
ਰਸੋਈ ਗੈਸ (ਐਲਪੀਜੀ) ਦੀ ਵੱਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 6.52 ਰੁਪਏ ਸਸਤਾ ਹੋਇਆ ਹੈ ਜਦੋਂ ਕਿ ...
ਨਵੀਂ ਦਿੱਲੀ (ਭਾਸ਼ਾ) :- ਰਸੋਈ ਗੈਸ (ਐਲਪੀਜੀ) ਦੀ ਵੱਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 6.52 ਰੁਪਏ ਸਸਤਾ ਹੋਇਆ ਹੈ ਜਦੋਂ ਕਿ ਬਿਨਾਂ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦਾ ਬਾਜ਼ਾਰ ਮੁੱਲ 133 ਰੁਪਏ ਘੱਟ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਕਿਹਾ ਹੈ ਕਿ ਦਿੱਲੀ ਵਿਚ 14.2 ਕਿੱਲੋ ਦੇ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 507.42 ਰੁਪਏ ਤੋਂ ਘੱਟ ਕੇ 500.90 ਰੁਪਏ ਰਹਿ ਗਈ।
ਨਵੀਂ ਕੀਮਤ ਸ਼ੁੱਕਰਵਾਰ ਅੱਧੀ ਰਾਤ ਤੋਂ ਪ੍ਰਭਾਵੀ ਹੋ ਗਈ। ਪਿਛਲੇ ਲਗਾਤਾਰ ਛੇ ਮਹੀਨੇ ਤੋਂ ਗੈਸ ਸਿਲੰਡਰ ਦੇ ਮੁੱਲ ਵੱਧ ਰਹੇ ਸਨ। ਇਸ ਕਟੌਤੀ ਤੋਂ ਠੀਕ ਪਹਿਲਾਂ ਸਿਲੰਡਰ ਦੇ ਮੁੱਲ ਵਿਚ 14.13 ਰੁਪਏ ਤੱਕ ਦਾ ਵਾਧਾ ਹੋਇਆ। ਨਵੰਬਰ ਵਿਚ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੇ ਮੁੱਲ ਵਿਚ 2.94 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਰੁਪਏ ਦੀ ਮਜਬੂਤੀ ਤੋਂ ਬਿਨਾਂ ਸਬਸਿਡੀ ਵਾਲੀ ਰਸੋਈ ਗੈਸ ਦੇ ਮੁੱਲ ਵਿਚ 133 ਰੁਪਏ ਘੱਟ ਕੀਤੇ ਗਏ ਹਨ।
LPG
ਦਿੱਲੀ ਵਿਚ ਹੁਣ ਇਸ ਦੀ (14.2 ਕਿੱਲੋ) ਕੀਮਤ 809.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਸਾਰੇ ਗਾਹਕਾਂ ਨੂੰ ਬਾਜ਼ਾਰ ਕੀਮਤ ਉੱਤੇ ਹੀ ਰਸੋਈ ਗੈਸ ਸਿਲੰਡਰ ਖਰੀਦਣਾ ਹੁੰਦਾ ਹੈ। ਹਾਲਾਂਕਿ ਸਰਕਾਰ ਸਾਲ ਭਰ ਵਿਚ 14.2 ਕਿੱਲੋਗ੍ਰਾਮ ਦੇ 12 ਸਿਲੰਡਰਾਂ 'ਤੇ ਸਬਸਿਡੀ ਦਿੰਦੀ ਹੈ ਜਿਸ ਵਿਚ ਸਬਸਿਡੀ ਦੀ ਰਾਸ਼ੀ ਸਿੱਧੇ ਖਪਤਕਾਰ ਦੇ ਬੈਂਕ ਖਾਤੇ ਵਿਚ ਪਾ ਦਿਤੀ ਜਾਂਦੀ ਹੈ।
ਐਲਪੀਜੀ ਦੀ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਐਕਸਚੇਂਜ ਦਰ ਦੇ ਅਨੁਰੂਪ ਐਲਪੀਜੀ ਸਿਲੰਡਰ ਦੇ ਮੁੱਲ ਤੈਅ ਹੁੰਦੇ ਹਨ ਜਿਸ ਦੇ ਆਧਾਰ 'ਤੇ ਸਬਸਿਡੀ ਰਾਸ਼ੀ ਵਿਚ ਹਰ ਮਹੀਨੇ ਬਦਲਾਅ ਹੁੰਦਾ ਹੈ। ਅਜਿਹੇ ਵਿਚ ਜਦੋਂ ਅੰਤਰਰਾਸ਼ਟਰੀ ਕੀਮਤਾਂ ਵੱਧਦੀਆਂ ਹਨ ਤਾਂ ਸਰਕਾਰ ਜ਼ਿਆਦਾ ਸਬਸਿਡੀ ਦਿੰਦੀ ਹੈ ਅਤੇ ਜਦੋਂ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਸਬਸਿਡੀ ਵਿਚ ਕਟੌਤੀ ਕੀਤੀ ਜਾਂਦੀ ਹੈ।
LPG prices
ਕਰ ਨਿਯਮਾਂ ਦੇ ਅਨੁਸਾਰ ਰਸੋਈ ਗੈਸ 'ਤੇ ਜੀਐਸਟੀ ਦੀ ਗਣਨਾ ਈਂਧਣ ਦੇ ਬਾਜ਼ਾਰ ਮੁੱਲ ਉੱਤੇ ਹੀ ਤੈਅ ਕੀਤੀ ਜਾਂਦੀ ਹੈ। ਅਜਿਹੇ ਵਿਚ ਸਰਕਾਰ ਬਾਲਣ ਦੀ ਕੀਮਤ ਦੇ ਇਕ ਹਿੱਸੇ ਨੂੰ ਤਾਂ ਸਬਸਿਡੀ ਦੇ ਤੌਰ ਉੱਤੇ ਦੇ ਸਕਦੀ ਹੈ ਪਰ ਕਰ ਦਾ ਭੁਗਤਾਨ ਬਾਜ਼ਾਰ ਦਰ ਉੱਤੇ ਹੀ ਕਰਨਾ ਹੁੰਦਾ ਹੈ। ਇਸ ਦੇ ਚਲਦੇ ਬਾਜ਼ਾਰ ਮੁੱਲ ਮਤਲਬ ਬਿਨਾਂ ਸਬਸਿਡੀ ਵਾਲੇ ਐਲਪੀਜੀ ਦੇ ਮੁੱਲ ਵਿਚ ਗਿਰਾਵਟ ਨਾਲ ਸਬਸਿਡੀ ਵਾਲੀ ਰਸੋਈ ਗੈਸ ਉੱਤੇ ਕਰ ਗਣਨਾ ਦਾ ਪ੍ਰਭਾਵ ਘੱਟ ਹੋਣ ਨਾਲ ਇਸ ਦੀ ਕੀਮਤਾਂ ਵਿਚ ਕਟੌਤੀ ਹੋਈ ਹੈ।
ਕੰਪਨੀ ਨੇ ਕਿਹਾ ਕਿ ਦਿੱਲੀ ਵਿਚ ਦਸੰਬਰ 'ਚ 2018 'ਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਮੁੱਲ 942.50 ਰੁਪਏ ਤੋਂ ਘੱਟ ਹੋ ਕੇ 809.50 ਰੁਪਏ ਰਹਿ ਗਿਆ। ਇਸ ਵਿਚ 133 ਰੁਪਏ ਦੀ ਕਮੀ ਆਈ ਹੈ। ਪਿਛਲੇ ਛੇ ਹਫ਼ਤੇ ਵਿਚ ਪਟਰੌਲ ਦੇ ਮੁੱਲ ਵਿਚ 9.6 ਰੁਪਏ ਅਤੇ ਡੀਜ਼ਲ ਵਿਚ 7.56 ਰੁਪਏ ਲੀਟਰ ਦੀ ਕਟੌਤੀ ਹੋਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਨਰਮਾਈ ਦੇ ਨਾਲ ਈਂਧਣ ਦੇ ਮੁੱਲ ਘੱਟ ਹੋਏ ਹਨ।