
ਤੁਸੀਂ ਆਮ ਤੌਰ 'ਤੇ ਅਪਣੀ ਰਸੋਈ ਵਿਚ ਲਗਭਗ ਸਾਰੀਆਂ ਉਹ ਖਾਣੇ ਵਾਲੀਆਂ ਚੀਜ਼ਾਂ ਰੱਖਦੇ ਹੋ ਜਿੰਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਇੱਥੋ ਤੱਕ ਕਿ ਲੋਕ ਚਿਪਸ.....
ਤੁਸੀਂ ਆਮ ਤੌਰ 'ਤੇ ਅਪਣੀ ਰਸੋਈ ਵਿਚ ਲਗਭਗ ਸਾਰੀਆਂ ਉਹ ਖਾਣੇ ਵਾਲੀਆਂ ਚੀਜ਼ਾਂ ਰੱਖਦੇ ਹੋ ਜਿੰਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ। ਇੱਥੋ ਤੱਕ ਕਿ ਲੋਕ ਚਿਪਸ, ਨੂਡਲਸ, ਸਨੈਕਸ ਆਦਿ ਚੀਜ਼ਾਂ ਵੀ ਰੱਖਦੇ ਹਨ, ਜੋ ਕੇ ਤੁਹਾਡੀ ਸਿਹਤ ਨੂੰ ਕੋਈ ਫ਼ਾਇਦਾ ਨਹੀਂ ਕਰਦੇ। ਜਦੋਂ ਕਿ ਤੁਹਾਨੂੰ ਜ਼ਰੂਰਤ ਹੈ ਆਪਣੀ ਰਸੋਈ ਅਤੇ ਫਰਿੱਜ ਵਿਚ ਕੁੱਝ ਸਿਹਤ ਸੰਬੰਧੀ ਭੋਜਨ ਰੱਖਣ ਦੀ। ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਸੀਂ ਸਬ ਤੋਂ ਪਹਿਲਾ ਅਪਣੀ ਫਰਿੱਜ ਦੇ ਵੱਲ ਭੱਜਦੇ ਹੋ। ਜੇਕਰ ਤੁਸੀਂ ਆਪਣੇ ਫਰਿੱਜ ਵਿਚ ਹੈਲਦੀ ਖਾਣਾ ਰੱਖੋਗੇ ਤਾਂ ਨਿਸ਼ਚਿਤ ਤੌਰ ਤੇ ਤੁਸੀਂ ਉਹੀ ਖਾਣਾ ਖਾਉਗੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਪਣੇ ਫਰਿੱਜ ਵਿਚ ਕੀ ਕੁੱਝ ਰੱਖੋ।
eggਅੰਡੇ - ਸਵੇਰੇ ਦੇ ਨਾਸ਼ਤੇ ਵਿਚ ਅੰਡੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਈਂ ਕੇ ਇਸ ਨਾਲ ਦੁਪਹਿਰ ਤੱਕ ਭੁੱਖ ਨਹੀਂ ਲਗਦੀ। ਇਕ ਅੰਡੇ ਵਿਚ ਕੇਵਲ 70 ਕੈਲੋਰੀ ਹੁੰਦੀ ਹੈ। ਤੁਸੀਂ ਅੰਡੇ ਉਬਾਲ ਕੇ ਇਸ ਨੂੰ ਫਰਿਜ ਵਿਚ ਵੀ ਰੱਖ ਸੱਕਦੇ ਹੋ। ਇਸ ਨੂੰ ਫ਼ਲ ਅਤੇ ਪਨੀਰ ਦੇ ਨਾਲ ਖਾ ਸਕਦੇ ਹੋ। ਆਂਡੇ ਦੇ ਨਾਲ ਤੁਸੀਂ ਤਲੀ ਹੋਈ ਸਬਜ਼ੀਆਂ ਵੀ ਲੈ ਸਕਦੇ ਹੋ।
curdਦਹੀ- 150 ਗ੍ਰਾਮ ਦਹੀ ਵਿਚ ਕੇਵਲ 100 ਕੈਲੋਰੀ ਹੁੰਦੀ ਹੈ। ਇਹ ਪ੍ਰੋਟੀਨ ਅਤੇ ਕਈ ਪੋਸ਼ਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਕਾਫ਼ੀ ਸਮੇਂ ਤੱਕ ਭੁੱਖ ਨਹੀਂ ਲੱਗੇਗੀ। ਇਸ ਨੂੰ ਤੁਸੀਂ ਲੱਸੀ ਜਾਂ ਆਈਸਕਰੀਮ ਦੇ ਤੌਰ 'ਤੇ ਵੀ ਖਾ ਸਕਦੇ ਹੋ। ਦਹੀ ਵਿਚ ਬਲੂਬੇਰੀ ਜਾਂ ਸਟ੍ਰਾਬੇਰੀ ਜਿਵੇਂ ਕੁੱਝ ਫਲ ਮਿਲਾ ਕੇ ਇਕ ਸਵਾਦਿਸ਼ਟ ਅਤੇ ਤੰਦੁਰੁਸਤ ਮਠਿਆਈ ਦਾ ਆਨੰਦ ਵੀ ਲੈ ਸਕਦੇ ਹੋ।
sproutsਸਪ੍ਰਾਉਟਸ- ਸਪ੍ਰਾਉਟਸ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇਹ ਨਾਸ਼ਤੇ ਜਾਂ ਰਾਤ ਦੇ ਖਾਣ ਲਈ ਹੋ ਸਕਦਾ ਹੈ। ਇਸ ਨੂੰ ਤੁਸੀਂ ਫਰੈ ਸਾਲਸਾ ਦੇ ਨਾਲ ਜਾਂ ਸਲਾਦ ਦੇ ਤੌਰ 'ਤੇ ਖਾ ਸਕਦੇ ਹੋ। ਤੁਸੀਂ ਲੰਬੇ ਸਮੇਂ ਤੱਕ ਭੁੱਖ ਮਹਿਸੂਸ ਨਹੀਂ ਕਰੋਗੇ।
Sabji ka Shorbaਸਬਜ਼ੀ ਦਾ ਸ਼ੋਰਬਾ - ਤੁਸੀਂ ਜਾਂ ਤਾਂ ਸਬਜ਼ੀ ਸ਼ੋਰਬਾ ਖਰੀਦ ਸਕਦੇ ਹੋ ਜਾਂ ਕੁੱਝ ਬਣਾ ਸਕਦੇ ਹੋ। ਇਸ ਨੂੰ ਅਪਣੇ ਫਰਿੱਜ ਵਿਚ ਰੱਖੋ ਅਤੇ ਸੂਪ ਜਾਂ ਸਟੂਜ ਤਿਆਰ ਕਰਨ ਲਈ ਇਸ ਦਾ ਇਸਤੇਮਾਲ ਕਰੋ। ਸਬਜ਼ੀਆਂ ਨੂੰ ਚਾਵਲ ਅਤੇ ਚਿਕਨ ਦੇ ਨਾਲ ਖਾ ਸਕਦੇ ਹਾਂ। ਬਾਜ਼ਾਰ ਤੋਂ ਸ਼ੋਰਬਾ ਖਰੀਦਦੇ ਸਮੇਂ, ਸਮੱਗਰੀ ਨੂੰ ਜ਼ਰੂਰ ਧਿਆਨ ਵਿਚ ਰੱਖੋ।