Advertisement
  ਜੀਵਨ ਜਾਚ   ਖਾਣ-ਪੀਣ  06 Jul 2019  ਘਰ ਵਿਚ ਪਨੀਰ ਬਣਾਉਣ ਦਾ ਆਸਾਨ ਤਰੀਕਾ

ਘਰ ਵਿਚ ਪਨੀਰ ਬਣਾਉਣ ਦਾ ਆਸਾਨ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ
Published Jul 6, 2019, 5:28 pm IST
Updated Jul 6, 2019, 5:28 pm IST
ਬਜ਼ਾਰ ਵਿਚ ਕਈ ਤਰ੍ਹਾਂ ਦਾ ਪਨੀਰ ਮਿਲ ਜਾਂਦਾ ਹੈ ਪਰ ਬਜ਼ਾਰ ਵਿਚ ਮਿਲਣ ਵਾਲੇ ਪਨੀਰ ਵਿਚ ਮਿਲਾਵਟ ਹੁੰਦੀ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
Paneer
 Paneer

ਸਿਹਤ ਲਈ ਪਨੀਰ ਲਾਭਦਾਇਕ ਮੰਨਿਆ ਜਾਂਦਾ ਹੈ। ਬਜ਼ਾਰ ਵਿਚ ਕਈ ਤਰ੍ਹਾਂ ਦਾ ਪਨੀਰ ਮਿਲ ਜਾਂਦਾ ਹੈ ਪਰ ਬਜ਼ਾਰ ਵਿਚ ਮਿਲਣ ਵਾਲੇ ਪਨੀਰ ਵਿਚ ਮਿਲਾਵਟ ਹੁੰਦੀ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਘਰ ਵਿਚ ਪਨੀਰ ਬਣਾ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਘਰ ਵਿਚ ਹੀ ਪਨੀਰ ਬਣਾਉਣ ਦਾ ਪ੍ਰੋਸੈਸ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਬਾਰੇ। ਪਨੀਰ ਬਣਾਉਣ ਲਈ ਫੁੱਲ ਕਰੀਮ ਦੁੱਧ ਲੈ ਲਓ। ਇਸ ਦੀ ਜਗ੍ਹਾ ਦੁੱਧ ਦਾ ਪੈਕੇਟ ਵੀ ਲੈ ਸਕਦੇ ਹੋ। ਇਸ ਦੇ ਲਈ ਪਹਿਲਾਂ ਤੋਂ ਪਕਿਆ ਹੋਇਆ ਦੁੱਧ ਨਹੀਂ ਲੈਣਾ ਚਾਹੀਦਾ।

cheezecheese

ਦੁੱਧ ਨੂੰ ਉਬਾਲ ਆਉਣ ਤਕ ਪਕਾ ਲਓ। ਜਦੋਂ ਤੱਕ ਦੁੱਧ ਪਕ ਰਿਹਾ ਹੈ ਉਸ ਸਮੇਂ ਤਕ ਦੁੱਧ ਨੂੰ ਪਾੜਣ ਲਈ ਇਕ ਚੀਜ਼ ਤਿਆਰ ਕਰ ਲਵੋ। ਇਸ ਦੇ ਲਈ ਇਕ ਲਿਟਰ ਪਾਣੀ ਲਓ ਅਤੇ ਉਸ ਵਿਚ ਤਿੰਨ ਟੇਬਲਸਪੂਨ ਵਿਨੇਗਰ ਪਾਓ। ਜੇਕਰ ਵਿਨੇਗਰ ਨਹੀਂ ਹੈ ਤਾਂ ਨੀਂਬੂ ਜਾਂ ਫਿਰ ਸਟਰੀਕ ਐਸਿਡ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

cheezecheese

ਦੁੱਧ ਨੂੰ ਉਬਲਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ। ਹੁਣ ਦੁੱਧ ਨੂੰ ਵਿਨੇਗਰ ਵਾਲੇ ਪਾਣੀ ਨੂੰ ਮਿਲਾ ਲਓ। ਇਸ ਤੋਂ ਦੁੱਧ ਫ਼ੱਟਨਾ ਸ਼ੁਰੂ ਹੋ ਜਾਵੇਗਾ। ਦੁੱਧ ਪੂਰੀ ਤਰ੍ਹਾਂ ਫ਼ੱਟਣ ਤੋਂ ਬਾਅਦ ਹੇਠਾਂ ਪਾਣੀ ਆ ਜਾਂਦਾ ਹੈ। ਹੁਣ ਇਕ ਮਲਮਲ ਦਾ ਕਪੜਾ ਲਓ। ਇਸ ਵਿਚ ਪਾਣੀ ਨੂੰ ਪੁਣ ਲਵੋ।

cheezecheese

ਪਾਣੀ ਨੂੰ ਕੱਢਦੇ ਸਮੇਂ ਹੇਠਾਂ ਇਕ ਬਰਤਨ ਰੱਖੋ। ਕੱਪੜੇ ਵਿਚ ਪਨੀਰ ਇਕੱਠ‌ਾ ਹੋ ਜਾਵੇਗਾ ਅਤੇ ਬਰਤਨ ਵਿਚ ਪਾਣੀ। ਪਾਣੀ ਵਿਚ ਕੱਪੜੇ ਨੂੰ ਹੱਥ ਨਾਲ ਡੁਬਾਉਂਦੇ ਜਾਓ ਅਤੇ ਉਸ ਨੂੰ ਥੋੜ੍ਹਾ ਆਕਾਰ ਦਿੰਦੇ ਜਾਓ। ਹੁਣ ਕੱਪੜੇ ਨੂੰ ਸਿੱਧੀ ਜਿਹੀ ਪਲੇਟ ਦੇ ਉਤੇ ਰੱਖ ਕੇ ਉਤੇ ਤੋਂ ਭਾਰੀ ਚੀਜ਼ ਰੱਖ ਦਿਓ। ਤਾਕਿ ਪਨੀਰ ਦਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ।

cheezecheese

ਹੁਣ ਇਸ ਨੂੰ ਤਿੰਨ ਤੋਂ ਚਾਰ ਘੰਟੇ ਲਈ ਛੱਡ ਦਿਓ। 4 ਘੰਟੇ ਤੋਂ ਬਾਅਦ ਭਾਰ ਹਟਾ ਕੇ ਦੇਖਾਂਗੇ ਤਾਂ ਪਨੀਰ ਇਕਦਮ ਸੈੱਟ ਹੋ ਗਿਆ ਹੋਵੇਗਾ। ਹੁਣ ਇਸ ਨੂੰ ਤੁਸੀਂ  ਸਟੋਰ ਕਰ ਸਕਦੇ ਹੋ। 

Advertisement
Advertisement

 

Advertisement