
ਨਿੰਬੂ ਵਿਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ।
ਚੰਡੀਗੜ੍ਹ: ਤਾਲਾਬੰਦੀ ਲੱਗਣ ਕਾਰਨ ਸਾਰੇ ਲੋਕ ਘਰਾਂ ਵਿਚ ਬੰਦ ਹਨ। ਸਾਰਾ ਦਿਨ ਘਰ ਰਹਿਣਾ ਵੀ ਭੁੱਖ ਦਾ ਕਾਰਨ ਬਣਦਾ ਹੈ। ਅਜਿਹੀ ਸਥਿਤੀ ਵਿੱਚ ਘਰ ਵਿੱਚ ਸਿਹਤਮੰਦ ਮਸਾਲਾ ਪੋਹਾ ਬਣਾਉਣ ਦੀ ਕੋਸ਼ਿਸ਼ ਕਰੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ...
Poha
ਸਮੱਗਰੀ
ਪੋਹਾ - 1 ਕੱਪ,ਪਿਆਜ਼ - 1/4 ਕੱਪ (ਬਾਰੀਕ ਕੱਟਿਆ ਹੋਇਆ),ਮਟਰ - 1/4 ਕੱਪ,ਧਨੀਆ - 1/2 ਕਟੋਰਾ ਬਾਰੀਕ ਕੱਟਿਆ ਹੋਇਆ, ਸੇਬ - 1/4 ਕੱਪ,ਅਨਾਰ ਦੇ ਦਾਨੇ - 1/4 ਕੱਪ,ਕਰੀ ਪੱਤੇ - 10-12 ਪੱਤੇ,ਜੀਰਾ ਪਾਊਡਰ - 1 ਚੱਮਚ,ਧਨੀਆ ਪਾਊਡਰ - 1 ਚੱਮਚ,ਲਾਲ ਮਿਰਚ ਪਾਊਡਰ - 1/2 ਚੱਮਚ,ਹਲਦੀ ਪਾਊਡਰ - 1/2 ਚੱਮਚ,ਨਿੰਬੂ - 1/2,ਰਾਈ - 1/2 ਚੱਮਚ,ਜੀਰਾ - 1/4 ਚੱਮਚ,ਤੇਲ - ਲੋੜ ਅਨੁਸਾਰ, ਲੂਣ - ਸੁਆਦ ਅਨੁਸਾਰ
Kaju poha
ਵਿਧੀ ਸਭ ਤੋਂ ਪਹਿਲਾਂ ਪੋਹਾ ਨੂੰ ਧੋ ਕੇ ਇੱਕ ਛਾਣਨੀ ਵਿੱਚ ਪਾ ਕੇ ਸੁੱਕਾ ਲਵੋ। ਹੁਣ ਗੈਸ 'ਤੇ ਇੱਕ ਕੜਾਹੀ ਰੱਖੋ ਤੇ ਇਸ ਵਿੱਚ ਤੇਲ ਗਰਮ ਕਰੋ। ਜੀਰਾ ਪਾ ਕੇ ਫਰਾਈ ਕਰੋ। ਹੁਣ ਪਿਆਜ਼ ਮਿਲਾਓ ਕੇ ਇਸਨੂੰ ਪਕਾਓ
PHOTO
ਇਸ ਤੋਂ ਬਾਅਦ ਕਰੀ ਪੱਤੇ ਅਤੇ ਮਟਰ ਪਾਓ ਅਤੇ ਕੁਝ ਦੇਰ ਲਈ ਪਕਾਉ। ਹੁਣ ਹਲਦੀ, ਲਾਲ ਮਿਰਚ, ਧਨੀਆ ਅਤੇ ਜੀਰਾ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।
photo
ਜਦੋਂ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ, ਪੋਹਾ ਪਾਓ ਅਤੇ ਮਿਕਸ ਕਰੋ। 2 ਮਿੰਟ ਲਈ ਪਕਾਓ । ਹੁਣ ਇਸ ਵਿਚ ਨਿੰਬੂ ਦਾ ਰਸ ਅਤੇ ਕੱਟਿਆ ਧਨੀਆ ਪਾਓ ਅਤੇ 1 ਮਿੰਟ ਲਈ ਢੱਕ ਕੇ ਰੱਖੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।