ਤੁਸੀਂ ਵੀ ਬਣੋ ਕੁਕਿੰਗ ਕਵੀਨ
Published : Dec 4, 2018, 3:08 pm IST
Updated : Dec 4, 2018, 3:08 pm IST
SHARE ARTICLE
Kitchen tips
Kitchen tips

ਖਾਣਾ ਤਾਂ ਤੁਸੀਂ ਬਣਾਉਂਦੇ ਹੀ ਹੋ, ਉਸ ਨੂੰ ਜਾਇਕੇਦਾਰ ਅਤੇ ਲਜੀਜ ਬਣਾਉਣਾ ਦੂਜੀ ਗੱਲ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਅਜਿਹੇ ਛੋਟੇ ਟਿਪਸ ਜਿਨ੍ਹਾਂ ਨੂੰ ਤੁਸੀਂ...

ਖਾਣਾ ਤਾਂ ਤੁਸੀਂ ਬਣਾਉਂਦੇ ਹੀ ਹੋ, ਉਸ ਨੂੰ ਜਾਇਕੇਦਾਰ ਅਤੇ ਲਜੀਜ ਬਣਾਉਣਾ ਦੂਜੀ ਗੱਲ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਅਜਿਹੇ ਛੋਟੇ ਟਿਪਸ ਜਿਨ੍ਹਾਂ ਨੂੰ ਤੁਸੀਂ ਇਸਤੇਮਾਲ ਕਰ ਕੁਕਿੰਗ ਕਵੀਨ ਬਣ ਸਕਦੇ ਹੋ। ਜਦੋਂ ਵੀ ਆਲੂ ਦੇ ਪਰਾਉਂਠੇ ਬਣਾਓ ਆਲੂ ਦੇ ਮਿਸ਼ਰਣ ਵਿਚ ਥੋੜ੍ਹੀ ਕਸੂਰੀ ਮੇਥੀ ਮਿਲਾ ਲਓ। ਇਸ ਨਾਲ ਪਰਾਉਂਠੇ ਬਹੁਤ ਸਵਾਦਿਸ਼ਟ ਬਣਨਗੇ। ਕੇਕ ਦਾ ਰੰਗ ਵਧੀਆ ਬਣਾਉਣ ਲਈ ਤੁਸੀਂ ਇਕ ਚੱਮਚ ਚੀਨੀ ਲਓ ਅਤੇ ਉਸ ਨੂੰ ਬਰਾਉਨ ਹੋਣ ਤੱਕ ਗਰਮ ਕਰੋ ਅਤੇ ਕੇਕ ਦੇ ਮਿਕਸਰ ਵਿਚ ਮਿਲਾ ਦਿਓ।

cooking tipscooking tips

ਦਾਲ ਨੂੰ ਸਵਾਦਿਸ਼ਟ ਬਣਾਉਣ ਲਈ ਉਸ ਨੂੰ ਉਭਾਲਦੇ ਸਮੇਂ ਚੁਟਕੀ ਭਰ ਹਲਦੀ ਅਤੇ ਬਦਾਮ ਦੇ ਤੇਲ ਦੀ 4 - 5 ਬੂੰਦਾਂ ਪਾ ਦਿਓ ਤਾਂ ਦਾਲ ਜਲਦੀ ਗਲਦੀ ਹੈ ਅਤੇ ਸਵਾਦ ਵੀ ਵੱਧ ਜਾਂਦਾ ਹੈ। ਇਡਲੀ ਡੋਸਾ ਬਣਾਉਣ ਲਈ ਜੇਕਰ ਤੁਸੀਂ ਦਾਲ ਚਾਵਲ ਬਿੱਜਣ ਸਮੇਂ ਮੇਥੀਦਾਨਾ ਵੀ ਪਾ ਦਿਓ ਮਤਲਬ ਇਕ ਕਪ ਮਿਸ਼ਰਣ ਹੈ ਤਾਂ ਇਕ ਚਮਚ ਮੇਥੀਦਾਨਾ ਪਾ ਦਿਓ ਅਤੇ ਉਸ ਨੂੰ ਪੀਸ ਲਓ। ਇਸ ਨਾਲ ਮਿਸ਼ਰਣ ਮੁਲਾਇਮ ਬਣਦਾ ਹੈ ਅਤੇ ਇਹ ਢਿੱਡ ਵਿਚ ਗੈਸ ਵੀ ਨਹੀਂ ਬਣਾਉਂਦਾ।

cooking tipscooking tips

ਇਡਲੀ, ਡੋਸਾ, ਪਕੌੜੇ, ਮੰਗੌੜੀ ਆਦਿ ਨੂੰ ਕੁਰਕੁਰਾ ਬਣਾਉਣ ਲਈ ਜਦੋਂ ਵੀ ਇਸ ਸਭ ਦਾ ਮਿਸ਼ਰਣ ਤਿਆਰ ਕਰੋ ਉਸ ਵਿਚ 2 - 3 ਚਮਚ ਦੁੱਧ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਜਦੋਂ ਵੀ ਇਹ ਮਿਸ਼ਰਣ ਬਣਾਓ ਤਾਂ ਲੂਣ ਬਾਅਦ ਵਿਚ ਪਾਓ ਅਤੇ ਤੁਰਤ ਡਿਸ਼ ਬਣਾਉਣਾ ਸ਼ੁਰੂ ਕਰ ਦਿਓ ਕਿਉਂਕਿ ਲੂਣ ਨਾਲ ਕੁਰਕੁਰਾਪਨ ਘੱਟ ਹੋ ਜਾਂਦਾ ਹੈ। ਚਾਵਲ ਖਿਲਾਖਿਲਾ ਰਹੇ ਇਸ ਲਈ ਉਸ ਨੂੰ ਪਕਾਉਂਦੇ ਸਮੇਂ ਕੁੱਝ ਬੂੰਦਾਂ ਤੇਲ ਅਤੇ ਨੀਂਬੂ ਦੇ ਰਸ ਨੂੰ ਮਿਲਾਓ।

cooking tipscooking tips

ਇਸ ਨਾਲ ਚਾਵਲ ਆਪਸ ਵਿਚ ਚਿਪਕਣਗੇ ਨਹੀਂ ਅਤੇ ਉਨ੍ਹਾਂ ਦੀ ਰੰਗਤ ਵੀ ਸਫੇਦ ਰਹੇਗੀ। ਨੂਡਲਸ ਬਣਾਉਂਦੇ ਸਮੇਂ ਉਹ ਆਪਸ ਵਿਚ ਨਾ ਚਿਪਕਣ ਇਸ ਲਈ ਉਨ੍ਹਾਂ ਨੂੰ ਉਬਾਲ ਕੇ ਤੁਰਤ ਪਾਣੀ ਛਾਣ ਲਓ। ਉਨ੍ਹਾਂ ਨੂੰ ਠੰਡੇ ਪਾਣੀ ਨਾਲ ਧੋਵੋ। ਜੇਕਰ ਕੱਚਾ ਪਨੀਰ ਬਚ ਜਾਵੇ ਤਾਂ ਉਸ ਦਾ ਤਾਜਾਪਨ ਬਣਾਏ ਰੱਖਣ ਲਈ ਉਸ ਨੂੰ ਕਿਸੇ ਬਲੋਟਿੰਗ ਪੇਪਰ ਵਿਚ ਰੈਪ ਕਰ ਕੇ ਫਰਿੱਜ ਵਿਚ ਰੱਖੋ ਜਾਂ ਪੂਰੀ ਤਰ੍ਹਾਂ ਪਾਣੀ ਵਿਚ ਡੁਬੋ ਕੇ ਰੱਖੋ ਅਤੇ ਲਗਾਤਾਰ ਉਸ ਦਾ ਪਾਣੀ ਬਦਲਦੇ ਰਹੋ, ਇਸ ਨਾਲ ਪਨੀਰ ਫਰੈਸ਼ ਰਹੇਗਾ।

cooking tipscooking tips

ਖੀਰ ਬਣਾਉਂਦੇ ਸਮੇਂ ਜਦੋਂ ਚਾਵਲ ਪਕ ਜਾਣ ਤਾਂ ਉਸ ਵਿਚ ਚੁਟਕੀਭਰ ਲੂਣ ਪਾ ਦਿਓ। ਇਸ ਨਾਲ ਖੀਰ ਵਿਚ ਚੀਨੀ ਵੀ ਘੱਟ ਲੱਗੇਗੀ ਅਤੇ ਉਹ ਸਵਾਦਿਸ਼ਟ ਵੀ ਬਣੇਗੀ। ਵੜਾ ਬਣਾਉਂਦੇ ਸਮੇਂ ਉਸ ਦੀ ਪੀਠੀ ਹੱਥ ਵਿਚ ਚਿਪਕ ਜਾਂਦੀ ਹੈ। ਅਜਿਹੇ ਵਿਚ ਜਦੋਂ ਵੀ ਵੜਾ ਬਣਾਓ ਤਾਂ ਹਥੇਲੀ 'ਤੇ ਪਾਣੀ ਲਗਾਓ। ਇਸ ਬਹੁਤ ਆਸਾਨੀ ਨਾਲ ਸਰਕ ਕੇ ਤੇਲ ਵਿਚ ਚਲਾ ਜਾਂਦਾ ਹੈ। ਡੋਸਾ ਕਰਾਰਾ ਅਤੇ ਪਤਲਾ ਬਣਾਉਣ ਲਈ ਜਦੋਂ ਤੁਸੀਂ ਦਾਲ ਚਾਵਲ ਦਾ ਮਿਸ਼ਰਣ ਪੀਸਦੇ ਹੋ ਤਾਂ ਉਸ ਸਮੇਂ ਮਿਸ਼ਰਣ ਦੇ ਨਾਲ ਕੁੱਝ ਮਾਤਰਾ ਵਿਚ ਉੱਬਲ਼ੇ ਚਾਵਲ ਵੀ ਪੀਸ ਲਓ ਤਾਂ ਡੋਸਾ ਜ਼ਿਆਦਾ ਪਤਲਾ ਅਤੇ ਕੁਰਕੁਰਾ ਬਣੇਗਾ।

cooking tipscooking tips

ਗਾੜੀ ਖੀਰ ਬਣਾਉਣ ਲਈ ਖੀਰ ਨੂੰ ਪਕਾਉਂਦੇ ਸਮੇਂ ਉਸ ਵਿਚ ਥੋੜ੍ਹਾ ਜਿਹਾ ਕੌਰਨਫਲੋਰ ਮਿਕਸ ਕਰ ਦਿਓ। ਖੀਰ ਗਾੜੀ ਹੋ ਜਾਵੇਗੀ। ਰਾਇਤੇ ਦਾ ਸਵਾਦ ਵਧਾਉਣਾ ਹੈ ਤਾਂ ਉਸ ਵਿਚ ਹਿੰਗ ਜੀਰੇ ਦਾ ਛੌਂਕ ਲਗਾ ਦਿਓ। ਇਸ ਰਾਇਤੇ ਦੇ ਨਾਲ ਤੁਸੀਂ ਰੋਟੀ ਖਾਓਗੇ ਤਾਂ ਇਹ ਇਕ ਤਰ੍ਹਾਂ ਸਬਜੀ ਦਾ ਵੀ ਕੰਮ ਕਰੇਗੀ। ਕਚੌਰੀ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਕਚੌਰੀ ਨੂੰ ਕਦੇ ਵੀ ਚਕਲੇ ਉੱਤੇ ਨਾ ਵੇਲੋ। ਇਸ ਨੂੰ ਹਮੇਸ਼ਾ ਹਥੇਲੀ ਨਾਲ ਦਬਾ ਕੇ ਹੀ ਬਣਾਓ। ਇਸ ਨਾਲ ਕਚੌਰੀ ਇਕ ਦਮ ਪਰਫੈਕਟ ਬਣਦੀ ਹੈ ਅਤੇ ਤੇਲ ਵਿਚ ਜਦੋਂ ਉਸ ਨੂੰ ਫਰਾਈ ਕਰਦੇ ਹੋ ਤਾਂ ਉਹ ਟੁੱਟਦੀ ਨਹੀਂ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement