
ਭਾਰਤੀ ਖਾਣਾ ਕਾਫ਼ੀ ਮਸਾਲੇਦਾਰ ਅਤੇ ਚਟਪਟਾ ਹੁੰਦਾ ਹੈ। ਖਾਣੇ ਨਾਲ ਪਰੋਸੇ ਜਾਣ ਵਾਲੀ ਚਟਨੀ ਅਤੇ ਅਚਾਰ ਆਦਿ ਪਕਵਾਰ ਇਸ ਨੂੰ ਹੋਰ ਵੀ ਖ਼ਾਸ ਬਣਾ ਦਿੰਦੇ ਹਨ।
ਭਰਤੀ ਖਾਣੇ ਨੂੰ ਉਸ ਦੇ ਸੁਆਦ ਦੇ ਕਾਰਨ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਭਾਰਤੀ ਖਾਣਾ ਕਾਫ਼ੀ ਮਸਾਲੇਦਾਰ ਅਤੇ ਚਟਪਟਾ ਹੁੰਦਾ ਹੈ। ਖਾਣੇ ਨਾਲ ਪਰੋਸੇ ਜਾਣ ਵਾਲੀ ਚਟਨੀ ਅਤੇ ਅਚਾਰ ਆਦਿ ਪਕਵਾਰ ਇਸ ਨੂੰ ਹੋਰ ਵੀ ਖ਼ਾਸ ਬਣਾ ਦਿੰਦੇ ਹਨ। ਗਰਮੀ ਦੇ ਮੌਸਮ ਵਿਚ ਜ਼ਿਆਦਾਤਰ ਭਾਰਤੀ ਲੋਕ ਅਚਾਰ ਬਣਾ ਕੇ ਪੂਰੇ ਸਾਲ ਤੱਕ ਇਸ ਦਾ ਅਨੰਦ ਮਾਣਦੇ ਹਨ।
Mango Pickle
ਆਮ ਤੌਰ ‘ਤੇ ਅਚਾਰ ਨੂੰ ਸਾਰਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਅਚਾਰ ਦਾ ਸੁਆਦ ਉਸ ਵਿਚ ਪਾਏ ਜਾਣ ਵਾਲੇ ਮਸਾਲਿਆਂ ਨਾਲ ਸੁਆਦ ਬਣਦਾ ਹੈ। ਅਚਾਰ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਉਸ ਵਿਚ ਸਹੀ ਢੰਗ ਅਤੇ ਤਕਨੀਕ ਨਾਲ ਮਸਾਲੇ ਪਾਉਣੇ ਚਾਹੀਦੇ ਹਨ। ਅਚਾਰ ਬਣਾਉਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ:
-ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਬਰਤਨ ਵਿਚ ਅਚਾਰ ਪਾਉਣਾ ਹੋਵੇ ਉਹ ਬਰਤਨ ਬਿਲਕੁਲ ਸੁੱਕਾ ਹੋਵੇ।
-ਅਚਾਰ ਵਿਚ ਵਰਤੇ ਜਾਣ ਵਾਲੇ ਤੇਲ ਨੂੰ ਗਰਮ ਨਹੀਂ ਕਰਨਾ ਚਾਹੀਦਾ।
- ਅਚਾਰ ਲਈ ਵਰਤੇ ਜਾਣ ਵਾਲੇ ਮਸਾਲਿਆਂ ਨੂੰ ਘਰ ਵਿਚ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ।
- ਅਚਾਰ ਬਣਾਉਣ ਤੋਂ ਬਾਅਦ ਉਸ ਨੂੰ ਧੁੱਪ ਲਗਾਉਣੀ ਚਾਹੀਦੀ ਹੈ।