅ ਦੇਵਾਂਗੇ ਤਾਂ ਜੋ ਤੁਸੀ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਤਾਜ਼ਾ ਰੱਖ ਸਕੋ। ਹਰੀ ਮਿਰਚ- ਮਿਰਚਾਂ ਦੀ ਡੰਡੀ ਤੋੜ ਦਿਉ। ਸਾਰੀਆਂ ਹਰੀਆਂ ਮਿਰਚਾਂ ਨੂੰ ਇਕ ਡੱਬੇ ਵਿਚ ਪਾਉ ਅਤੇ ਉਨ੍ਹਾਂ ਨੂੰ ਫਰਿੱਜ ਵਿਚ ਰਖੋ। ਲੋੜ ਪੈਣ ’ਤੇ ਇਸ ਦੀ ਵਰਤੋਂ ਕਰੋ। ਤੁਸੀ ਇਸ ਨੂੰ 2 ਮਹੀਨਿਆਂ ਲਈ ਇਸ ਤਰੀਕੇ ਨਾਲ ਸਟੋਰ ਕਰ ਸਕਦੇ ਹੋ।

ਟਮਾਟਰ- ਟਮਾਟਰ ਉਪਰ ਲੱਗੀ ਹਰੀ ਡੰਡੀ ਨੂੰ ਤੋੜ ਦਿਉ। ਇਸ ਨੂੰ ਫਰਿੱਜ਼ ਵਿਚ ਸਟੋਰ ਕਰੋ ਅਤੇ ਇਕ ਜ਼ਿਪਲਾਗ ਬੈਗ ਵਿਚ ਰੱਖੋ। ਬੈਗ ਦੇ ਕੋਨੇ ਵਿਚ ਇਕ ਛੋਟਾ ਜਿਹਾ ਛੇਕ ਕਰ ਕੇ ਹਵਾ ਨੂੰ ਕੱਢ ਦਿਉ। ਹੁਣ ਲੋੜ ਪੈਣ ’ਤੇ ਇਸ ਦੀ ਵਰਤੋਂ ਕਰੋ। ਤੁਸੀਂ ਇਸ ਨੂੰ 1 ਮਹੀਨੇ ਲਈ ਇਸ ਤਰੀਕੇ ਨਾਲ ਸਟੋਰ ਕਰ ਸਕਦੇ ਹੋ।
ਛਿਲੇ ਹੋਏ ਲੱਸਣ- ਲੱਸਣ ਨੂੰ ਚੰਗੀ ਤਰ੍ਹਾਂ ਛਿੱਲੋ। ਯਾਦ ਰੱਖੋ ਕਿ ਲੱਸਣ ਸੁਕਿਆ ਹੋਇਆ ਹੋਵੇ। ਹੁਣ ਇਸ ਨੂੰ ਡੱਬੇ ਵਿਚ ਪਾਉ ਅਤੇ ਫਰਿੱਜ ਵਿਚ ਰੱਖੋ। ਤੁਸੀ ਇਸ ਤਰ੍ਹਾਂ ਲੱਸਣ ਨੂੰ 2-3 ਮਹੀਨਿਆਂ ਲਈ ਸਟੋਰ ਕਰ ਸਕਦੇ ਹੋ।

ਹਰਾ ਧਨੀਆ- ਹਰਾ ਧਨੀਆ ਸਾਫ਼ ਕਰੋ ਅਤੇ ਇਸ ਨੂੰ ਅਖ਼ਬਾਰ ਜਾਂ ਕਾਗਜ਼ ਵਿਚ ਚੰਗੀ ਤਰ੍ਹਾਂ ਲਪੇਟੋ। ਹੁਣ ਇਸ ਨੂੰ ਡੱਬੇ ਜਾਂ ਫਰਿੱਜ ਵਿਚ ਰੱਖ ਦਿਉ।
ਨਿੰਬੂ- ਕਦੇ ਵੀ ਨਿੰਬੂ ਨੂੰ ਕੱਟ ਕੇ ਨਾ ਰੱਖੋ। ਨਿੰਬੂ ਵਿਚ ਕਿਸੇ ਕਾਂਟੇ ਦੀ ਮਦਦ ਨਾਲ ਛੇਕ ਕਰੋ ਅਤੇ ਜ਼ਰੂਰਤ ਅਨੁਸਾਰ ਜੂਸ ਕੱਢੋ। ਇਸ ਨਾਲ ਨਿੰਬੂ ਜ਼ਿਆਦਾ ਦੇਰ ਤਕ ਖ਼ਰਾਬ ਨਹੀਂ ਹੋਏਗਾ।

ਫਲਾਂ ਨੂੰ ਤਾਜ਼ਾ ਰੱਖਣ ਦਾ ਤਰੀਕਾ- ਅਕਸਰ ਇਹ ਵੇਖਿਆ ਜਾਂਦਾ ਹੈ ਕਿ ਔਰਤਾਂ ਬਾਜ਼ਾਰ ਤੋਂ ਫੱਲ ਲਿਆਉਂਦੀਆਂ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਪਾਣੀ ਨਾਲ ਧੋਂਦੀਆਂ ਹਨ, ਫਿਰ ਉਨ੍ਹਾਂ ਨੂੰ ਫਰਿੱਜ ਵਿਚ ਰਖਦੀਆਂ ਹਨ। ਹਾਲਾਂਕਿ ਇਸ ਕਾਰਨ ਫੱਲ ਬਹੁਤ ਜਲਦੀ ਖ਼ਰਾਬ ਹੋ ਜਾਂਦੇ ਹਨ। ਫਲਾਂ ਨੂੰ ਜ਼ਿਆਦਾ ਸਮੇਂ ਸਟੋਰ ਕਰਨ ਲਈ ਉਨ੍ਹਾਂ ਨੂੰ ਕਦੇ ਨਾ ਧੋਵੋ।

ਹਰੀਆਂ ਪੱਤੇਦਾਰ ਸਬਜ਼ੀਆਂ- ਹਰੀਆਂ ਪੱਤੇਦਾਰ ਸਬਜ਼ੀਆਂ ਦੇ ਤੰਦ ਨੂੰ ਤੋੜੋ ਅਤੇ ਕਾਗਜ਼ ਵਿਚ ਲਪੇਟ ਕੇ ਰੱਖੋ। ਇਸ ਤੋਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਸਮੇਂ ਤਕ ਚੱਲਣਗਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement