
ਗਾਜਰ ਵਿਟਾਮਿਨ ਅਤੇ ਪੋਸ਼ਣ ਨਾਲ ਭਰਪੂਰ ਮੰਨੀ ਜਾਂਦੀ ਹੈ। ਇਸ ਵਿਚ ਮਿਨਰਲਸ ਕਾਫ਼ੀ ਮਾਤਰਾ ਵਿਚ ਮਿਲਦੇ ਹਨ। ਗਾਜਰ ਨੂੰ ਅੱਖਾਂ ਲਈ ਬਹੁਤ ਜਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ...
ਗਾਜਰ ਵਿਟਾਮਿਨ ਅਤੇ ਪੋਸ਼ਣ ਨਾਲ ਭਰਪੂਰ ਮੰਨੀ ਜਾਂਦੀ ਹੈ। ਇਸ ਵਿਚ ਮਿਨਰਲਸ ਕਾਫ਼ੀ ਮਾਤਰਾ ਵਿਚ ਮਿਲਦੇ ਹਨ। ਗਾਜਰ ਨੂੰ ਅੱਖਾਂ ਲਈ ਬਹੁਤ ਜਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਟਾਮਿਨ ਏ ਦਾ ਸਭ ਤੋਂ ਅੱਛਾ ਸਰੋਤ ਹੈ ਪਰ ਗਾਜਰ ਸਿਰਫ ਅੱਖਾਂ ਲਈ ਹੀ ਲਾਭਦਾਇਕ ਨਹੀਂ ਹੈ ਸਗੋਂ ਇਸ ਤੋਂ ਇਲਾਵਾ ਗਾਜਰ ਤੋਂ ਹੋਰ ਵੀ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ।
Carrot and walnut smoothie bowl
ਵਾਲਨਟ ਨੂੰ ਹਿੰਦੀ ਵਿਚ ਅਖ਼ਰੋਟ ਕਿਹਾ ਜਾਂਦਾ ਹੈ ਅਤੇ ਇਹ ਨਿੱਤ ਵਰਤੋ ਵਿਚ ਲਿਆਇਆ ਜਾਣ ਵਾਲਾ ਪਦਾਰਥ ਹੈ। ਵਾਲਨਟ ਦੀ ਵਰਤੋ ਕੁਕੀਜ਼, ਕੇਕ, ਚਾਕਲੇਟ ਆਦਿ ਬਣਾਉਣ ਵਿਚ ਕੀਤਾ ਜਾਂਦਾ ਹੈ। ਵਾਲਨਟ ਵਿਚ ਬਹੁਤ ਸਾਰੇ ਵਿਟਾਮਿਨ, ਮਿਨਰਲਸ, ਐਂਟੀਆਕਸੀਡੇਂਟਸ ਅਤੇ ਜ਼ਰੂਰੀ ਫੈਟੀ ਚੀਜ਼ਾਂ ਪ੍ਰਚੁਰ ਮਾਤਰਾ ਵਿਚ ਪਾਏ ਜਾਣ ਦੇ ਕਾਰਨ ਇਹ ਚਮੜੀ ਅਤੇ ਵਾਲਾਂ ਲਈ ਬਹੁਤ ਅੱਛਾ ਹੁੰਦਾ ਹੈ।
Carrot and walnut smoothie bowl
ਗਾਜਰ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬੱਚਿਆਂ ਨੂੰ ਗਾਜਰ ਖਾਣਾ ਬਹੁਤ ਪਸੰਦ ਹੁੰਦਾ ਹੈ। ਗਾਜਰ ਦਾ ਹਲਵਾ ਅਤੇ ਜੂਸ ਤਾਂ ਬੱਚੇ ਵੱਡੇ ਸ਼ੌਕ ਨਾਲ ਖਾਂਦੇ ਹਨ। ਜੇਕਰ ਇਸ ਵਾਰ ਤੁਸੀ ਬੱਚਿਆਂ ਨੂੰ ਗਾਜਰ ਤੋਂ ਬਣੀ ਕੁੱਝ ਨਵੀਂ ਚੀਜ ਟਰਾਈ ਕਰਵਾਉਣਾ ਚਾਹੁੰਦੇ ਹੋ ਤਾਂ ਕੈਰਟ ਐਂਡ ਵਾਲਨਟ ਸਮੂਦੀ ਬਾਉਲ ਟਰਾਈ ਕਰੋ। ਇਸ ਨੂੰ ਆਸਾਨੀ ਨਾਲ ਘਰ ਵਿਚ ਬਣਾਇਆ ਜਾ ਸਕਦਾ ਹੈ। ਅੱਜ ਅਸੀ ਤੁਹਾਨੂੰ ਕੈਰਟ ਐਂਡ ਵਾਲਨਟ ਸਮੂਦੀ ਬਾਉਲ ਬਣਾਉਣ ਦੀ ਵਿਧੀ ਦੱਸਾਂਗੇ।
Carrot and walnut smoothie bowl
ਜ਼ਰੂਰੀ ਸਮੱਗਰੀ : ਗਾਜਰ - 400 ਗਰਾਮ (ਕਟੀ ਹੋਈ), ਦੁੱਧ - 400 ਮਿਲੀ, ਸੰਗਤਰੇ ਦਾ ਰਸ - 4, ਅਨਨਾਸ ਸਲਾਈਸ - 4, ਅਦਰਕ - ½ ਟੀਸਪੂਨ (ਕੱਦੂਕਸ ਕੀਤੀ ਹੋਈ), ਅਖ਼ਰੋਟ - 60 ਗਰਾਮ (ਹਲਕੇ ਉੱਬਲ਼ੇ ਅਤੇ ਬੇਕਡ), ਗਾਰਨਿਸ਼ ਲਈ ਨਾਰੀਅਲ ਦਾ ਚੂਰਾ, ਕੱਦੂਕਸ ਕੀਤਾ ਹੋਇਆ ਅਦਰਕ, ਕਰੀਡ ਵਾਲਨਟ
Carrot and walnut smoothie bowl
ਬਨਾਉਣ ਦੀ ਵਿਧੀ :- ਸਮੂਦੀ ਬਾਉਲ ਬਣਾਉਣ ਲਈ ਸਭ ਤੋਂ ਪਹਿਲਾਂ 400 ਗਰਾਮ ਗਾਜਰ, 60 ਗਰਾਮ ਅਖ਼ਰੋਟ, 4 ਸੰਗਤਰੇ ਦਾ ਰਸ, 4 ਅਨਾਨਾਸ ਸਲਾਈਸ, 400 ਮਿ.ਲੀ ਦੁੱਧ ਅਤੇ ½ ਟੀਸਪੂਨ ਅਦਰਕ ਨੂੰ ਇਕ ਬਾਉਲ ਵਿਚ ਚੰਗੀ ਤਰ੍ਹਾਂ ਮਿਕਸ ਕਰ ਲਓ।
Carrot and walnut smoothie bowl
ਹੁਣ ਇਸ ਨੂੰ ਬਲੈਂਡਰ ਵਿਚ ਪਾ ਕੇ ਸਮੂਦ ਬਲੈਂਡ ਕਰੋ ਅਤੇ ਫਿਰ ਇਸ ਨੂੰ ਬਾਉਲ ਵਿਚ ਕੱਢ ਲਓ। ਹੁਣ ਤੁਸੀ ਇਸ ਨੂੰ ਨਾਰੀਅਲ ਦਾ ਚੂਰਾ, ਕੱਦੂਕਸ ਕੀਤਾ ਹੋਇਆ ਅਦਰਕ ਅਤੇ ਕਰੀਡ ਵਾਲਨਟ ਨਾਲ ਗਾਰਨਿਸ਼ ਕਰੋ। ਤੁਹਾਡਾ ਕੈਰਟ ਐਂਡ ਵਾਲਨਟ ਸਮੂਦੀ ਬਾਉਲ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਸਰਵ ਕਰੋ।