
1/2 ਕਪ ਸ਼ਿਮਲਾ ਮਿਰਚ, ਔਲਿਵਸ, ਟਮਾਟਰ, ਪਿਆਜ, ਗਾਜਰ ਬਰੀਕ ਕਟੇ, 1/4 ਕਪ ਮੱਕੀ ਦੇ ਦਾਣੇ, 2 ਵੱਡੇ ਚੱਮਚ ਮੱਖਣ, 21/4 ਵੱਡੇ ਚੱਮਚ ਮੈਦਾ, 1/2 ਕਪ...
ਸਮੱਗਰੀ : 1/2 ਕਪ ਸ਼ਿਮਲਾ ਮਿਰਚ, ਔਲਿਵਸ, ਟਮਾਟਰ, ਪਿਆਜ, ਗਾਜਰ ਬਰੀਕ ਕਟੇ, 1/4 ਕਪ ਮੱਕੀ ਦੇ ਦਾਣੇ, 2 ਵੱਡੇ ਚੱਮਚ ਮੱਖਣ, 21/4 ਵੱਡੇ ਚੱਮਚ ਮੈਦਾ, 1/2 ਕਪ ਦੁੱਧ, ਥੋੜ੍ਹਾ ਜਿਹਾ ਲੂਣ ਅਤੇ ਕਾਲੀ ਮਿਰਚ ਪਾਊਡਰ, ਥੋੜ੍ਹੇ - ਜਿਹੇ ਚੀਜ਼ ਦੇ ਟੁਕੜੇ
Peppercorn Cheese Rolls
ਸਪ੍ਰਿੰਗ ਰੋਲ ਸ਼ੀਟ ਢੰਗ : ਇਕ ਡੂੰਘੇ ਨੌਨਸਟਿਕ ਪੈਨ ਵਿਚ ਬਟਰ ਗਰਮ ਕਰ ਉਸ ਵਿਚ ਮੈਦਾ ਪਾ ਕੇ ਹਲਕੀ ਅੱਗ 'ਤੇ 1 - 2 ਮਿੰਟ ਤੱਕ ਭੁੰਨੋ। ਫਿਰ ਇਸ ਵਿਚ ਦੁੱਧ ਪਾ ਕੇ 2 - 3 ਮਿੰਟ ਤੱਕ ਯਾਨੀ ਗਾੜਾ ਹੋਣ ਤੱਕ ਪਕਾਓ। ਹੁਣ ਇਸ ਵਿਚ ਲੂਣ ਅਤੇ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਅੱਗ ਤੋਂ ਉਤਾਰ ਕੇ ਠੰਡਾ ਹੋਣ ਦਿਓ।
Peppercorn Cheese Rolls
ਜਦੋਂ ਠੰਡਾ ਹੋ ਜਾਵੇ ਤਾਂ ਉਸ ਵਿਚ ਸ਼ਿਮਲਾ ਮਿਰਚ, ਔਲਿਵਸ, ਟਮਾਟਰ, ਪਿਆਜ ਅਤੇ ਅਦਰਕ ਮਿਲਾਓ ਅਤੇ ਸਪ੍ਰਿੰਗ ਰੋਲ ਸ਼ੀਟ ਦੇ ਇਕ ਪਾਸੇ ਇਸ ਘੋਲ ਨੂੰ ਪਾ ਕੇ ਚੰਗੀ ਤਰ੍ਹਾਂ ਫੋਲਡ ਕਰ ਉਸ ਦੇ ਕਿਨਾਰਿਆਂ ਨੂੰ ਬੰਦ ਕਰੋ। ਨੌਨਸਟਿਕ ਕੜਾਹੀ ਵਿਚ ਤੇਲ ਗਰਮ ਕਰ ਸੋਨੇ-ਰੰਗਾ ਹੋਣ ਤੱਕ ਫਰਾਈ ਕਰੋ ਅਤੇ ਗਰਮ-ਗਰਮ ਸਰਵ ਕਰੋ।