ਘਰ ਦੀ ਰਸੋਈ ਵਿਚ : ਪਨੀਰ ਚੀਜ਼ ਟੋਸਟ
Published : Jan 10, 2019, 3:10 pm IST
Updated : Jan 10, 2019, 3:10 pm IST
SHARE ARTICLE
Paneer Cheese Toast
Paneer Cheese Toast

ਨਾਸ਼ਤੇ ਵਿਚ ਜ਼ਿਆਦਾਤਰ ਲੋਕ ਟੋਸਟ ਖਾਣਾ ਪਸੰਦ ਕਰਦੇ ਹਨ। ਟੋਸਟ ਖਾਣ ਨਾਲ ਜਲਦੀ ਭੁੱਖ ਵੀ ਨਹੀਂ ਲੱਗਦੀ ਅਤੇ ਨਾਲ ਹੀ ਇਹ ਹੈਲਦੀ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ...

ਨਾਸ਼ਤੇ ਵਿਚ ਜ਼ਿਆਦਾਤਰ ਲੋਕ ਟੋਸਟ ਖਾਣਾ ਪਸੰਦ ਕਰਦੇ ਹਨ। ਟੋਸਟ ਖਾਣ ਨਾਲ ਜਲਦੀ ਭੁੱਖ ਵੀ ਨਹੀਂ ਲੱਗਦੀ ਅਤੇ ਨਾਲ ਹੀ ਇਹ ਹੈਲਦੀ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪਨੀਰ ਚੀਜ਼ ਟੋਸਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…

ToastToast

ਸਮੱਗਰੀ - 1 1/2 ਚਮਚ ਤੇਲ, 1/2 ਚਮਚ ਜੀਰਾ, 90 ਗ੍ਰਾਮ ਪਿਆਜ਼, 1 ਚਮਚ ਅਦਰਕ ਦਾ ਪੇਸਟ, 90 ਗ੍ਰਾਮ ਟਮਾਟਰ, 1/4 ਚਮਚ ਹਲਦੀ, 1/2 ਚਮਚ ਨਮਕ, 1/2 ਚਮਚ, ਲਾਲ ਮਿਰਚ ਪਾਊਡਰ, 1/2 ਚਮਚ ਗਰਮ ਮਸਾਲਾ, 170 ਗ੍ਰਾਮ ਪਨੀਰ, 1/2 ਮੇਥੀ, 1 1/2 ਚਮਚ ਧਨੀਆ, ਬਰੈੱਡ ਸਲਾਈਸ, ਰੈੱਡ ਚਿਲੀ ਫਲੇਕਸ

ToastToast

ਵਿਧੀ :- ਇਕ ਪੈਨ ਵਿਚ ਤੇਲ ਗਰਮ ਕਰਕੇ ਜੀਰਾ ਅਤੇ ਪਿਆਜ ਪਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਫਿਰ ਇਸ ਵਿਚ ਹਰੀ ਮਿਰਚ ਅਤੇ ਅਦਰਕ ਦੀ ਪੇਸਟ ਪਾ ਕੇ 4-5 ਮਿੰਟ ਲਈ ਭੁੰਨ ਲਓ। ਫਿਰ ਇਸ ਵਿਚ ਪਿਆਜ, ਟਮਾਟਰ, ਹਲਦੀ,ਨਮਕ, ਗਰਮ ਮਸਾਲਾ ਅਤੇ ਲਾਲ ਮਿਰਚ ਪਾ ਕੇ ਮਿਲਾ ਲਓ।

ToastToast

ਇਸ ਤੋਂ ਬਾਅਦ ਇਸ ਵਿਚ ਪਨੀਰ, ਮੇਥੀ ਅਤੇ ਧਨੀਆਂ ਪਾ ਕੇ ਭੁੰਨ ਲਓ। ਫਿਰ ਇਕ ਬਰੈੱਡ ਸਲਾਇਸ ਲਓ ਅਤੇ ਉਸ ‘ਤੇ ਪਨੀਰ ਦੀ ਭੂਰਜੀ ਅਤੇ ਰੈੱਡ ਚਿਲੀ ਫਲੈਕਸ ਪਾਓ। ਓਵਨ ਨੂੰ 330 ਡਿਗਰੀ ਐੱਫ/170 ਡਿਗਰੀ ਦੇ ਤਾਪਮਾਨ ‘ਤੇ ਪ੍ਰੀਹੀਟ ਕਰਕੇ ਬ੍ਰੈਡ ਸਲਾਇਸ ਨੂੰ 7-10 ਮਿੰਟ ਲਈ ਬੇਕ ਕਰੋ। ਪਨੀਰ ਚੀਜ਼ ਟੋਸਟ ਤਿਆਰ ਹੈ। ਇਸ ਨੂੰ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement