
ਕੋਰੋਨਾ ਮਹਾਂਮਾਰੀ ਕਾਰਨ ਸਕੂਲ ਕਾਲਜ ਬੰਦ ਹਨ ਅਜਿਹੀ ਸਥਿਤੀ ਵਿੱਚ ਬੱਚੇ ਘਰ ਹਨ......
ਕੋਰੋਨਾ ਮਹਾਂਮਾਰੀ ਕਾਰਨ ਸਕੂਲ ਕਾਲਜ ਬੰਦ ਹਨ ਅਜਿਹੀ ਸਥਿਤੀ ਵਿੱਚ ਬੱਚੇ ਘਰ ਹਨ ਅਤੇ ਹਰ ਰੋਜ਼ ਕੁਝ ਨਾ ਕੁਝ ਵੱਖਰਾ ਖਾਣ ਦੀ ਫਰਮਾਇਸ਼ ਕਰਦੇ ਹਨ ਅਜਿਹੇ ਵਿੱਚ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਨਾਰੀਅਲ ਦੇ ਲੱਡੂ ਬਣਾ ਕੇ ਖਵਾ ਸਕਦੀਆਂ ਹਨ। ਇਸਨੂੰ ਬਣਾਉਣਾ ਬਹੁਤ ਹੀ ਅਸਾਨ ਹੈ। ਆਓ ਤੁਹਾਨੂੰ ਦੱਸਦੇ ਹਾਂ ਨਾਰੀਅਲ ਦੇ ਲੱਡੂ ਬਣਾਉਣ ਦੀ ਵਿਧੀ................
coconut
ਸਮੱਗਰੀ
ਚਿੱਟੇ ਤਿਲ ਦੇ ਬੀਜ - 2 ਕੱਪ
ਨਾਰਿਅਲ - 1 ਕੱਪ ਕੱਦੂ ਕਸ਼ ਕੀਤਾ ਹੋਇਆ
ਖਜੂਰ- 1-1 / 2 ਕੱਪ (ਕੱਟਿਆ ਹੋਇਆ)
coconut
ਵਿਧੀ ਇਕ ਕੜਾਹੀ ਵਿਚ ਤਿਲ ਪਾਓ ਅਤੇ ਇਸ ਨੂੰ 2 ਮਿੰਟ ਲਈ ਫਰਾਈ ਕਰੋ ਜਦੋਂ ਤਕ ਇਹ ਹਲਕਾ ਭੂਰਾ ਨਾ ਹੋ ਜਾਵੇ ਅਤੇ ਇਸ ਨੂੰ ਵੱਖਰੇ ਤੌਰ 'ਤੇ ਬਾਹਰ ਕੱਢ ਲਵੋ। ਹੁਣ ਇਸ ਨੂੰ ਮਿਕਸੀ ਵਿੱਚ ਪਾ ਕੇ ਹਲਕਾ ਜਿਹਾ ਪੀਸ ਲਓ। ਹੁਣ ਕੜਾਹੀ 'ਚ ਨਾਰਿਅਲ ਮਿਲਾਓ ਅਤੇ ਇਸਨੂੰ ਭੁੰਨ ਲਵੋ।
coconut
ਇੱਕ ਕਟੋਰੇ ਵਿੱਚ ਨਾਰੀਅਲ, ਤਿਲ ਅਤੇ ਖਜੂਰ ਨੂੰ ਮਿਲਾਓ ਅਤੇ ਮਿਕਸ ਕਰੋ। ਤਿਆਰ ਕੀਤੇ ਮਿਸ਼ਰਣ ਨੂੰ ਇੱਕ ਗੋਲ ਸ਼ਕਲ ਦੇ ਕੇ ਲੱਡੂ ਬਣਾਉ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਰੇ ਲੱਡੂਆਂ ਦੇ ਉੱਪਰ ਨਾਰੀਅਲ ਭੂਰਾ ਵੀ ਲਗਾ ਸਕਦੇ ਹੋ। ਲਉ ਜੀ ਆਪਣੇ ਨਾਰੀਅਲ ਤਿਲ ਦੇ ਲੱਡੂ ਤਿਆਰ ਹਨ।