ਸਾਹ ਤੇ ਪਾਚਨ ਸ਼ਕਤੀ ਦੀਆਂ ਸਮੱਸਿਆਵਾਂ ਤੋਂ ਰਾਹਤ ਦਵਾਉਂਦੀ ਹੈ 'ਹਲਦੀ'
Published : Jun 4, 2020, 9:24 pm IST
Updated : Jun 4, 2020, 9:24 pm IST
SHARE ARTICLE
Photo
Photo

ਸਾਡੀ ਰੋਜ਼ਾਨਾ ਰਸੋਈ ਵਿਚ ਵਰਤੋਂ ਹੋਣ ਵਾਲੀ ਹਲਦੀ ਨੂੰ ਆਯੁਰਵੈਦ ਵਿਚ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ।

ਸਾਡੀ ਰੋਜ਼ਾਨਾ ਰਸੋਈ ਵਿਚ ਵਰਤੋਂ ਹੋਣ ਵਾਲੀ ਹਲਦੀ ਨੂੰ ਆਯੁਰਵੈਦ ਵਿਚ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਹਲਦੀ ਦੀ ਹਰ ਘਰ ਵਿਚ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਖਾਣੇ ਦੇ ਸੁਆਦ ਨੂੰ ਵੀ ਵਧਾਉਂਦੀ ਹੈ ਅਤੇ ਨਾਲ ਹੀ ਇਹ ਸਾਡੀ ਸਿਹਤ ਦੇ ਲਈ ਕਾਫੀ ਜ਼ਿਆਦਾ ਗੁਣਕਾਰੀ ਹੁੰਦੀ ਹੈ। ਇਸ ਵਿਚ ਮੌਜੂਦ ਤੱਤ ਚਮੜੀ ਅਤੇ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਜੇਕਰ ਇਸ ਦੇ ਹੋਰ ਗੁਣਾਂ ਦੀ ਗੱਲ ਕਰੀਏ ਤਾਂ ਇਹ ਸਰੀਰ ਵਿਚ ਬਲੱਡ ਸ੍ਰਕੂਲੇਸ਼ਨ ਨੂੰ ਵਧੀਆ ਕਰਨ ਦੇ ਨਾਲ-ਨਾਲ ਸਰੀਰ ਵਿਚ ਬਲੋਕ ਧਮਨੀਆਂ ਵੀ ਖੋਲ੍ਹ ਦਿੰਦੀ ਹੈ। ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਘੱਟ ਜਾਂਦਾ ਹੈ। ਆਉ ਅੱਜ ਜਾਣਦੇ ਹਾਂ ਇਸ ਹਲਦੀ ਤੋਂ ਸਰੀਰ ਨੂੰ ਹੋਣ ਵਾਲੇ ਫਾਇਦੇ। 

Turmeric BenefitsTurmeric Benefits


1. ਦਿਲ ਲਈ ਫਾਇੰਦੇਮੰਦ : ਹਲਦੀ ਵਿਚ ਮੌਜ਼ੂਦ ਤੱਤ ਸਰੀਰ ਵਿਚ ਕ੍ਰੈਸਟ੍ਰੋਲ ਦੀ ਮਾਤਰਾਂ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਅੰਦਰ ਖੂਨ ਨੂੰ ਜੰਮਣ ਤੋਂ ਰੋਕਦੀ ਹੈ। 
2. ਦਿਮਾਗ ਲਈ ਫਾਇੰਦੇਮੰਦ : ਰੋਜ਼ਾਨਾ ਹਲਦੀ ਦੀ ਵਰਤੋਂ ਕਰਨ ਨਾਲ ਇਹ ਦਿਮਾਗ ਨੂੰ ਸੁਰੱਖਿਅਤ ਕਰਦਾ ਹੈ ਅਤੇ ਦਿਮਾਗ ਦੀਆਂ ਨਾੜੀਆਂ ਸੁਕਣ ਵਰਗੀ ਸਮੱਸਿਆ ਤੋਂ ਦੂਰ ਰਹਿੰਦੀਆਂ ਹਨ। 

TurmericTurmeric


3. ਕੈਂਸਰ ਤੋਂ ਬਚਾਏ : ਹਲਦੀ ਵਿਚ ਕੈਂਸਰ ਵਿਰੋਧੀ ਤੱਤ ਹੁੰਦੇ ਹਨ ਜਿਹੜੇ ਕਿ ਸਰੀਰ ਵਿਚ ਕੈਂਸਰ ਦੇ ਸੈੱਲਾਂ ਨੂੰ ਵੱਧਣ ਨਹੀਂ ਦਿੰਦੀ ।
4. ਸਾਹ ਦੀ ਸਮੱਸਿਆ ਤੋਂ ਨਿਯਾਤ ਦਵਾਉਂਦੀ ਹੈ : ਹਲਦੀ ਦਾ ਗਰਮ ਦੁੱਧ ਵਿਚ ਇਸਤੇਮਾਲ ਕਰਨ ਨਾਲ ਸਾਹ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਚ ਰੇਸ਼ੇ ਆਦਿ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।

Turmeric MilkTurmeric Milk


5. ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ : ਪਾਚਨ ਸ਼ਕਤੀ ਨੂੰ ਵਧੀਆ ਕਰਨ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਐਸੀਡਿਟੀ. ਗੈਸ ਅਤੇ ਕਬਜ਼ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ।  

Turmeric TeaTurmeric

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement