
ਸਿਹਤ ਦਾ ਖ਼ਜਾਨਾ ਛਿਪਿਆ ਹੈ ਇਸ ਫੁੱਲ ਵਿਚ
ਨਵੀਂ ਦਿੱਲੀ: ਸ਼ੂਗਰ ਵੀ ਉਹਨਾਂ ਬਿਮਾਰੀਆਂ ਵਿਚੋਂ ਇਕ ਹੈ ਜਿਸ ਨਾਲ ਸ਼ਰੀਰ ਅੰਦਰ ਕਈ ਮੈਟਾਬਾਲਿਕ ਡਿਸਆਇਰ ਉਤਪੰਨ ਹੁੰਦੇ ਹਨ ਅਤੇ ਬਲੱਡ ਸ਼ੂਗਰ ਲੈਵਲ ਵੀ ਵਧਣ ਲੱਗਦਾ ਹੈ। ਇਹ ਕਈ ਕਾਰਨਾਂ ਕਰ ਕੇ ਹੋ ਸਕਦਾ ਹੈ। ਜਿਵੇਂ ਕਿ ਖਾਣ ਦੀਆਂ ਆਦਤਾਂ ਜਾਂ ਫਿਰ ਪਰਵਾਰ ਵਿਚੋਂ ਇਹ ਰੋਗ ਕਿਸੇ ਨੂੰ ਰਿਹਾ ਹੋਵੇ। ਇਸ ਨਾਲ ਸਿਹਤ ਨੂੰ ਬਹੁਤ ਹਾਨੀ ਹੁੰਦੀ ਹੈ ਜਿਵੇਂ ਕਿ ਮੋਟਾਪਾ ਅਤੇ ਦਿਲ ਨਾਲ ਜੁੜੇ ਰੋਗ।
Cheese Flowers
ਇਸ ਲਈ ਸ਼ੂਗਰ ਦੇ ਮਰੀਜ਼ ਆਪਣੇ ਖਾਣ ਪੀਣ ’ਤੇ ਵਿਸ਼ੇਸ਼ ਧਿਆਨ ਦੇਣ। ਇਸ ਨੂੰ ਖ਼ਤਮ ਨਾ ਸਹੀ ਪਰ ਘਟ ਕੀਤਾ ਜਾ ਸਕਦਾ ਹੈ। ਸਿਹਤ ਵਿਗਿਆਨੀ ਇਸ ਦੇ ਲਈ ਕਈ ਤਰ੍ਹਾਂ ਦੇ ਕੁਦਰਤੀ ਉਪਾਅ ਦਸਦੇ ਹਨ ਜਿਸ ਵਿਚ ਇਕ ਹੈ ਪਨੀਰ ਦਾ ਫੁੱਲ। ਇਸ ਨੂੰ ਪਨੀਰ ਡੋਡਾ ਅਤੇ ਇੰਡੀਅਨ ਰੇਨੇਟ ਵੀ ਕਿਹਾ ਜਾਂਦਾ ਹੈ। ਪਨੀਰ ਦੇ ਫੁੱਲ ਭਾਰਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਧਰਤੀ ਦੇ ਹੀ ਪੈਦਾ ਹੁੰਦਾ ਹੈ। ਇਸ ਨੂੰ ਇਸ ਦੇ ਗੁਣਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਸ਼ੂਗਰ ਨਾਲ ਲੜਨ ਵਿਚ ਬੇਹੱਦ ਮਦਦਗਾਰ ਸਾਬਤ ਹੁੰਦੇ ਹਨ।
Cheese Flowers
ਪਨੀਰ ਦਾ ਫੁੱਲ ਕੀ ਹੈ?
ਪਨੀਰ ਦਾ ਫੁੱਲ ਸੋਲਾਨਸੇਆਏ ਪਰਵਾਰ ਦਾ ਇਕ ਫੁੱਲ ਹੈ ਜੋ ਕਿ ਮੁੱਖ ਰੂਪ ਤੋਂ ਭਾਰਤ ਵਿਚ ਪਾਇਆ ਜਾਂਦਾ ਹੈ। ਇਸ ਨੂੰ ਆਯੁਰਵੇਦਿਕ ਦਵਾਈਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਇਸ ਵਿਚ ਮਿਸ਼ਰਣਸ਼ੀਲ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਅਨਿੰਦਰਾ, ਘਬਰਾਹਟ ਅਤੇ ਸ਼ੂਗਰ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ। ਇਹ ਫੁੱਲ ਇੰਸੁਲਿਨ ਦੇ ਬਿਹਤਰ ਉਪਯੋਗ ਲਈ ਪੇਨਕ੍ਰਿਆਜ ਦੇ ਬੀਟਾ ਸੈੱਲ ਨੂੰ ਹੀਲ ਕਰਨ ਦਾ ਕੰਮ ਕਰਦਾ ਹੈ।
Cheese Flowers
ਜੇ ਘਟ ਮਾਤਰਾ ਵਿਚ ਹੀ ਸਹੀ ਤਰੀਕੇ ਨਾਲ ਰੋਜ਼ ਲਿਆ ਜਾਵੇ ਤਾਂ ਬਲੱਡ ਸ਼ੂਗਰ ਦਾ ਲੈਵਲ ਸੰਤੁਲਿਤ ਰਹਿ ਸਕਦਾ ਹੈ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਇਕ ਖ਼ੁਰਾਕ ਸ਼ੂਗਰ ਦੇ ਇਲਾਜ ਲਈ ਉੱਚਿਤ ਨਹੀਂ ਹੈ। ਇਸ ਲਈ ਬਿਸਕੁੱਟ, ਕੁਕੀ, ਬਰੈਡ ਅਤੇ ਹੋਰ ਪ੍ਰੋਸੈਸਡ ਫੂਡਸ ਤੋਂ ਕਿਨਾਰਾ ਕਰਨਾ ਹੋਵੇਗਾ। ਪੋਸ਼ਣ ਵਿਗਿਆਨੀ ਰਿਤੂ ਅਰੋੜਾ ਦਾ ਕਹਿਣ ਹੈ ਕਿ ਇਹ ਇਕ ਔਸ਼ਧੀ ਹੈ ਜਿਸ ਨੂੰ ਸ਼ੂਗਰ ਮੈਨੇਜਮੈਂਟ ਲਈ ਪ੍ਰਯੋਗ ਕੀਤਾ ਜਾਂਦਾ ਹੈ।
Diabetes
ਇਹ ਨਾ ਕੇਵਲ ਸਾਡੇ ਸ਼ਰੀਰ ਵਿਚ ਇੰਸੁਲਿਨ ਦੀ ਮਾਤਰਾ ਨੂੰ ਰੈਗੂਲੇਟ ਕਰਦੀ ਹੈ ਬਲਕਿ ਸਾਡੇ ਪੇਨਕ੍ਰਿਆਜ ਦੇ ਉਹਨਾਂ ਬੀਟਾ ਸੈਲਸ ਦੀ ਵੀ ਰਿਪੇਅਰ ਕਰਦੀ ਹੈ ਜੋ ਕਿ ਇੰਸੁਲਿਨ ਦੇ ਉਤਪਾਦ ਹੁੰਦੇ ਹਨ। ਸ਼ੂਗਰ ਵਿਚ ਪੇਨਕ੍ਰਿਅਟਿਕ ਆਈਲੈਟਸ ਵਿਚ ਮੌਜੂਦ ਬੀਟਾ ਸੈਲਸ ਦੇ ਡੈਮੇਜ ਹੋਣ ਕਾਰਨ ਸ਼ਰੀਰ ਇੰਸੁਲਿਨ ਦਾ ਉਤਪਾਦਨ ਕਰਨਾ ਬੰਦ ਕਰ ਦਿੰਦੀ ਹੈ।
ਅਜਿਹੇ ਵਿਚ ਸ਼ਰੀਰ ਨੂੰ ਇਸ ਕੰਮ ਲਈ ਇਕ ਬਾਹਰੀ ਸ੍ਰੋਤ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਸ੍ਰੋਤ ਦੀ ਕਮੀ ਪਨੀਰ ਦਾ ਫੁੱਲ ਹੀ ਪੂਰੀ ਕਰ ਸਕਦਾ ਹੈ। ਇਸ ਦਾ ਉਪਯੋਗ ਆਸਾਨ ਹੀ ਹੈ। 7 ਤੋਂ 10 ਪਨੀਰ ਦੇ ਫੁੱਲਾਂ ਨੂੰ ਪੂਰੀ ਰਾਤ ਪਾਣੀ ਵਿਚ ਰੱਖ ਦੇਣਾ ਚਾਹੀਦਾ ਹੈ। ਫਿਰ ਸਵੇਰੇ ਖਾਲੀ ਪੇਟ ਉਸ ਪਾਣੀ ਨੂੰ ਪੀ ਲੈਣਾ ਚਾਹੀਦਾ ਹੈ। ਸੰਤੁਲਿਤ ਖ਼ੁਰਾਕ ਅਤੇ ਪਨੀਰ ਦੇ ਫੁੱਲ ਦੀ ਮਦਦ ਨਾਲ ਨਿਸ਼ਚਿਤ ਤੌਰ ’ਤੇ ਇੰਸੁਲਿਨ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ।