Raw Mango Pickle : ਘਰ ਦੀ ਰਸੋਈ ’ਚ ਬਣਾਉ ਕੱਚੇ ਅੰਬ ਦਾ ਚਟਪਟਾ ਆਚਾਰ
Raw Mango Pickle : ਅਚਾਰ ਬਣਾਉਣ ਲਈ ਲੋੜੀਂਦੇ ਸਮੱਗਰੀ : ਕੱਚਾ ਅੰਬ-1 ਕਿਲੋ, ਖੰਡ-500 ਗ੍ਰਾਮ, ਸੁੱਕਾ ਮਸਾਲਾ-ਜ਼ਰੂਰਤ ਅਨੁਸਾਰ, ਮੇਥੀ ਦੇ ਬੀਜ - 3 ਚਮਚ, ਜ਼ੀਰਾ ਪਾਊਡਰ-3 ਵੱਡੇ ਚਮਚ, ਲੂਣ-ਸਵਾਦ ਅਨੁਸਾਰ, ਕਾਲਾ ਲੂਣ - 1/4 ਵੱਡਾ, ਲਾਲ ਮਿਰਚ ਪਾਊਡਰ- 1/4 ਵੱਡਾ, ਕਾਲੀ ਮਿਰਚ ਪਾਊਡਰ-1/4 ਵੱਡਾ,ਹੀਂਗ-1/4 ਵੱਡਾ ਚਮਚਾ, ਹਲਦੀ-1/4 ਚਮਚ, ਖਾਣਾ ਪਕਾਉਣ ਦਾ ਤੇਲ - 1 ਚਮਚ
ਬਣਾਉਣ ਦੀ ਵਿਧੀ: ਸੁੱਕੇ ਮਸਾਲਿਆਂ ਨੂੰ ਗਰਮ ਫ਼ਰਾਈਪੈਨ ਵਿਚ ਭੁੰਨੋ ਅਤੇ ਇਸ ਨੂੰ ਪੀਸ ਲਉ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ, ਮੇਥੀ ਦੇ ਬੀਜ, ਹੀਂਗ ਅਤੇ ਹਲਦੀ ਪਾਊਡਰ ਮਿਲਾਉ ਅਤੇ ਇਸ ਨੂੰ ਘੱਟ ਸੇਕ ’ਤੇ 15 ਸੈਕਿੰਡ ਲਈ ਫ਼ਰਾਈ ਕਰੋ। ਇਸ ਤੋਂ ਬਾਅਦ ਕੱਟੇ ਹੋਏ ਕੱਚੇ ਅੰਬਾਂ ਨੂੰ ਟੁਕੜਿਆਂ ਵਿਚ ਪਾਉ ਅਤੇ ਘੱਟ ਸੇਕ ’ਤੇ ਪਕਾਉ। ਤਿਆਰ ਹੋਣ ਲਈ ਪਾਣੀ ਅਤੇ ਚੀਨੀ ਦਾ ਘੋਲ ਇਕ ਵਖਰੇ ਭਾਂਡੇ ਵਿਚ ਪਾਉ। ਜਦੋਂ ਅੰਬ ਨਰਮ ਹੋ ਜਾਵੇ ਤਾਂ ਇਸ ਵਿਚ ਸੁੱਕੇ ਮਸਾਲੇ ਪਾਉ। ਮਸਾਲੇ ਪਾਉਣ ਤੋਂ ਬਾਅਦ, 5-10 ਮਿੰਟ ਲਈ ਪਕਾਉ ਅਤੇ ਫਿਰ ਇਸ ਵਿਚ ਚੀਨੀ ਦਾ ਘੋਲ ਪਾਉ। ਹੁਣ ਸੱਭ ਨੂੰ ਪਕਾਉ ਜਦੋਂ ਤਕ ਉਹ ਸੁਨਹਿਰੀ ਰੰਗ ਦੇ ਨਾ ਹੋ ਜਾਵੇ। ਤੁਹਾਡਾ ਅੰਬ ਦਾ ਅਚਾਰ ਤਿਆਰ ਹੈ। ਇਸ ਨੂੰ ਗਰਮੀਆਂ ਵਿਚ ਨਮਕੀਨ ਪਰੌਠਿਆਂ ਨਾਲ ਖਾਉ।
(For more news apart from Make raw mango pickle at home News in Punjabi, stay tuned to Rozana Spokesman)