ਹੁਣ ਵੱਖਰੇ ਤਰੀਕੇ ਨਾਲ ਬਣਾਓ ਭਰਵਾਂ ਕਰੇਲਾ ਮਖਣੀ
Published : Oct 12, 2019, 2:43 pm IST
Updated : Oct 12, 2019, 2:43 pm IST
SHARE ARTICLE
Bharwa Karela Makhani Recipe
Bharwa Karela Makhani Recipe

ਭਰਵਾ ਕਰੇਲਾ ਮਖਣੀ ਇਕ ਸਵਾਦਿਸ਼ਟ ਸਬਜ਼ੀ ਹੈ ਜੋ ਤੁਸੀਂ ਆਪਣੇ ਲੰਚ ਜਾਂ ਡਿਨਰ ਦੇ ਖਾਣੇ ਲਈ ਬਣਾ ਸਕਦੇ ਹੋ। 

ਭਰਵਾ ਕਰੇਲਾ ਮਖਣੀ ਇਕ ਸਵਾਦਿਸ਼ਟ ਸਬਜ਼ੀ ਹੈ ਜੋ ਤੁਸੀਂ ਆਪਣੇ ਲੰਚ ਜਾਂ ਡਿਨਰ ਦੇ ਖਾਣੇ ਲਈ ਬਣਾ ਸਕਦੇ ਹੋ। ਇਹ ਸਬਜ਼ੀ ਵੱਡਿਆ ਦੇ ਨਾਲ ਨਾਲ ਬੱਚਿਆਂ ਨੂੰ ਵੀ ਪੰਸਦ ਆਵੇਗੀ। 
ਸਮੱਗਰੀ - ਚਾਰ ਕਰੇਲੇ, ਇਕ ਕੱਪ ਪਨੀਰ ਕਦੂਕਸ ਕੀਤਾ ਹੋਇਆ , ਅੱਧਾ ਕੱਪ ਆਲੂ ਉਬਲਿ਼ਆ ਹੋਇਆ, ਇਕ ਚਮਚ ਕਾਲੀ ਮਿਰਚ ਪਾਊਡਰ, ਇਕ ਚਮਚ ਧਨੀਆ ਪੱਤੀ ਬਰੀਕ ਕਟੀ ਹੋਈ, ਲੂਣ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ, ਗਰੇਵੀ ਲਈ ਇਕ ਕਪ ਪਿਆਜ ਬਰੀਕ ਕਟਿਆ ਹੋਇਆ, ਇਕ ਕਪ ਟੋਮੈਟੋ ਪਿਊਰੀ, ਇਕ ਵਡਾ ਚਮਚ ਅਦਰਕ -ਲਸਣ ਦਾ ਪੇਸਟ, ਇਕ ਛੋਟਾ ਚਮਚ ਲਾਲ ਮਿਰਚ ਪਾਊਡਰ, ਇਕ ਛੋਟਾ ਚਮਚ ਧਨੀਆ ਪਾਊਡਰ, ਇਕ ਛੋਟਾ ਚਮਚ ਗਰਮ ਮਸਾਲਾ ਪਾਊਡਰ, ਦੋ ਛੋਟੇ ਚਮਚ ਕਰੀਮ, ਇਕ ਕੱਪ ਪਾਣੀ, ਲੂਣ ਸਵਾਦ ਅਨੁਸਾਰ 

bharwa karela makhnibharwa karela makhni

ਵਿਧੀ- ਭਰਵਾਂ ਕਰੇਲਾ ਮਖਣੀ ਬਣਾਉਣ ਲਈ ਸਭ ਤੋਂ ਪਹਿਲਾਂ ਕਰੇਲੇ ਨੂੰ ਧੋ ਕੇ ਉਸ ਦਾ ਛਿਲਕਾ ਉਤਾਰ ਲਓ। ਹੁਣ ਕਰੇਲੇ ਦੇ ਬੀਜਾਂ ਵਿਚ ਇਕ ਚੀਰਾ ਦੇ ਕੇ ਕਰੇਲੇ ਦਾ ਗੁਦਾ ਅਤੇ ਬੀਜ ਕੱਢ ਦਿਓ। ਇਕ ਪੈਨ ਵਿਚ ਪਾਣੀ ਪਾ ਕੇ ਕਰੇਲੇ ਨੂੰ 10 ਮਿੰਟ ਤਕ ਉਬਾਲੋ। ਜਦੋਂ ਕਰੇਲੇ ਉਬਲ ਜਾਣ ਤਾਂ  ਗੈਸ ਬੰਦ ਕਰ ਕੇ ਇਸ ਨੂੰ ਇਕ ਪਲੇਟ ਵਿਚ ਕਢ ਕੇ ਰੱਖ ਦਿਓ। ਹੁਣ ਕਰੇਲੇ  ਬਣਾਉਣ ਲਈ ਇਕ ਕਟੋਰੀ ਵਿਚ ਪਨੀਰ, ਆਲੂ, ਲੂਣ, ਕਾਲੀ ਮਿਰਚ ਪਾਊਡਰ, ਧਨੀਆ ਪੱਤੀ ਚੰਗੀ ਤਰਾਂ ਨਾਲ ਮਿਲਾ ਲਓ। ਹੁਣ ਕਰੇਲੇ ਵਿਚ ਮਿਸ਼ਰਣ ਨੂੰ ਚੰਗੀ ਤਰਾਂ ਭਰ ਦਿਓ।  ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ। ਤੇਲ ਦੇ ਗਰਮ ਹੁੰਦੇ ਹੀ ਕਰੇਲੇ ਨੂੰ ਪੈਨ ਵਿਚ ਪਾ ਕੇ ਹਲਕਾ ਭੂਰਾ ਹੋਣ ਦਿਓ।  

krelakrela

ਜਦੋਂ ਕਰੇਲੇ ਪਕ ਜਾਣ ਤਾਂ ਇਸ ਨੂੰ ਕੱਢ ਕੇ ਇਕ ਪਲੇਟ ਵਿਚ ਰੱਖ ਲਓ। ਗਰੇਵੀ ਲਈ ਉਸੇ ਪੈਨ ਵਿਚ ਦੋ ਚਮਚ ਤੇਲ ਪਾ ਕੇ ਗਰਮ ਕਰੋ। ਤੇਲ ਦੇ ਗਰਮ ਹੁੰਦੇ ਹੀ ਪਿਆਜ,ਅਦਰਕ, ਲਸਣ ਦਾ ਪੇਸਟ ਪਾ ਕੇ ਭੁੰਨੋ। ਹੁਣ ਟੋਮੈਟੋ ਪਿਊਰੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ  ਭੁੰਨੋ। ਜਦੋਂ ਸਾਰੇ ਮਸਾਲੇ ਪਕ ਜਾਂ ਜਾਣ ਤਾਂ ਕਰੀਮ, ਲੂਣ ਅਤੇ ਪਾਣੀ ਪਾ ਕੇ ਲਗਭਗ 10 ਮਿੰਟ ਤੱਕ ਪਕਾਓ। ਹੁਣ ਇਸ ਵਿਚ ਕਰੇਲੇ  ਪਾ ਕੇ ਇਸ  ਨੂੰ  ਉਬਾਲ ਆਉਣ ਤੱਕ ਪਕਾਓ। ਉਬਾਲ ਆਉਣ ਤੋਂ  ਬਾਅਦ ਬੰਦ ਕਰ ਦਿਓ। ਤਿਆਰ ਹੈ ਭਰਵਾਂ ਕਰੇਲਾ ਮਖਣੀ , ਇਸ ਨੂੰ ਚਾਵਲ ਜਾਂ ਰੋਟੀ  ਦੇ ਨਾਲ ਗਰਮਾ ਗਰਮ ਖਾਓ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement