
ਭਾਰਤੀ ਖਾਣੇ ਅਤੇ ਅਚਾਰ ਨੂੰ ਵੱਖ ਕਰਨਾ ਥੋੜ੍ਹਾ ਮੁਸ਼ਕਲ ਹੈ। ਜ਼ਿਆਦਾਤਰ ਭਾਰਤੀ ਘਰਾਂ ਦਾ ਅਟੁੱਟ ਹਿੱਸਾ ਹੈ ਅਚਾਰ ਅਤੇ ਬਹੁਤ ਸਾਰੇ ਲੋਕ ਹਰ ਦਿਨ ਅਚਾਰ ਖਾਂਦੇ ਹਨ।
ਭਾਰਤੀ ਖਾਣੇ ਅਤੇ ਅਚਾਰ ਨੂੰ ਵੱਖ ਕਰਨਾ ਥੋੜ੍ਹਾ ਮੁਸ਼ਕਲ ਹੈ। ਜ਼ਿਆਦਾਤਰ ਭਾਰਤੀ ਘਰਾਂ ਦਾ ਅਟੁੱਟ ਹਿੱਸਾ ਹੈ ਅਚਾਰ ਅਤੇ ਬਹੁਤ ਸਾਰੇ ਲੋਕ ਹਰ ਦਿਨ ਅਚਾਰ ਖਾਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕੀ ਹਰ ਦਿਨ ਅਚਾਰ ਖਾਣਾ ਸਿਹਤ ਲਈ ਵਧੀਆ ਹੈ ਜਾਂ ਨਹੀਂ ?
pickle
ਜਦੋਂ ਘਰ 'ਚ ਅਚਾਰ ਬਣਾਇਆ ਜਾਂਦਾ ਹੈ ਤਾਂ ਅਚਾਰ ਦੀ ਸਾਰੀ ਸਮੱਗਰੀ ਨੂੰ ਲੂਣ ਨਾਲ ਫਰਮੈਂਟ ਕੀਤਾ ਜਾਂਦਾ ਹੈ (ਖ਼ਮੀਰ ਚੁੱਕਣਾ) ਜਿਸ ਨਾਲ ਪ੍ਰੋਬਾਇਆਟਿਕ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦਾ ਪਾਚਣ ਤੰਤਰ ਬਿਹਤਰ ਹੁੰਦਾ ਹੈ।
pickle
ਸਬਜ਼ੀਆਂ ਦੀ ਸੰਭਾਲ ਕਰ ਕੇ ਅਚਾਰ ਤਿਆਰ ਕੀਤਾ ਜਾਂਦਾ ਹੈ ਜਿਸ ਵਜ੍ਹਾ ਨਾਲ ਸਬਜ਼ੀਆਂ 'ਚ ਮੌਜੂਦ ਐਂਟੀਆਕਸਿਡੈਂਟਸ ਵੀ ਅਛੂਤੇ ਰਹਿੰਦੇ ਹਨ ਅਤੇ ਬਾਅਦ 'ਚ ਇਹੀ ਐਂਟੀਆਕਸਿਡੈਂਟਸ ਸਰੀਰ 'ਚ ਮੌਜੂਦ ਫ਼ਰੀ ਰੈਡਿਕਲਸ ਨਾਲ ਲੜ ਕੇ ਸਰੀਰ ਨੂੰ ਐਲਰਜੀ ਅਤੇ ਬੀਮਾਰੀਆਂ ਤੋਂ ਬਚਾਉਂਦੇ ਹਨ।
pickle
ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਚਾਰ ਦਾ ਨੇਮੀ ਰੂਪ ਨਾਲ ਸੇਵਨ ਕਰਨ ਤੋਂ ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਨਾਲ ਹੀ ਸਰੀਰ ਦਾ ਕੇਂਦਰੀ ਨਸ ਪ੍ਰਣਾਲੀ ਵੀ ਨਿਅੰਤਰਤ ਹੁੰਦੀ ਹੈ ਜਿਸ ਨਾਲ ਮੂਡ ਸਵਿੰਗ ਅਤੇ ਐਂਗਜ਼ਾਇਟੀ ਵਰਗੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
pickle
ਘਰ 'ਤੇ ਜਿਸ ਤਰ੍ਹਾਂ ਨਾਲ ਅਚਾਰ ਬਣਾਇਆ ਜਾਂਦਾ ਹੈ ਉਸ ਅਚਾਰ 'ਚ ਵਿਟਮਿਨ ਅਤੇ ਮਿਨਰਲਜ਼ ਵੀ ਪਾਇਆ ਜਾਂਦਾ ਹੈ। ਅਜਿਹਾ ਇਸਲਈ ਵੀ ਹੁੰਦਾ ਹੈ ਕਿ ਕਿਉਂਕਿ ਅਚਾਰ ਦੀ ਬਰਨੀ ਨੂੰ ਸਿੱਧੇ ਸੂਰਜ ਦੀ ਰੋਸ਼ਨੀ ਮਿਲਦੀ ਹੈ।
pickle
ਅਚਾਰ ਨੂੰ ਜਲਦੀ ਖ਼ਰਾਬ ਹੋਣ ਤੋਂ ਬਚਾਉਣ ਲਈ ਇਸਤੇਮਾਲ ਹੋਣ ਵਾਲੇ ਵਿਨੇਗਰ 'ਚ ਐਸਿਟਿਕ ਐਸਿਡ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਹੀਮੋਗਲੋਬਿਨ ਲੈਵਲ ਨੂੰ ਬਿਹਤਰ ਕਰ ਸੂਗਰ ਨੂੰ ਨਿਅੰਤਰਤ ਕਰਨ 'ਚ ਮਦਦ ਕਰਦਾ ਹੈ।
pickle
ਅਚਾਰ ਦੀ ਕੁੱਝ ਕਿਸਮ ਅਜਿਹੀ ਵੀ ਹੈ ਜੋ ਲਿਵਰ ਲਈ ਚੰਗੀ ਮੰਨੀ ਜਾਂਦੀ ਹੈ। ਸਿਹਤ ਮਾਹਰਾਂ ਦੀਆਂ ਮੰਨੀਏ ਤਾਂ ਨੀਂਬੂ ਅਤੇ ਔਲੇ ਤੋਂ ਤਿਆਰ ਹੋਣ ਵਾਲੇ ਅਚਾਰ 'ਚ ਐਂਟੀਥੈਪੈਟੋਟਾਕਸਿਟੀ ਪ੍ਰਾਪਰਟੀ ਪਾਈ ਜਾਂਦੀ ਹੈ ਜੋ ਲਿਵਰ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।