
ਪਹਿਲਾਂ ਇਕ ਵੱਡੀ ਕਹਾੜੀ ਵਿਚ ਦੁੱਧ ਪਾ ਕੇ ਅੱਗ 'ਤੇ ਰੱਖ ਕੇ ਉਬਾਲ ਲਉ। ਜਦੋਂ ਦੁੱਧ ਉਬਲਣ ਲੱਗੇ ਤਾਂ ਉਸ ਵਿਚ ਖੋਆ ਪਾ ਦਿਉ। ...
ਸਮੱਗਰੀ: ਦੁੱਧ 1 ਲੀਟਰ, ਤਾਜ਼ਾ ਕਰੀਮ 400 ਮਿ.ਲੀ., ਛੋਟੀ ਇਲੈਚੀ 15, ਪਿਸਤਾ ਕਟਿਆ ਹੋਇਆ 2 ਵੱਡੇ ਚਮਚ, ਚਿਰੋਂਜੀ 2 ਵੱਡੇ ਚਮਚ, ਖੋਆ 200 ਗ੍ਰਾਮ, ਖੰਡ 400 ਗ੍ਰਾਮ, ਬਦਾਮ ਕੱਟੇ ਹੋਏ 2 ਵੱਡੇ ਚਮਚ, ਖਰਬੂਜ਼ੇ ਦੇ ਬੀਜ 2 ਛੋਟੇ ਚਮਚ
Ice cream
ਵਿਧੀ: ਪਹਿਲਾਂ ਇਕ ਵੱਡੀ ਕਹਾੜੀ ਵਿਚ ਦੁੱਧ ਪਾ ਕੇ ਅੱਗ 'ਤੇ ਰੱਖ ਕੇ ਉਬਾਲ ਲਉ। ਜਦੋਂ ਦੁੱਧ ਉਬਲਣ ਲੱਗੇ ਤਾਂ ਉਸ ਵਿਚ ਖੋਆ ਪਾ ਦਿਉ। ਇਹ ਧਿਆਨ ਰੱਖੋ ਕਿ ਖੋਆ ਬਰੀਕ ਹੋਵੇ। ਫਿਰ ਇਸ ਨੂੰ ਕੜਛੀ ਨਾਲ ਉਦੋਂ ਤਕ ਹਿਲਾਉਂਦੇ ਰਹੋ ਜਦੋਂ ਤਕ ਦੁੱਧ ਅਤੇ ਖੋਆ ਇਕ ਨਾ ਹੋ ਜਾਏ। ਉਬਲਦੇ ਹੋਏ ਦੁੱਧ ਵਿਚ ਖੰਡ ਪਾ ਕੇ ਇਸ ਨੂੰ ਕੜਛੀ ਨਾਲ ਹਿਲਾਉਂਦੇ ਹੋਏ ਪੰਜ ਮਿੰਟ ਤਕ ਹਲਕੀ ਅੱਗ 'ਤੇ ਪਕਾਉ।
Ice cream
ਦੁੱਧ ਦੇ ਮਿਸ਼ਰਣ ਨੂੰ ਅੱਗ ਤੋਂ ਲਾਹ ਕੇ ਰੱਖ ਲਉ। ਠੰਢਾ ਹੋ ਜਾਣ 'ਤੇ ਇਸ ਵਿਚ ਕਰੀਮ ਅਤੇ ਛੋਟੀ ਇਲੈਚੀ ਪਾ ਕੇ ਮਿਲਾਉ। ਇਸ ਨੂੰ ਫ਼ਰਿੱਜ ਵਿਚ ਰੱਖ ਕੇ ਕਾਫ਼ੀ ਠੰਢਾ ਕਰ ਲਉ। ਬਰਫ਼ ਜੰਮਣ 'ਤੇ ਟ੍ਰੇਅ ਵਿਚ ਇਕ ਪਤਲੀ ਤਹਿ ਮਿਲੇ ਜੁਲੇ ਮੇਵਿਆਂ ਅਤੇ ਖਰਬੂਜ਼ੇ ਦੇ ਬੀਜਾਂ ਦੀ ਲਗਾ ਕੇ ਟ੍ਰੇਅ ਨੂੰ ਅੱਧਾ ਭਰ ਕੇ ਬਾਕੀ ਮਿਸ਼ਰਣ ਉਪਰ ਪਾ ਕੇ ਬਚੇ ਹੋਏ ਮੇਵੇ ਪਾ ਦਿਉ। ਆਈਸ ਕਰੀਮ ਦੀ ਟ੍ਰੇਅ ਨੂੰ ਫ਼ਰਿੱਜ ਵਿਚ ਰੱਖ ਕੇ ਚੰਗੀ ਤਰ੍ਹਾਂ ਜਮਾ ਲਉ ਅਤੇ ਫਿਰ ਠੰਢੀ-ਠੰਢੀ ਖਾਉ। ਡਾ. ਲਵਲੀਨ ਚੌਹਾਨ, ਐਮ.ਐਸ.ਸੀ. ਫ਼ੂਡ ਐਂਡ ਨਿਊਟ੍ਰੀਸ਼ਨ, ਐਮ.ਐੱਡ., ਐਮ.ਫ਼ਿਲ, ਪੀਐਚ.ਡੀ.।