Advertisement
  ਜੀਵਨ ਜਾਚ   ਖਾਣ-ਪੀਣ  22 Aug 2020  ਘਰ ਦੀ ਰਸੋਈ ਵਿਚ ਅਸਾਨੀ ਨਾਲ ਬਣਾਓ ਮਿਲਕ ਕੇਕ

ਘਰ ਦੀ ਰਸੋਈ ਵਿਚ ਅਸਾਨੀ ਨਾਲ ਬਣਾਓ ਮਿਲਕ ਕੇਕ

ਸਪੋਕਸਮੈਨ ਸਮਾਚਾਰ ਸੇਵਾ
Published Aug 22, 2020, 6:51 pm IST
Updated Aug 22, 2020, 6:51 pm IST
ਮਠਿਆਈ ਦੀ ਗੱਲ ਕੀਤੀ ਜਾਵੇ ਅਤੇ ਮਿਲਕ ਕੇਕ ਦਾ ਨਾਮ ਮੂੰਹ ‘ਤੇ ਨਾ ਆਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ।
Milk Cake
 Milk Cake

ਚੰਡੀਗੜ੍ਹ: ਮਠਿਆਈ ਦੀ ਗੱਲ ਕੀਤੀ ਜਾਵੇ ਅਤੇ ਮਿਲਕ ਕੇਕ ਦਾ ਨਾਮ ਮੂੰਹ ‘ਤੇ ਨਾ ਆਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਵਿਚੋਂ ਇਕ ਹੈ ਮਿਲਕ ਕੇਕ। ਇਸ ਮਠਿਆਈ ਨੂੰ ਤੁਸੀ ਘਰ ਵਿਚ ਵੀ ਬੜੀ ਅਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਮਿਲਕ ਕੇਕ ਬਣਾਉਣ ਦਾ ਅਸਾਨ ਤਰੀਕਾ।

Milk CakeMilk Cake

ਸਮੱਗਰੀ : 3 ਲੀਟਰ ਦੁੱਧ, 2 ਟੇਬਲ ਸਪੂਨ ਨਿੰਬੂ ਦਾ ਰਸ, 1 ਟੀ ਸਪੂਨ ਹਰੀ ਇਲਾਚੀ, 1 ਟੇਬਲ ਸਪੂਨ ਦੇਸੀ ਘਿਓ, 250 ਗ੍ਰਾਮ ਚੀਨੀ,  ਤੇਲ, ਬਦਾਮ (ਗਾਰਨਿਸ਼ਿੰਗ ਦੇ ਲਈ)। 

Milk CakeMilk Cake

ਢੰਗ : ਇਕ ਭਾਰੀ ਕੜਾਹੀ ਵਿਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿਚ 2 ਟੇਬਲ ਸਪੂਨ ਨਿੰਬੂ ਦਾ ਰਸ ਪਾਕੇ ਉਦੋਂ ਤੱਕ ਹਿਲਾਓ, ਜਦੋਂ ਤੱਕ ਦੁੱਧ ਫਟਣਾ ਸ਼ੁਰੂ ਨਹੀਂ ਹੋ ਜਾਂਦਾ। ਫਿਰ ਇਸ ਵਿਚ 1 ਟੀ ਸਪੂਨ ਹਰੀ ਇਲਾਇਚੀ, 1 ਟੇਬਲ ਸਪੂਨ ਦੇਸੀ ਘਿਓ ਅਤੇ 250 ਗ੍ਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਪਕਾਓ।

Milk CakeMilk Cake

ਜਦੋਂ ਤੱਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰੀਆਂ ਨੂੰ ਛੱਡਣ ਨਾ ਲੱਗੇ, ਇਸ ਨੂੰ ਪਕਾਉਂਦੇ ਰਹੋ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟਰੇ ਵਿਚ ਕੱਢ ਕੇ ਉਤੇ ਬਦਾਮ ਨਾਲ ਗਾਰਨਿਸ਼ ਕਰੋ। ਸਾਰੀ ਰਾਤ ਲਈ ਢੱਕ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪੀਸ ਵਿਚ ਕੱਟ ਕੇ ਸਰਵ ਕਰੋ ਤੇ ਪਰਿਵਾਰ ਨਾਲ ਸਾਂਝਾ ਕਰੋ।

Advertisement
Advertisement

 

Advertisement
Advertisement